65 ਵਰ੍ਹਿਆਂ ਦੀ ਉਮਰ ਵਾਲੇ ਬਜ਼ੁਰਗਾਂ ‘ਤੇ 10 ਸਾਲਾਂ ਵਾਲੀ ਬੰਦਿਸ਼ ਹੋਵੇ ਖਤਮ
ਸੀਨੀਅਰਜ਼ ਕਲੱਬ ਨੇ ਬਜ਼ੁਰਗਾਂ ਲਈ ਘੱਟੋ-ਘੱਟ 500 ਡਾਲਰ ਪ੍ਰਤੀ ਮਹੀਨਾ ਦੀ ਕੀਤੀ ਮੰਗ
ਫੈਡਰਲ ਸੀਨੀਅਰਜ਼ ਮਨਿਸਟਰ ਫਿਲੋਮੀਨਾ ਪਾਸੀ ਦੀ ਮੀਟਿੰਗ ਵਿੱਚ ਐਸੋਸੀਏਸ਼ਨ ਦੀ ਭਰਵੀਂ ਸ਼ਮੂਲੀਅਤ
ਬਰੈਂਪਟਨ/ਹਰਜੀਤ ਬੇਦੀ
ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬਜ ਆਫ ਬਰੈਂਪਟਨ ਦੀ ਕਾਰਜਕਾਰਨੀ ਕਮੇਟੀ ਮੈਂਬਰਾਂ ਨੇ ਪ੍ਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਐਮ ਪੀ ਪੀ ਕੈਵਿਨ ਯਾਰਡੇ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਮੰਗ ਕੀਤੀ ਗਈ ਕਿ ਉਹ ਸੀਨੀਅਰਜ਼ ਜੋ 65 ਸਾਲ ਦੇ ਹੋਣ ਤੇ ਉਹਨਾਂ ਦੀ ਕੈਨੇਡਾ ਵਿੱਚ ਠਹਿਰ 10 ਸਾਲ ਤੋਂ ਘੱਟ ਹੁੰਦੀ ਹੈ ਉਹਨਾਂ ਨੂੰ ਪੈਨਸ਼ਨ ਨਾ ਮਿਲਣ ਕਰਕੇ ਘੱਟੋ ਘੱਟ 500 ਡਾਲਰ ਮਾਸਿਕ ਗੁਜਾਰਾ ਭੱਤਾ ਦਿੱਤਾ ਜਾਵੇ।
ਉਹਨਾਂ ਨੇ ਇਹ ਗੱਲ ਸਮਝਾਈ ਕਿ ਇਸ ਨੂੰ ਪੈਨਸ਼ਨ ਨਾਲ ਨਾ ਜੋੜਿਆ ਜਾਵੇ ਇਹ ਪੈਨਸ਼ਨ ਨਹੀਂਂ ਸਗੋਂ ਇੱਕ ਰਾਹਤ ਦੀ ਮੰਗ ਹੈ ਕਿਉਂਕਿ ਜਦ ਕੋਈ ਵਿਅਕਤੀ ਵੱਡੀ ਉਮਰ ਵਿੱਚ ਕੈਨੇਡਾ ਆਉਂਦਾ ਹੈ ਤਾਂ ਉਸਨੂੰ ਨਾ ਤਾਂ ਪੈਨਸ਼ਨ ਮਿਲਦੀ ਹੈ ਨਾ ਹੀ ਇੱਥੇ ਅਮਦਨ ਦਾ ਕੋਈ ਹੋਰ ਸਾਧਨ ਹੁੰਦਾ ਹੈ। ਇਸ ਤਰ੍ਹਾਂ ਉਹ ਰੋਜਮਰ੍ਹਾਂ ਖਰਚਿਆਂ ਜਿਵੇਂ ਗੁਰੂ ਘਰ ਜਾ ਮੰਦਰ ਵਗੈਰਾ ਜਾਣਾ ਜਾਂ ਕੌਫੀ ਵਗੈਰਾ ਪੀਣਾ ਆਦਿ ਦੇ ਖਰਚੇ ਤੋਂ ਲਾਚਾਰ ਹੋ ਜਾਂਦਾ ਹੈ। ਇਸ ਲਈ ਅਸੀਂ ਉਹਨਾਂ ਸੀਨੀਅਰਜ਼ ਲਈ ਘੱਟੋ ਘੱਟ 500 ਡਾਲਰ ਮੰਗ ਕਰਦੇ ਹਾਂ। ਆਟੋ ਇੰਸ਼ੋਰੈਂਸ਼ ਬਾਰੇ ਗੱਲ ਕਰਦਿਆਂ ਮੰਗ ਕੀਤੀ ਕਿ ਪ੍ਰੀਮੀਅਮ ਦੀ ਦਰ ਘੱਟ ਹੋਣੀ ਚਾਹੀਦੀ ਹੈ ਅਤੇ ਪੋਸਟਲ ਕੋਡ ‘ਤੇ ਆਧਾਰਤ ਨਹੀਂ ਹੋਣੀ ਚਾਹੀਦੀ। ਇਸ ਦੇ ਜਵਾਬ ਵਿੱਚ ਐਮ ਪੀ ਪੀ ਨੇ ਕਿਹਾ ਕਿ ਅਸੀਂ ਇਸ ਸਬੰਧੀ ਮੋਸ਼ਨ ਰੱਖਿਆ ਸੀ ਜੋ ਰੂਲਿੰਗ ਪਾਰਟੀ ਨੇ ਪਾਸ ਨਹੀਂ ਹੋਣ ਦਿੱਤਾ। ਉਸ ਸਮੇਂ ਬਰੈਂਪਟਨ ਦੇ ਪੀ ਸੀ ਨਾਲ ਸਬੰਧਤ ਐਮ ਪੀ ਪੀ ਗੈਰਹਾਜ਼ਰ ਰਹੇ। ਉਸ ਨੇ ਇਹ ਵੀ ਕਿਹਾ ਕਿ ਅਸੀਂ ਆਟੋ ਇੰਸ਼ੋਰੈਂਸ਼ ਸਬੰਧੀ ਆਪਣੀ ਜਦੋਜਹਿਦ ਜਾਰੀ ਰੱਖਾਂਗੇ।
ਇਸ ਤੋਂ ਬਾਅਦ ਲੋਅ ਇਨਕਮ ਸੀਨੀਅਰਜ਼ ਦੇ ਅੱਖਾਂ ਅਤੇ ਦੰਦਾਂ ਦੀ ਸਿਹਤ ਸੰਭਾਲ ਅਲਬਰਟਾ ਵਾਂਗ ਮੁਫਤ ਹੋਣ ਬਾਰੇ ਗੱਲਬਾਤ ਕੀਤੀ ਗਈ। ਇਸ ‘ਤੇ ਐਮ ਪੀ ਪੀ ਨੇ ਜਵਾਬ ਵਿੱਚ ਕਿਹਾ ਕਿ ਇਸ ‘ਤੇ ਅਸੀਂ ਕੰਮ ਕਰ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਪ੍ਰੋਵਿੰਸਲ ਸਰਕਾਰ ਇਹ ਲਾਗੂ ਕਰੇ। ਐਸੋਸੀਏਸ਼ਨ ਨੇ ਇਹ ਮੰਗ ਪੇਸ਼ ਕੀਤੀ ਕਿ ਸੀਨੀਅਰਜ਼ ਹੋਮਜ ਵਿੱਚ ਰਹਿ ਰਹੇ ਸੀਨੀਅਰਜ਼ ਨੂੰ 6 ਮਹੀਨੇ ਤੱਕ ਉਹਨਾਂ ਨੂੰ ਘਰਾਂ ਤੋਂ ਬਾਹਰ ਰਹਿਣ ਦੀ ਇਜਾਜਤ ਦਿੱਤੀ ਜਾਵੇ ਜਿਵੇਂ ਫੈਡਰਲ ਸਰਕਾਰ ਵਲੋਂ ਸੀਨੀਅਰਜ਼ 6 ਮਹੀਨੇ ਤੱਕ ਆਪਣੇ ਹੋਮ ਕੰਟਰੀ ਜਾ ਕੇ ਰਹਿਣ ਦੀ ਇਜਾਜ਼ਤ ਹੈ।
ਸੀਨੀਅਰਜ਼ ਲਈ ਸਾਲਾਨਾ ਬੱਸ ਪਾਸਾਂ ਬਾਰੇ ਗੱਲ ਕਰਦਿਆਂ ਐਸੋਸੀਏਸ਼ਨ ਵਲੋਂ ਇਹ ਨੁਕਤਾ ਪੇਸ਼ ਕੀਤਾ ਗਿਆ ਕਿ ਹੁਣ ਉਹ ਜਦੋਂ ਡਾਕਟਰ ਜਾਂ ਕਿਸੇ ਹੋਰ ਥਾਂ ਜਾਂਦੇ ਹਨ ਤਾਂ ਇਸੇ ਚਿੰਤਾ ‘ਚ ਰਹਿੰਦੇ ਹਨ ਕਿ ਪਾਸ ਦਾ ਸਮਾਂ ਖਤਮ ਨਾ ਹੋ ਜਾਵੇ ਜਦ ਕਿ ਓਲਡ ਏਜ਼ ਸ਼ਾਂਤੀ ਨਾਲ ਰਹਿਣ ਦੀ ਹੁੰਦੀ ਹੈ। ਐਸੋਸੀਏਸ਼ਨ ਨੇ ਇਹ ਗੱਲ ਵੀ ਦੱਸੀ ਕਿ ਬੀ ਸੀ ਅਤੇ ਅਲਬਰਟਾ ਵਿੱਚ ਪਹਿਲਾਂ ਹੀ ਸਾਲਾਨਾ ਟਰਾਂਜਿਟ ਪਾਸ ਦੀ ਸੁਵਿਧਾ ਹੈ।
ਬਰੈਂਪਟਨ ਵਿੱਚ ਇੱਕ ਹੋਰ ਨਵਾਂ ਸਿਵਿਕ ਹਸਪਤਾਲ ਅਤੇ ਹੈਲਥ ਯੂਨੀਵਰਸਿਟੀ ਬਣਾਉਣ ਦੀ ਮੰਗ ਕੀਤੀ ਗਈ। ਇਸ ਸਬੰਧ ਵਿੱਚ ਦਾ ਕਹਿਣਾ ਸੀ ਕਿ ਉਹ ਤਾਂ ਪਹਿਲਾਂ ਹੀ ਇਸ ਮੁੱਦੇ ‘ਤੇ ਲੜਾਈ ਲੜ ਰਹੇ ਹਨ। ਅਸੀਂ ਤਾਂ ਇਸ ਵਾਸਤੇ ਤੁਹਾਡੇ ਨਾਲੋਂ ਜ਼ਿਆਦਾ ਇੱਛੁਕ ਹਾਂ ਅਤੇ ਅਸੀਂ ਤਾਂ ਪ੍ਰੋਵਿੰਸਲ ਪਾਰਲੀਮੈਂਟ ਵਿੱਚ ਮਤਾ ਪੇਸ਼ ਕੀਤਾ ਸੀ ਪਰ ਬਰੈਂਪਟਨ ਦੇ ਪੀ ਸੀ ਪਾਰਟੀ ਐਮ ਪੀ ਪੀ ਮੈਂਬਰ ਇੱਥੇ ਵੀ ਗੈਰਹਾਜ਼ਰ ਰਹੇ। ਉਸ ਨੇ ਅੱਗੇ ਕਿਹਾ ਕਿ ਅਸੀਂ ਤਾਂ ਤੁਹਾਡੇ ਤੋਂ ਆਸ ਰੱਖਦੇ ਹਾਂ ਕਿ ਇਸ ਮਸਲੇ ‘ਤੇ ਸਾਡਾ ਵੱਧ ਤੋਂ ਵੱਧ ਸਾਥ ਦਿਓ। ਐਸੋਸੀਏਸ਼ਨ ਦੀ ਇਹ ਮੰਗ ਰਹੀ ਹੈ ਕਿ ਸੀਨੀਅਰਜ਼ ਲਈ 15% ਘਰ ਰਾਖਵੇਂ ਬਣਾਏ ਜਾਣ। ਪਰ ਬਰੈਂਪਟਨ ਵਿੱਚ ਨਵੀਂ ਕੰਸਟਰਕਸ਼ਨ ਦੀ ਬਹੁਤੀ ਗੁੰਜਾਇਸ਼ ਨਾ ਹੋਣ ਕਾਰਨ ਐਸੋਸੀਏਸ਼ਨ ਦੀ ਮੰਗ ਹੈ ਕਿ ਜੇ ਕਿਤੇ ਨਵੇਂ ਘਰ ਬਣਨ ਤਾਂ ਸੀਨੀਅਰਜ਼ ਲਈ ਰਾਖਵੇਂ ਰੱਖੇ ਜਾਣ। ਸੀਨੀਅਰਜ਼ ਲਈ ਛੋਟੇ ਘਰਾਂ ਵਾਲੇ ਕੰਪਲੈਕਸ ਉਸਾਰੇ ਜਾਣ ਇਸ ਨਾਲ ਉਹਨਾਂ ਦੀ ਰਿਹਾਇਸ ਦੀ ਸਮੱਸਿਆ ਹੱਲ ਹੋਣ ਦੇ ਨਾਲ ਹੀ ਉਹਨਾਂ ਨੂੰ ਹਮਉਮਰ ਲੋਕਾਂ ਦਾ ਸਾਥ ਵੀ ਮਿਲੇਗਾ। ਅੰਤ ਵਿੱਚ ਕੈਵਿਨ ਯਾਰਡੇ ਨੇ ਕਿਹਾ ਕਿ ਤੁਸੀਂ ਆਪਣੇ ਮਸਲਿਆਂ ਬਾਰੇ ਜਾਣੂ ਕਰਵਾ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੱਲ ਕਰਨ ਲਈ ਲਗਾਤਾਰ ਵਰਕ ਕਰਾਂਗਾ। ਉਸ ਨੇ ਗੱਲਬਾਤ ਦੌਰਾਨ ਕਿਹਾ ਕਿ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਉਸ ਨੇ ਇਹ ਵੀ ਕਹਿਾ ਕਿ ਮੈਂ ਪਰੋਵਿੰਸ ਦੇ ਮਨਿਸਟਰ ਆਫ ਸੀਨੀਅਰਜ਼ ਨਾਲ ਐਸੋਸੀਏਸ਼ਨ ਦੀ ਮੁਲਾਕਾਤ ਦਾ ਪ੍ਰਬੰਧ ਕਰਾਂਗਾ। ਇਸ ਮੀਟਿੰਗ ਵਿੱਚ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਬਲਵਿੰਦਰ ਬਰਾੜ, ਦੇਵ ਸੂਦ,ਪ੍ਰੀਤਮ ਸਿੰਘ ਸਰਾਂ ਅਤੇ ਅਮਰੀਕ ਸਿੰਘ ਕੁਮਰੀਆ ਨੇ ਬੜੇ ਸੁਲਝੇ ਢੰਗ ਨਾਲ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ।
ਇਹਨਾਂ ਦਿਨਾਂ ਵਿੱਚ ਹੀ ਫੈਡਰਲ ਮਨਿਸਟਰ ਆਫ ਸੀਨੀਅਰਜ਼ ਫਿਲੋਮੀਨਾ ਪਾਸੀ ਨੇ ਸੀਨੀਅਰਜ਼ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਸੀਨੀਅਰਜ਼ ਦੇ ਮਸਲਿਆਂ ਬਾਰੇ ਗੱਲ ਕਰਨ ਲਈ ਭਰਵੀਂ ਸ਼ਮੂਲੀਅਤ ਕੀਤੀ। ਜਿਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਇਹ ਦਸਦੇ ਹੋਏ ਕਿ ਐਸੋਸੀਏਸ਼ਨ ਵਿੱਚ 30 ਤੋਂ ਵੱਧ ਕਲੱਬ ਸ਼ਾਮਲ ਹਨ ਜਿਹਨਾਂ ਦੇ ਮੈਂਬਰਾਂ ਦੀ ਗਿਣਤੀ ਪੰਜ ਹਜ਼ਾਰ ਦੇ ਲੱਗਪੱਗ ਹੈ ਨੇ ਸੀਨੀਅਰਜ਼ ਦੀਆਂ ਤਿੰਨ ਮੁੱਖ ਮੰਗਾਂ ਬਾਰੇ ਗੱਲ ਕਰਦੇ ਕਿਹਾ ਕਿ ਓ ਏ ਐਸ ਅਤੇ ਜੀ ਆਈ ਐਸ ਦੀ ਦਰ ਬਹੁਤ ਘੱਟ ਹੈ ਜੋ ਕਿ ਕਾਫੀ ਸਮਾਂ ਪਹਿਲਾਂ ਨਿਰਧਾਰਤ ਹੋਈ ਸੀ।
ਅੱਜ ਜਦੋਂ ਘੱਟੋ ਘੱਟੋ 14 ਡਾਲਰ ਪ੍ਰਤੀ ਘੰਟਾ ਉਜਰਤ ਹੋ ਗਈ ਹੈ ਤਾਂ ਇਹ ਦਰਾਂ ਵੀ ਉਸੇ ਅਨੁਪਾਤ ਵਿੱਚ ਵਧਣੀਆਂ ਚਾਹੀਦੀਆਂ ਹਨ। ਇਹਨਾਂ ਨੂੰ ਪਰਾਈਸ ਇੰਡੈਕਸ ਨਾਲ ਜੋੜਿਆ ਜਾਵੇ। ਇਸ ਮੰਗ ਨੂੰ ਸਾਰੇ ਹਾਜ਼ਰ ਸੀਨੀਅਰਾਂ ਨੇ ਸਰਾਹਿਆ ਅਤੇ ਪ੍ਰੋੜ੍ਹਤਾ ਕੀਤੀ। ਦੂਜੀ ਮੰਗ ਇਹ ਰੱਖੀ ਗਈ ਕਿ ਜਦੋਂ ਕਿਸੇ ਹੋਰ ਦੇਸ਼ ਵਿੱਚ ਹੋਈ ਆਮਦਨ ਕੈਨੇਡਾ ਵਿੱਚ ਨਹੀਂ ਆ ਜਾਂਦੀ ਉਹ ਇੱਥੇ ਦੀ ਇਨਕਮ ਵਿੱਚ ਨਹੀਂ ਆਉਂਦੀ। ਤੀਜੀ ਮੰਗ ਵਿਦੇਸ਼ੀ ਪ੍ਰਾਪਰਟੀ ਦੀ ਕੀਮਤ ਇੱਕ ਲੱਖ ਡਾਲਰ ਮਿਥੀ ਹੋਈ ਹੈ ਇਹ 40 ਸਾਲ ਪੁਰਾਣੀ ਹੈ।
ਇਸ ਨੂੰ ਘੱਟੋ ਘੱਟ ਇੱਕ ਮਿਲੀਅਨ ਡਾਲਰ ਕੀਤਾ ਜਾਵੇ। ਇਸ ਦੇ ਜਵਾਬ ਵਿੱਚ ਮਨਿਸਟਰ ਨੇ ਕਿਹਾ ਕਿ ਇਸ ਬਾਰੇ ਅਸੀਂ ਕੰਮ ਕਰਾਂਗੇ ਅਤੇ ਜਲਦੀ ਹੀ ਚੰਗੇ ਰਿਜਲਟ ਮਿਲਣਗੇ। ਐਸੋਸੀਸੀਏਸ਼ਨ ਆਫ ਸੀਨੀਅਰਜ਼ ਕਲੱਬ ਆਫ ਬਰੈਂਪਟਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਜਾਂ ਪਰੀਤਮ ਸਿੰਘ ਸਰਾਂ 416-833-0567 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …