Breaking News
Home / ਭਾਰਤ / ਸੁਪਰੀਮ ਕੋਰਟ ਨੇ ਭਾਰਤ ਵਿਚ ਮੁਹੱਰਮ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ

ਸੁਪਰੀਮ ਕੋਰਟ ਨੇ ਭਾਰਤ ਵਿਚ ਮੁਹੱਰਮ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ

Image Courtesy :jagbani(punjabkesar)

ਕਿਹਾ- ਕਰੋਨਾ ਫੈਲਣ ‘ਤੇ ਇਕ ਫਿਰਕੇ ਨੂੰ ਬਣਾਇਆ ਜਾਵੇਗਾ ਨਿਸ਼ਾਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਮੁਹੱਰਮ ਦੇ ਮੌਕੇ ‘ਤੇ ਜਲੂਸ ਕੱਢਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧ ਵਿਚ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੋਰਟ ਨੇ ਕਿਹਾ ਕਿ ਜੇਕਰ ਮੁਹੱਰਮ ਮੌਕੇ ਤਾਜ਼ੀਆ ਦਾ ਜਲੂਸ ਕੱਢਣ ਦੀ ਆਗਿਆ ਦਿੱਤੀ ਗਈ ਤਾਂ ਇਸ ਤੋਂ ਬਾਅਦ ਕਰੋਨਾ ਫੈਲਾਉਣ ਲਈ ਇਕ ਖ਼ਾਸ ਫਿਰਕੇ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਨਾਲ ਬਦਨਿਜ਼ਾਮੀ ਫੈਲੇਗੀ ਤੇ ਇਕ ਫ਼ਿਰਕੇ ਨੂੰ ਨਿਸ਼ਾਨੇ ‘ਤੇ ਲੈ ਲਿਆ ਜਾਵੇਗਾ। ਉਤਰ ਪ੍ਰਦੇਸ਼ ਦੇ ਪਟੀਸ਼ਨਕਰਤਾ ਸਈਦ ਕਲਬੇ ਜਵਾਦ ਨੇ ਸੁਪਰੀਮ ਕੋਰਟ ਵਿਚ ਦੇਸ਼ ਭਰ ‘ਚ ਮੁਹੱਰਮ ਦੇ ਜਲੂਸ ਕੱਢਣ ਦੀ ਆਗਿਆ ਦੇਣ ਸਬੰਧੀ ਪਟੀਸ਼ਨ ਦਾਖਲ ਕੀਤੀ ਸੀ। ਇਸ ਵਿਚ ਪੁਰੀ ‘ਚ ਜਗਨਨਾਥ ਮੰਦਰ ਦੀ ਰਥ ਯਾਤਰਾ ਦੇ ਮਾਮਲੇ ਦਾ ਹਵਾਲਾ ਦਿੱਤਾ ਗਿਆ ਸੀ। ਜਿਸ ਨੂੰ ਸੁਪਰੀਮ ਕੋਰਟ ਨੇ ਮਨਜ਼ੂਰੀ ਦਿੱਤੀ ਸੀ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …