Breaking News
Home / ਭਾਰਤ / ਅੱਤਵਾਦੀ ਯੂਸਫ ਨੇ 20 ਸਾਲ ਪਹਿਲਾਂ ਭਾਰਤੀ ਜਹਾਜ਼ ਕੀਤਾ ਸੀ ਹਾਈਜੈਕ

ਅੱਤਵਾਦੀ ਯੂਸਫ ਨੇ 20 ਸਾਲ ਪਹਿਲਾਂ ਭਾਰਤੀ ਜਹਾਜ਼ ਕੀਤਾ ਸੀ ਹਾਈਜੈਕ

ਉਸਦਾ ਕੈਂਪ ਵੀ ਹੋਇਆ ਤਬਾਹ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਜਿਸ ਅੱਤਵਾਦੀ ਕੈਂਪ ਨੂੰ ਨਿਸ਼ਾਨਾ ਬਣਾਇਆ, ਉਸ ਨੂੂੰ ਜੈਸ਼-ਏ-ਮੁਹੰਮਦ ਦੇ ਮੁੱਖ ਸਰਗਣੇ ਮਸੂਦ ਅਜ਼ਹਰ ਦਾ ਰਿਸ਼ਤੇਦਾਰ ਅਜ਼ਹਰ ਯੂਸਫ ਚਲਾਉਂਦਾ ਸੀ। ਯੂਸਫ ਨੇ ਹੀ ਮਸੂਦ ਦੇ ਭਰਾ ਇਬਰਾਹਿਮ ਅਜ਼ਹਰ ਨਾਲ ਮਿਲ ਕੇ 1999 ਵਿਚ ਇੰਡੀਅਨ ਏਅਰ ਲਾਈਨਜ਼ ਦਾ ਜਹਾਜ਼ ਕਾਠਮੰਡੂ ਏਅਰਪੋਰਟ ਤੋਂ ਹਾਈਜੈਕ ਕਰ ਲਿਆ ਸੀ। ਇਸ ਜਹਾਜ਼ ਨੂੰ ਇਹ ਅੱਤਵਾਦੀ ਅਫਗਾਨਿਸਤਾਨ ਦੇ ਕੰਧਾਰ ਵਿਖੇ ਲੈ ਗਏ ਸਨ। 176 ਯਾਤਰੀਆਂ ਦੀ ਸੁਰੱਖਿਆ ਦੇ ਬਦਲੇ ਭਾਰਤ ਨੂੰ ਮਸੂਦ ਅਜ਼ਹਰ ਸਮੇਤ ਹੋਰ ਅੱਤਵਾਦੀਆਂ ਨੂੰ ਰਿਹਾਅ ਕਰਨਾ ਪਿਆ ਸੀ। ਬਾਲਾਕੋਟ ਵਿਚ ਜੈਸ਼ ਦੇ ਕੈਂਪ ਵਿਚ ਫਾਈਵ ਸਟਾਰ ਹੋਟਲ ਵਰਗੀਆਂ ਸਹੂਲਤਾਂ ਸਨ। ਇਹ ਕੰਟਰੋਲ ਰੇਖਾ ਤੋਂ ਕਰੀਬ 80 ਕਿਲੋਮੀਟਰ ਦੂਰ ਹੈ। ਇਸ ਕੈਂਪ ਵਿਚ ਅੱਤਵਾਦੀਆਂ ਨੂੰ ਜੰਗ ਲੜਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਅਤੇ ਪਾਕਿ ਫੌਜ ਦੇ ਸਾਬਕਾ ਅਫਸਰ ਟ੍ਰੇਨਿੰਗ ਦੇਣ ਲਈ ਪਹੁੰਚਦੇ ਸਨ।

Check Also

ਹੁਣ 17 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ …