ਸੂਰਜੇਵਾਲਾ ਨੇ ਕਿਹਾ – ਘਰ ਵਾਪਸੀ ਤੋਂ ਪਹਿਲਾਂ ਬਾਗ਼ੀ ਵਿਧਾਇਕ ਭਾਜਪਾ ਦੀ ਮੇਜ਼ਬਾਨੀ ਛੱਡਣ
ਜੈਸਲਮੇਰ/ਬਿਊਰੋ ਨਿਊਜ਼
ਰਾਜਸਥਾਨ ਵਿਚ ਸਚਿਨ ਪਾਇਲਟ ਤੇ ਸਾਥੀ ਬਾਗੀ ਵਿਧਾਇਕਾਂ ਦੇ ਸਿਰ ‘ਤੇ ਭਾਜਪਾ ਦਾ ਹੱਥ ਹੈ। ਇਸ ਸਬੰਧੀ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਬਾਗੀ ਵਿਧਾਇਕ ਜੇਕਰ ਪਾਰਟੀ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਹ ਪਹਿਲਾਂ ਭਾਜਪਾ ਦੀ ਮੇਜ਼ਬਾਨੀ ਤੇ ਹਰਿਆਣਾ ਪੁਲਿਸ ਦੀ ਸੁਰੱਖਿਆ ਛੱਡਣ।
ਰਾਜਸਥਾਨ ਵਿਚ ਅਸ਼ੋਕ ਗਹਿਲੋਤ ਦੀ ਅਗਵਾਈ ਤੋਂ ਬਾਗੀ ਹੋਏ ਸਚਿਨ ਪਾਇਲਟ ਸਮੇਤ 19 ਕਾਂਗਰਸੀ ਵਿਧਾਇਕਾਂ ਦੀ ਵਾਪਸੀ ਦੀ ਸੰਭਾਵਨਾ ਬਾਰੇ ਸਵਾਲ ‘ਤੇ ਸੁਰਜੇਵਾਲਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਬਾਗੀ ਵਿਧਾਇਕ ਪਾਰਟੀ ਨਾਲ ਗੱਲਬਾਤ ਕਰਨ ਅਤੇ ਇਹ ਗੱਲਬਾਤ ਕਰਨ ਲਈ ਪਹਿਲੀ ਸ਼ਰਤ ਇਹ ਹੈ ਕਿ ਉਹ ਭਾਜਪਾ ਦੀ ਮੇਜ਼ਬਾਨੀ ਛੱਡਣ। ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਦੀ ਸੁਰੱਖਿਆ ਛੱਤਰੀ ਛੱਡਣ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਬੱਚਿਆਂ ਦੇ ਕਤਲ ਹੋ ਰਹੇ ਹਨ। ਸਮੂਹਿਕ ਜਬਰ ਜਨਾਹ ਹੋ ਰਹੇ ਹਨ। ਗੁਰੂਗ੍ਰਾਮ ਵਿਚ ਲੋਕਾਂ ਨੂੰ ਸ਼ਰੇਆਮ ਕੁੱਟਿਆ ਜਾ ਰਿਹਾ ਹੈ ਅਤੇ ਇਸ ਲਈ ਪੁਲਿਸ ਮੁਹੱਈਆ ਨਹੀਂ ਹੁੰਦੀ ਪਰ ਇਨ੍ਹਾਂ 19 ਵਿਧਾਇਕਾਂ ਦੀ ਸੁਰੱਖਿਆ ਲਈ ਇੱਕ ਹਜ਼ਾਰ ਦੇ ਕਰੀਬ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ। ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਨੂੰ ਜੋ ਭਾਜਪਾ ਸੁਰੱਖਿਆ ਦੇ ਰਹੀ ਹੈ ਉਸ ਦੇ ਕੀ ਮਾਇਨੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਬਾਗੀ ਵਿਧਾਇਕ ਪਹਿਲਾਂ ਭਾਜਪਾ ਦੀ ਮੇਜ਼ਬਾਨੀ ਛੱਡ ਕੇ ਭਾਜਪਾ ਨਾਲ ਦੋਸਤੀ ਤੋੜਨ। ਭਾਜਪਾ ਦੀ ਸੁਰੱਖਿਆ ਛੱਡ ਕੇ ਘਰ ਵਾਪਸੀ ਕਰਨ ਤਾਂ ਹੀ ਗੱਲਬਾਤ ਹੋ ਸਕਦੀ ਹੈ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …