ਸਾਂਪਲਾ ਨੇ ਅਸਤੀਫੇ ਦੀਆਂ ਅਫਵਾਹਾਂ ਦਾ ਕੀਤਾ ਖੰਡਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਭਾਜਪਾ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਮਚੇ ਘਮਾਸਾਣ ਵਿਚ ਵਿਜੇ ਸਾਂਪਲਾ ਦੇ ਅਸਤੀਫੇ ਦੀਆਂ ਖਬਰਾਂ ਅੱਜ ਚਰਚਾ ਵਿਚ ਰਹੀਆਂ। ਇਸ ਤੋਂ ਬਾਅਦ ਵਿਜੇ ਸਾਂਪਲਾ ਨੇ ਅਸਤੀਫੇ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਵਿਜੇ ਸਾਂਪਲਾ ਅੱਜ ਦਿੱਲੀ ਵਿਚ ਹਨ ਅਤੇ ਉਨ੍ਹਾਂ ਥਾਵਰ ਚੰਦ ਗਹਿਲੋਤ ਨਾਲ ਵੀ ਮੁਲਾਕਾਤ ਕੀਤੀ ਹੈ। ਸਾਂਪਲਾ ਦੀ ਨਰਾਜ਼ਗੀ ਭਾਜਪਾ ਵਲੋਂ ਲੰਘੇ ਕੱਲ੍ਹ ਉਮੀਦਵਾਰਾਂ ਦੀ ਜਾਰੀ ਕੀਤੀ ਦੂਜੀ ਸੂਚੀ ਤੋਂ ਜ਼ਾਹਰ ਹੋਈ ਹੈ। ਸਾਂਪਲਾ ਨੇ ਦੂਜੀ ਸੂਚੀ ਵਿਚ ਕੁਝ ਉਮੀਦਵਾਰਾਂ ਪ੍ਰਤੀ ਨਰਾਜ਼ਗੀ ਪ੍ਰਗਟਾਈ ਹੈ। ਸਾਂਪਲਾ ਫਗਵਾੜਾ ਤੋਂ ਸੋਮ ਪ੍ਰਕਾਸ਼ ਨੂੰ ਟਿਕਟ ਦੇਣ ਦੇ ਬਿਲਕੁਲ ਵੀ ਹੱਕ ਵਿਚ ਨਹੀਂ ਸਨ। ਇਸ ਤੋਂ ਬਾਅਦ ਚਰਚਾ ਰਹੀ ਕਿ ਸਾਂਪਲਾ ਨੇ ਕੇਂਦਰੀ ਹਾਈ ਕਮਾਂਡ ਨੂੰ ਅਸਤੀਫਾ ਭੇਜ ਦਿੱਤਾ ਹੈ। ਪਰ ਹੁਣ ਸਾਂਪਲਾ ਨੇ ਅਜਿਹੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …