Breaking News
Home / ਭਾਰਤ / ਸਿਨੇਮਾ ਤੋਂ ਸੱਤਾ ਦੇ ਗਲਿਆਰਿਆਂ ਤੱਕ

ਸਿਨੇਮਾ ਤੋਂ ਸੱਤਾ ਦੇ ਗਲਿਆਰਿਆਂ ਤੱਕ

jailaltha-2-copy-copyਚੇਨਈ/ਬਿਊਰੋ ਨਿਊਜ਼
ਮੈਸੂਰ ਦੇ ਮਾਂਡਪਾ ਜ਼ਿਲ੍ਹੇ ਦੇ ਪਿੰਡ ਮੇਲੂਰਕੁਟ ਵਿਚ 24 ਫਰਵਰੀ 1948 ਨੂੰ ਤਾਮਿਲ ਪਰਿਵਾਰ ਵਿਚ ਪੈਦਾ ਹੋਣ ਵਾਲੀ ਜੈਲਲਿਤਾ ਦੇ ਪਿਤਾ ਜੈ ਰਾਮ ਦੀ ਜਦੋਂ ਮੌਤ ਹੋਈ ਤਾਂ ਉਹ ਸਿਰਫ ਦੋ ਸਾਲਾਂ ਦੀ ਸੀ। ਇਥੋਂ ਹੀ ਉਸ ਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋ ਗਿਆ। ਉਸ ਦੀ ਮਾਂ ਵੇਦਵੱਲੀ ਨੇ ਤਾਮਿਲ ਸਿਨੇਮਾ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣਾ ਨਾਂ ਬਦਲ ਕੇ ਸੰਧਿਆ ਰੱਖ ਲਿਆ। ਜੈਲਲਿਤਾ ਆਪਣੀ ਮਾਸੀ ਤੇ ਨਾਨਾ ਨਾਨੀ ਨਾਲ ઠਰਹਿ ਕੇ ਬੰਗਲੌਰ ਦੇ ਬਿਸ਼ਪ ਕਾਟਨ ਸਕੂਲ ਵਿਚ ਪੜ੍ਹਨ ਲੱਗੀ। ਮਾਸੀ ਦਾ ਵਿਆਹ ਹੋਣ ਤੋਂ ਬਾਅਦ ਜੈਲਲਿਤਾ ਆਪਣੀ ਮਾਂ ਕੋਲ ਚੇਨਈ ਚਲੀ ਗਈ। ਇਥੋਂ ਉਸ ਦੇ ਜੀਵਨ ਨੇ ਨਵਾਂ ਮੋੜ ਲਿਆ। ਉਸ ਦੀ ਮਾਂ ਨੇ ਪੜ੍ਹਾਈ ਵਿਚ ਮੋਹਰੀ ਹੋਣ ਦੇ ਬਾਵਜੂਦ ਉਸ ਨੂੰ ਫਿਲਮਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ। ઠਉਸ ਦੇ ਪਰਿਵਾਰ ਦੀ ਮਾਲੀ ਹਾਲਤ ਚੰਗੀ ਨਹੀਂ ਸੀ ਜਿਸ ਕਰਕੇ ਮਹਿਜ਼ 13 ਸਾਲ ਦੀ ਉਮਰੇ ਉਸ ਨੇ ਬਾਲ ਕਲਾਕਾਰ ਵਜੋਂ ਫਿਲਮਾਂ ਵਿਚ ਕੰਮ ਸ਼ੁਰੂ ਕੀਤਾ। 1964 ਵਿਚ ਕੰਨੜ ਫਿਲਮ ‘ਚਿੰਨਨਾਦਾ ਗੋਮਬੇ’ ਤੋਂ ਉਸ ਨੇ ਹੀਰੋਇਨ ਵੱਜੋਂ ਕੰਮ ਕਰਨਾ ઠਸ਼ੁਰੂ ਕੀਤਾ। ਇਸ ਫਿਲਮ ਤੋਂ ਬਾਅਦ ਉਸ ਨੂੰ ਢੇਰ ਸਾਰੀਆਂ ਪੇਸ਼ਕਸ਼ਾਂ ਆਉਣ ਲੱਗੀਆਂ। ਉਸ ਨੇ ਉਸ ਸਮੇਂ ਦੇ ਸਾਰੇ ਸੁਪਰਸਟਾਰਜ਼ ਸ਼ਿਵਾਜੀ ਗਣੇਸ਼ਨ, ਜੈਸ਼ੰਕਰ, ਰਾਜ ਕੁਮਾਰ ਆਦਿ ਨਾਲ ਕੰਮ ਕੀਤਾ। ਫਿਲਮ ਇਤਿਹਾਸਕਾਰਾਂ ਅਨੁਸਾਰ ਜੈਲਲਿਤਾ ਨੇ ਜੈਸ਼ੰਕਰ ਨਾਲ ਦਸ ਤਾਮਿਲ ਫਿਲਮਾਂ ਵਿਚ ਕੰਮ ਕੀਤਾ। ਉਸ ਨੇ ਐਨ ਟੀ ਰਾਮਾ ਰਾਓ ਨਾਲ 12 ਫਿਲਮਾਂ ਵਿਚ ਕੰਮ ਕੀਤਾ। ਸ਼ਿਵਾਜੀ ਗਣੇਸ਼ਨ ਨਾਲ ਕੀਤੀ ਫਿਲਮ ‘ਪਟੀਕਾੜਾ ਪਟਨਾਮਾ’ ਲਈ ਉਸ ਨੂੰ ਕੌਮੀ ਪੁਰਸਕਾਰ ਮਿਲਿਆ। ਇਕ ਫਿਲਮ ਵਿਚ ਉਸ ਨੇ ਸ਼ਿਵਾਜੀ ਦੀ ਬੇਟੀ ਦੀ ਭੂਮਿਕਾ ਵੀ ਨਿਭਾਈ। ਉਨ੍ਹਾਂ ਨੇ ਕੁਝ ਹਿੰਦੀ ਤੇ ਅੰਗਰੇਜ਼ੀ ਫਿਲਮਾਂ ਵਿਚ ਵੀ ਕਿਰਦਾਰ ਨਿਭਾਇਆ ਪਰ ਉਹ ਉਥੇ ਉਸ ਨੂੰ ਬਹੁਤੀ ਸਫ਼ਲਤਾ ਹਾਸਲ ਨਹੀਂ ਹੋ ਸਕੀ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …