Breaking News
Home / ਦੁਨੀਆ / ਕੈਨੇਡੀਅਨ ਲੋਕਾਂ ਦੀ ਰਾਏ

ਕੈਨੇਡੀਅਨ ਲੋਕਾਂ ਦੀ ਰਾਏ

logo-2-1-300x105-3-300x10568 ਫੀਸਦੀਕੈਨੇਡੀਅਨ ਖੁਸ਼ ਨਹੀਂ ਬਾਹਰੀ ਸੱਭਿਆਚਾਰ ਦੇ ਪਸਾਰ ਤੋਂ
ਆਪਣਾ ਭੁੱਲੋ ਸਾਡਾਕਲਚਰਅਪਣਾਓ
ਟੋਰਾਂਟੋ/ਬਿਊਰੋ ਨਿਊਜ਼
ਕੈਨੇਡੀਅਨ ਬਹੁ ਗਿਣਤੀਲੋਕ ਘੱਟ ਗਿਣਤੀਭਾਈਚਾਰਿਆਂ ਦੇ ਸੱਭਿਆਚਾਰ ਦੇ ਪਸਾਰ ਤੋਂ ਨਾਖੁਸ਼ ਹਨ।ਕੈਨੇਡੀਅਨ ਚਾਹੁੰਦੇ ਹਨ ਕਿ ਬਾਹਰੋਂ ਆ ਕੇ ਇਸ ਦੇਸ਼ ‘ਚ ਵਸਣਵਾਲੇ ਵੱਖੋ-ਵੱਖ ਭਾਈਚਾਰੇ ਦੇ ਲੋਕਇਥੋਂ ਦੇ ਸੱਭਿਆਚਾਰ ਨੂੰ ਅਪਨਾਉਣ ਨਾ ਕਿ ਆਪਣੇ ਕਲਚਰ ਨੂੰ ਪ੍ਰਮੋਟਕਰਨ।ਸੀਬੀਸੀਅਤੇ ਇੰਗੁਸ ਇੰਸਟੀਚਿਊਟ ਵੱਲੋਂ ਕੀਤੇ ਗਏ ਇਕ ਸਰਵੇ ਵਿਚ 68 ਫੀਸਦੀਕੈਨੇਡੀਅਨਦਾਕਹਿਣਾ ਹੈ ਕਿ ਘੱਟ ਗਿਣਤੀਆਂ ਨੂੰ ਆਪਣੇ ਸੱਭਿਆਚਾਰ ਅਤੇ ਰੀਤੀਰਿਵਾਜ਼ਾਂ ਨੂੰ ਇਥੇ ਫੈਲਾਉਣ ਅਤੇ ਪ੍ਰਮੋਟਕਰਨਦੀਬਜਾਏ ਕੈਨੇਡਾਦੀ ਮੁੱਖ ਧਾਰਾਵਿਚਸ਼ਾਮਲਹੋਣਦੀਕੋਸ਼ਿਸ਼ਕਰਨੀਚਾਹੀਦੀਹੈ।
ਕੈਨੇਡੀਅਨ ਹੁਣ ਮਲਟੀਕਲਚਰਇਜ਼ਮ ਦੇ ਮਾਮਲੇ ਵਿਚਅਮਰੀਕੀਆਂ ਤੋਂ ਵੱਖ ਖੜ੍ਹੇ ਨਜ਼ਰ ਆ ਰਹੇ ਹਨ। ਇਸੇ ਸਵਾਲਵਿਚਅਮਰੀਕਾ ਦੇ 53 ਫੀਸਦੀਲੋਕਾਂ ਦਾ ਹੀ ਅਜਿਹਾ ਖਿਆਲਹੈ।ਭਾਵਅਮਰੀਕੀ ਅਜੇ ਘੱਟ ਗਿਣਤੀਆਂ ਨੂੰ ਆਪਣੇ ਕਲਚਰ ਨੂੰ ਪ੍ਰਮੋਟਕਰਨਵਿਚਕੈਨੇਡੀਅਨਲੋਕਾਂ ਤੋਂ ਵੱਧ ਸਹਿਮਤਹਨ। ਇਸ ਸਰਵੇ ਨੇ ਇਹ ਸਾਬਤਕਰ ਦਿੱਤਾ ਹੈ ਕਿ ਕੈਨੇਡੀਅਨਲੋਕ ਹੁਣ ਮਲਟੀਕਲਚਰਇਜ਼ਮ ਤੋਂ ਦੂਰ ਹੁੰਦੇ ਜਾ ਰਹੇ ਹਨਅਤੇ ਉਹ ਕੈਨੇਡੀਅਨਰਾਸ਼ਟਰਵਾਦ ਬਣਾਉਣ ਵਿਚ ਜੁਟਣ ਲੱਗੇ ਹਨ।ਇੰਸਟੀਚਿਊਟ ਦੇ ਐਗਜੀਕਿਊਟਿਵਡਾਇਰੈਕਟਰ ਸਾਚੀ ਕੁਰਲ ਨੇ ਦੱਸਿਆ ਕਿ ਇਹ ਕਾਫ਼ੀਹੈਰਾਨਕਰਨਵਾਲੇ ਅੰਕੜੇ ਹਨ ਕਿਉਂਕਿ ਕੈਨੇਡਾ ਇਕ ਅਜਿਹਾ ਦੇਸ਼ ਹੈ ਜੋ ਕਿ ਲੰਘੇ 45 ਸਾਲਾਂ ਤੋਂ ਅਧਿਕਾਰਤ ਤੌਰ ‘ਤੇ ਮਲਟੀਕਲਚਰਇਜ਼ਮ ਨੂੰ ਇਕ ਸਰਕਾਰੀਨੀਤੀ ਦੇ ਤਹਿਤਪ੍ਰਮੋਟਕਰਰਿਹਾਹੈ। ਹੁਣ ਇਹ ਨਵਾਂ ਸਰਵੇ ਸੰਕੇਤਕਰਦਾ ਹੈ ਕਿ ਕੈਨੇਡੀਅਨਾਂ ਦੀ ਸੋਚ ਬਦਲਣ ਲੱਗੀ ਹੈ।ਯੂਰਪਅਤੇ ਪਾਰਲੀਮੈਂਟ ਹਿੱਲ ‘ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦਕੈਨੇਡੀਅਨਾਂ ਦੀ ਸੋਚ ਤੇਜੀਨਾਲਬਦਲੀਹੈ। ਇਸ ਪੋਲਸਰਵੇ ਦੇ ਅਨੁਸਾਰ ਦੋ ਤਿਹਾਈਕੈਨੇਡੀਅਨਾਂ ਦਾਕਹਿਣਾ ਹੈ ਕਿ ਉਹ ਨਵੇਂ ਪਰਵਾਸੀਆਂ ਨੂੰ ਲੈ ਕੇ ਸੰਤੁਸ਼ਟ ਹਨਅਤੇ ਉਨ੍ਹਾਂ ਨੂੰ ਆਪਣੇ ਭਾਈਚਾਰੇ ‘ਚ ਸ਼ਾਮਲਹੋਣਦਾਸਮਰਥਨਕਰਦੇ ਹਨ।
ਕੈਨੇਡੀਅਨ ਰੰਗ ‘ਚ ਰੰਗਣ ਲਈਪਰਵਾਸੀਆਂ ਨੂੰ ਜ਼ਿਆਦਾਮਿਹਨਤਦੀਲੋੜ
ਇਨ੍ਹਾਂ ਤਾਜੇ ਅੰਕੜਿਆਂ ਨੇ ਸਾਫ਼ਕਰ ਦਿੱਤਾ ਹੈ ਕਿ ਕੈਨੇਡਾ ‘ਚ ਰਹਿਣਵਾਲੇ ਅਤੇ ਨਵੇਂ ਆਉਣ ਵਾਲੇ ਪਰਵਾਸੀਆਂ ਨੂੰ ਕੈਨੇਡੀਅਨਸਮਾਜਦੀ ਮੁੱਖ ਧਾਰਾ ‘ਚ ਸ਼ਾਮਲਹੋਣਲਈਪਹਿਲਾਂ ਤੋਂ ਜ਼ਿਆਦਾਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਕੁਰਲ ਦਾਕਹਿਣਾ ਹੈ ਕਿ ਇਸ ਤਰ੍ਹਾਂ ਦ ਅੰਕੜੇ 1993 ਵਿਚਵੀ ਇਕ ਸਰਵੇ ਵਿਚਸਾਮਹਣੇ ਆਏ ਸਨਜਦ 57 ਫੀਸਦੀਲੋਕਾਂ ਦਾਕਹਿਣਾ ਸੀ ਕਿ ਸਭ ਨੂੰ ਬਤੌਰ ਕੈਨੇਡੀਅਨਵਿਚਰਨਾਚਾਹੀਦਾ ਹੈ ਤੇ ਹੁਣ ਅਜਿਹੀ ਸੋਚ ਦਾਮਿਆਰਵਧ ਕੇ 68 ਫੀਸਦੀ ਹੋ ਗਿਆ ਹੈ।ਬੀਸੀ ਦੇ ਸਾਬਕਾਪ੍ਰੀਮੀਅਰਅਤੇ ਲਿਬਰਲਕੈਬਨਿਟਮੰਤਰੀ ਉਜਲ ਦੁਸਾਂਝ ਵੀ ਇਸ ਵਿਸ਼ੇ ‘ਤੇ ਲਗਾਤਾਰਲਿਖਦੇ ਰਹੇ ਹਨ ਤੇ ਉਨ੍ਹਾਂ ਦਾਕਹਿਣਾ ਹੈ ਕਿ ਮਲਟੀਕਲਚਰਇਜ਼ਮ ਨੂੰ ਲੈ ਕੇ ਕਾਫ਼ੀਬਦਲਾਅ ਆ ਰਿਹਾਹੈ। ਇਹ ਸਰਵੇ ਦੱਸਦਾ ਹੈ ਕਿ ਕੈਨੇਡਾਦੀਰਾਜਨੀਤਿਕਲੀਡਰਸ਼ਿਪ ਨੂੰ ਵੀ ਇਸ ਸਬੰਧ ‘ਚ ਧਿਆਨਦੇਣਾਹੋਵੇਗਾ। ਸਰਵੇ ਵਿਚਸ਼ਾਮਲ 79 ਪ੍ਰਤੀਸ਼ਤਲੋਕਾਂ ਦਾਕਹਿਣਾ ਹੈ ਕਿ ਕੈਨੇਡਾ ਨੂੰ ਆਪਣੀਇਮੀਗ੍ਰੇਸ਼ਨਅਤੇ ਰਫਿਊਜ਼ੀ ਨੀਤੀਆਂ ‘ਤੇ ਫਿਰ ਤੋਂ ਵਿਚਾਰਕਰਕੇ ਕੈਨੇਡਾ ਦੇ ਆਰਥਿਕ ਤੇ ਵਰਕਫੋਰਸਦੀ ਜ਼ਰੂਰਤ’ਤੇ ਧਿਆਨਦੇਣਾਚਾਹੀਦਾਹੈ।ਵਿਦੇਸ਼ੀਆਂ ਦਾਸੰਕਟ ‘ਚ ਬਾਅਦਪਹਿਲਾਂ ਆਪਣੇ ਲੋਕਾਂ ਦਾਸੰਕਟਸਮਝਣਾਹੋਵੇਗਾ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …