17.1 C
Toronto
Monday, March 9, 2026
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਸੁਰਿੰਦਰਜੀਤ ਕੌਰ ਦੀ ਬਾਲ-ਪੁਸਤਕ 'ਬੱਚੇ ਮਿੱਠੜੇ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਸੁਰਿੰਦਰਜੀਤ ਕੌਰ ਦੀ ਬਾਲ-ਪੁਸਤਕ ‘ਬੱਚੇ ਮਿੱਠੜੇ ਮੇਵੇ’ ਬਾਰੇ ਕੀਤੀ ਗੋਸ਼ਟੀ ਤੇ ਕਵੀ ਦਰਬਾਰ ਹੋਇਆ

ਕੇਂਦਰੀ ਪੰਜਾਬੀ ਲੇਖਕ ਸਭਾ, ਲੁਧਿਆਣਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 19 ਅਕਤੂਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਸੁਰਿੰਦਰਜੀਤ ਕੌਰ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਬੱਚੇ ਮਿੱਠੜੇ ਮੇਵੇ’ ਉੱਪਰ ਵਿਚਾਰ-ਚਰਚਾ ਆਯੋਜਿਤ ਕੀਤੀ ਗਈ। ਪੁਸਤਕ ਉੱਪਰ ਮੁੱਖ-ਪੇਪਰ ਮੈਡਮ ਸੁਖਚਰਨਜੀਤ ਗਿੱਲ ਵੱਲੋਂ ਪੇਸ਼ ਕੀਤਾ ਗਿਆ। ਉਪਰੰਤ, ਕਈ ਬੁਲਾਰਿਆਂ ਵੱਲੋਂ ਇਸ ਪੁਸਤਕ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਵਾਰਤਕ-ਲੇਖਕ ਕਰਤਾਰ ਸਿੰਘ ਔਲਖ, ਕਵਿੱਤਰੀ ਸੁਰਜੀਤ ਕੌਰ, ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਮੈਡਮ ਪਤਵੰਤ ਕੌਰ ਪੰਨੂੰ ਤੇ ਸੁਖਚਰਨਜੀਤ ਗਿੱਲ ਸ਼ਾਮਲ ਸਨ।
ਇਹ ਸਮਾਗ਼ਮ ਪੰਜਾਬੀ ਸਾਹਿਤ ਦੇ ਬਾਬਾ-ਬੋਹੜ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਹੁਰਾਂ ਨੂੰ ਸਮਰਪਿਤ ਕਰਦਿਆਂ ਹੋਇਆਂ ਮੰਚ-ਸੰਚਾਲਕ ਤਲਵਿੰਦਰ ਸਿੰਘ ਮੰਡ ਨੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਸੰਖੇਪ ਜ਼ਿਕਰ ਕੀਤਾ ਗਿਆ। ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਮਹਿਮਾਨਾਂ ਤੇ ਮੈਂਬਰਾਂ ਨੂੰ ਨਿੱਘੀ ‘ਜੀ-ਆਇਆਂ’ ਕਹਿਣ ਤੋਂ ਬਾਅਦ ਵਾਰਤਕ ਲੇਖਕ ਕਰਤਾਰ ਸਿੰਘ ਔਲਖ ਦੀਆਂ ਦੋ ਕਿਤਾਬਾਂ ‘ਰਾਈ ਦੇ ਪਹਾੜ ਦਾ ਸੱਚ’ ਅਤੇ ਕੀ ਮੈਂ ਅਕਿਰਤਘਣ ਹਾਂ?’ ਪ੍ਰਧਾਨਗੀ-ਮੰਡਲ ਅਤੇ ਸਭਾ ਦੇ ਮੈਂਬਰਾਂ ਵੱਲੋਂ ਲੋਕ-ਅਰਪਿਤ ਕੀਤੀਆਂ ਗਈਆਂ। ਉਪਰੰਤ, ਮੈਡਮ ਸੁਖਚਰਨਜੀਤ ਗਿੱਲ ਨੂੰ ਡਾ. ਸੁਰਿੰਦਰਜੀਤ ਕੌਰ ਦੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ। ਪੁਸਤਕ ਬਾਰੇ ਗੱਲ ਕਰਦਿਆਂ ਸੁਖਚਰਨਜੀਤ ਗਿੱਲ ਨੇ ਕਿਹਾ ਕਿ ਡਾ. ਸੁਰਿੰਦਰਜੀਤ ਦੀ ਇਹ ਬਾਲ-ਪੁਸਤਕ ਉਸ ਦੀਆਂ ਅੱਠਵੀਂ ਜਮਾਤ ਤੱਕ ਦੇ ਪੱਧਰ ਦੇ ਬੱਚਿਆਂ ਲਈ ਪਹਿਲਾਂ ਛਪੀਆਂ ਪੰਜ ਛੋਟੀਆਂ ਪੁਸਤਕਾਂ ‘ਪ੍ਰਕਿਰਤੀ ਤੇ ਵਾਤਾਵਰਨ’, ‘ਪੰਛੀਆਂ ਨੇ ਧਰਤ ਸਜਾਈ’, ‘ਰੁੱਖਾਂ ਹੇਠ ਹੋਈਏ ਇੱਕ-ਮਿੱਕ’, ‘ਸ਼ਾਲ ਵਾਲਾ ਛੇਲਾ’ ਅਤੇ ‘ਖੋਜੀ ਬਾਬਾ’ ਦਾ ਸੰਗ੍ਰਹਿ ਹੈ ਜੋ ‘ਪੰਜ ਨਦ ਪ੍ਰਕਾਸ਼ਨ, ਲਾਂਬੜਾ’ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਉਨ÷ ਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ÷ ਾਂ ਦੀਆਂ ਅੱਠ ਪੁਸਤਕਾਂ ਬੱਚਿਆਂ ਲਈ 1998 ਤੋਂ 2008 ਦਰਮਿਆਨ ਛਪ ਚੁੱਕੀਆਂ ਹਨ ਜਿਨ÷ ਾਂ ਵਿਚ ਕਾਵਿ-ਸੰਗ੍ਰਹਿ, ਕਹਾਣੀ-ਸੰਗ੍ਰਹਿ ਅਤੇ ਲਲਿਤ ਨਿਬੰਧ ਸ਼ਾਮਲ ਹਨ। ਇਸ ਤਰ÷ ਾਂ ਮੈਡਮ ਸੁਰਿੰਦਰਜੀਤ ਦੀ ਬਾਲ-ਸਾਹਿਤ ਉੱਪਰ ਕਾਫੀ ਮੁਹਾਰਤ ਹੈ ਅਤੇ ਬੱਚਿਆਂ ਪ੍ਰਤੀ ਉਹ ਇਹ ਸੇਵਾ ਨਿਰੰਤਰ ਨਿਭਾਅ ਰਹੇ ਹਨ। ਹਥਲੀ ਪੁਸਤਕ ਬਾਰੇ ਜ਼ਿਕਰ ਕਰਦਿਆਂ ਉਨ÷ ਾਂ ਕਿਹਾ ਕਿ ਬੱਚਿਆਂ ਦੇ ਪੱਧਰ ‘ਤੇ ਜਾ ਕੇ ਲੋਰੀਆਂ ਤੇ ਬਾਤਾਂ ਦੇ ਰੂਪ ਰੁੱਖਾਂ, ਪੰਛੀਆਂ ਤੇ ਜਾਨਵਰਾਂ ਨਾਲ ਗੱਲਾਂ ਕਰਦਿਆਂ ਬਾਲ-ਕਵਿਤਾਵਾ ਤੇ ਕਹਾਣੀਆਂ ਸਿਰਜ ਕੇ ਸੁਰਿੰਦਰਜੀਤ ਨੇ ਉਨ÷ ਾਂ ਦੇ ਲਈ ਇਹ ਅਣਮੁੱਲਾ ਤੋਹਫ਼ਾ ਤਿਆਰ ਕੀਤਾ ਹੈ। ਇਸ ਦੌਰਾਨ ਉਨ÷ ਾਂ ਪੁਸਤਕ ਦੀਆਂ ਕਵਿਤਾਵਾਂ ‘ਪੰਛੀਆਂ ਨੇ ਧਰਤ ਸਜਾਈ’, ‘ਚਿੜੀ ਦੇ ਗੋਟ’, ‘ਆਸਮਾਨ’, ‘ਵਿਸਾਖੀ ਦਾ ਗੀਤ’ ਤੇ ‘ਅੰਮ੍ਰਿਤਸਰ ਦੀ ਸੈਰ’ ਅਤੇ ਕਹਾਣੀਆਂ ‘ਬਗੀਚਾ’ ਤੇ ‘ਖੋਜੀ ਬਾਬਾ’ ਬਾਰੇ ਵਿਸ਼ੇਸ਼ ਜ਼ਿਕਰ ਵੀ ਕੀਤਾ । ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਇਸ ਵਿਚ ਲੇਖਿਕਾ ਵੱਲੋਂ ਤਿੰਨ ਸਾਹਿਤਕ ਵਿਧਾਆਂ ਕਵਿਤਾਵਾਂ, ਕਹਾਣੀਆਂ ਤੇ ਬਾਲ-ਲੇਖਾਂ ਵਿਚ ਤਿੰਨ ਵਿਸ਼ੇ ਵਾਤਾਵਰਣ, ਰੁੱਖ ਅਤੇ ਪੰਛੀ ਲਏ ਗਏ ਹਨ। ਪੁਸਤਕ ਵਿਚ ਪਿੱਪਲ ਤੇ ਬੋਹੜ ਵਰਗੇ ਸੰਘਣੀ ਛਾਂ ਦੇਣ ਵਾਲੇ ਰੁੱਖਾਂ ਅਤੇ ਨਿੰਮ ਵਰਗੇ ਗੁਣਕਾਰੀ ਰੁੱਖਾਂ ਦੀ ਘਟ ਰਹੀ ਗਿਣਤੀ ਉੱਪਰ ਪੁਸਤਕ ਵਿਚ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ÷ ਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਰੁੱਖਾਂ ਦੇ ਕੱਟੇ ਜਾਣ ਕਾਰਨ ਘੁੱਗੀਆਂ, ਗੁਟਾਰਾਂ, ਚਿੜੀਆਂ, ਬਿਜੜਿਆਂ, ਕਾਵਾਂ, ਕਬੂਤਰਾਂ, ਮੋਰਾਂ ਤੇ ਕੋਇਲਾਂ, ਆਦਿ ਦੇ ਰੈਣ-ਬਸੇਰੇ ਲਈ ਜਗ÷ ਾ ਨਾ ਹੋਣ ਕਰਕੇ ਇਹ ਅਲੋਪ ਹੁੰਦੇ ਜਾ ਰਹੇ ਹਨ। ਇਸ ਦੇ ਨਾਲ ਹੀ ਲੇਖਿਕਾ ਵੱਲੋਂ ਮਾਂ, ਛਾਂ ਤੇ ਪਾਣੀ ਨੂੰ ‘ਜੀਵਨ-ਸਰੋਤ’ ਦਾ ਦਰਜਾ ਦਿੱਤਾ ਗਿਆ ਹੈ। ਬੱਚਿਆਂ ਲਈ ਇਹ ਮਹੱਤਵਪੂਰਨ ਪੁਸਤਕ ਲਿਆਉਣ ‘ਤੇ ਉਨ÷ ਾਂ ਸੁਰਿੰਦਰਜੀਤ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ।
ਪੁਸਤਕ ਸਬੰਧੀ ਬੋਲਦਿਆਂ ਕਵਿੱਤਰੀ ਸੁਰਜੀਤ ਕੌਰ ਨੇ ਕਿਹਾ ਕਿ ”ਦਾਮਨ ਸੰਕੋਚ ਚਲੋ” ਸਿਰਲੇਖ ਹੇਠ ਪੁਸਤਕ ਦਾ ਆਰੰਭ ਲੇਖਿਕਾ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਆਪਣੇ ਪੋਤਰੇ ਗੁਰੂ ਹਰਰਾਇ ਜੀ ਨੂੰ ਕੀਤੀ ਗਈ ‘ਨਸੀਹਤ’ ਨਾਲ ਬੜੇ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ। ਉਨ÷ ਾਂ ਕਿਹਾ ਕਿ ਪੁਸਤਕ ਵਿਚਲੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਬੱਚਿਆਂ ਦੇ ਮਾਨਸਿਕ ਪੱਧਰ ‘ਤੇ ਜਾ ਕੇ ਬੜੀ ਰੌਚਕ ਸ਼ੈਲੀ ਵਿਚ ਲਿਖੇ ਗਏ ਗਏ ਹਨ। ਆਪਣੇ ਸੰਬੋਧਨ ਦੌਰਾਨ ‘ਨਿੰਮ ਦਾ ਰੁੱਖ ਸੌ ਸੁੱਖ’ ਅਤੇ ‘ਧਰਤੀ ਅੰਦਰਲਾ ਖ਼ਜ਼ਾਨਾ’ ਕਹਾਣੀਆਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ÷ ਾਂ ਕਿਹਾ ਕਿ ਰੁੱਖਾਂ ਦੀ ਘਾਟ ਕਾਰਨ ਪੰਜਾਬ ਦਾ ਵਾਤਾਵਰਣ ਪ੍ਰਦੂਸ਼ਤ ਹੋ ਗਿਆ ਹੈ ਤੇ ਪੰਛੀ ਵੀ ਖ਼ਤਮ ਹੁੰਦੇ ਜਾ ਰਹੇ ਹਨ। ਉਨ÷ ਾਂ ਕਿਹਾ ਕਿ ਸਖ਼ਤ ਮਿਹਨਤ ਨਾਲ ਹੀ ਧਰਤੀ ਵਿੱਚੋਂ ਫ਼ਸਲਾਂ ਰੂਪੀ ਦੱਬਿਆ ਹੋਇਆ ਖ਼ਜ਼ਾਨਾ ਬਾਹਰ ਕੱਢਿਆ ਜਾ ਸਕਦਾ ਹੈ।
ਆਪਣੇ ਵਿਚਾਰ ਪ੍ਰਗਟ ਕਰਦਿਆਂ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਪ੍ਰਸ਼ਨ ਉਠਾਏ ਕਿ ਲੇਖਕ ਵੱਲੋਂ ਆਪਣੀ ਰਚਨਾ ਵਿਚ ਕੀਤਾ ਗਿਆ ਪ੍ਰਸਾਰ ਕੀ ਪਾਠਕ ਦੇ ਪੱਧਰ ਦਾ ਹੈ ਤੇ ਕੀ ਉਸ ਦੇ ਵਿੱਚ ਇੱਕਸੁਰਤਾ ਹੈ? ਉਨ÷ ਾਂ ਕਿਹਾ ਕਿ ਲੇਖਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਪੱਧਰ ਦਾ ਲਿਖ ਰਿਹਾ ਹੈ। ਇਨ÷ ਾਂ ਸੁਆਲਾਂ ਦਾ ਜੁਆਬ ਦਿੰਦਿਆਂ ਹੋਇਆਂ ਲੇਖਿਕਾ ਸੁਰਿੰਦਰਜੀਤ ਨੇ ਆਪਣੇ ਧੰਨਵਾਦੀ ਸੰਬੋਧਨ ਵਿਚ ਕਿਹਾ ਕਿ ਬਾਲ-ਸਾਹਿਤ ਲਿਖਣ ਲਈ ਬਾਲ-ਬੁੱਧੀ ਤੱਕ ਪਹੁੰਚਣਾ ਪੈਂਦਾ ਹੈ ਅਤੇ ਇਸ ਦੇ ਲਈ ਉਨ÷ ਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ। ਉਨ÷ ਾਂ ਕਿਹਾ ਬੱਚਿਆਂ ਲਈ ਲਿਖਣਾ ਉਨ÷ ਾਂ ਨੇ ਕੇਵਲ ਸਮਾਂ ਬਿਤਾਉਣ ਲਈ ਹੀ ਨਹੀਂ ਆਰੰਭ ਕੀਤਾ ਸੀ, ਸਗੋਂ ਇਸ ਦੇ ਪਿੱਛੇ ਉਨ÷ ਾਂ ਦਾ ਮੰਤਵ ਉਨ÷ ਾਂ ਨੂੰ ਕੁਝ ਸਿੱਖਿਆ ਦੇਣਾ ਵੀ ਸੀ। ਉਨ÷ ਾਂ ਦੱਸਿਆ ਕਿ ਇਸ ਪੁਸਤਕ ਵਿਚਲੀਆਂ ਕੁਝ ਰਚਨਾਵਾਂ ਪ੍ਰਾਇਮਰੀ ਪੱਧਰ ਦੀਆਂ ਹਨ ਅਤੇ ਕੁਝ ਅੱਠਵੀ ਤੱਕ ਦੇ ਬੱਚਿਆਂ ਲਈ ਵੀ ਉਪਯੋਗੀ ਹਨ। ਇਨ÷ ਾਂ ਵਿੱਚੋਂ ਕਈ ਕਵਿਤਾਵਾਂ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਖੇਡਾਂ ਰਾਹੀਂ ਖਿਡਾਈਆਂ ਜਾ ਸਕਦੀਆਂ ਹਨ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿੱਚ ਪ੍ਰਧਾਨਗੀ-ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਗੁਰਮੇਲ ਸਿੰਘ ਸੰਧੂ, ਇੰਜੀ. ਈਸ਼ਰ ਸਿੰਘ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਤੇ ਮੈਡਮ ਸੁਖਚਰਨਜੀਤ ਗਿੱਲ ਸ਼ਾਮਲ ਸਨ। ਮੰਚ-ਸੰਚਾਲਕ ਡਾ. ਜਗਮੋਹਨ ਵੱਲੋਂ ਮਿਲ਼ ਕੇ ਤਰਤੀਬ ਦਿੱਤੇ ਗਏ ਇਸ ਕਵੀ-ਦਰਬਾਰ ਵਿੱਚ ਸੱਭ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਕਵੀ ਮਕਸੂਦ ਚੌਧਰੀ ਤੇ ਉਸ ਤੋਂ ਬਾਅਦ ਜੱਸੀ ਭੁੱਲਰ ਢਪਾਲੀ, ਪ੍ਰੀਤਮ ਧੰਜਲ ਤੇ ਹਰਜੀਤ ਬਾਜਵਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਖ਼ੂਬਸੂਰਤ ਗ਼ਜ਼ਲ ਗਾਈ।
ਪ੍ਰਧਾਨਗੀ-ਮੰਡਲ ਵਿੱਚ ਬਿਰਾਜਮਾਨ ਦਰਸ਼ਨ ਬੁੱਟਰ ਵੱਲੌਂ ਆਪਣਿਆਂ ਚਾਰ-ਪੰਜ ਕਵਿਤਾਵਾ ਅਤੇ ਗ਼ਜ਼ਲ ‘ਮੇਰੇ ਪੈਰਾਂ ਨੂੰ ਸਫ਼ਰ ਦੀ ਆਸ ਬਾਕੀ ਹੈ ਅਜੇ, ਇਸ ਤਰ÷ ਾਂ ਲੱਗਦਾ ਹੈ ਕੁਝ ਪਰਵਾਸ ਬਾਕੀ ਹੈ ਅਜੇ’ ਪੇਸ਼ ਕੀਤੀਆ ਗਈਆਂ। ਫਿਰ ਵਾਰੋ-ਵਾਰੀ ਹਰਮੇਸ਼ ਜੀਂਦੋਵਾਲ, ਤਲਵਿੰਦਰ ਮੰਡ, ਮਲੂਕ ਸਿੰਘ ਕਾਹਲੋਂ, ਸਤਪਾਲ ਸਿੰਘ ਕੋਮਲ, ਪ੍ਰਿੰ. ਸਵਿੰਦਰ ਸਿੰਘ ਚਾਹਲ, ਸੁਰਜੀਤ ਕੌਰ, ਪ੍ਰਿੰ. ਗਿਆਨ ਸਿੰਘ ਘਈ, ਗਿਆਨ ਸਿੰਘ ਦਰਦੀ, ਪਰਮਜੀਤ ਦਿਓਲ, ਸੁਰਿੰਦਰਜੀਤ ਕੌਰ, ਹਰਦਿਆਲ ਸਿੰਘ ਝੀਤਾ, ਰਮਿੰਦਰ ਵਾਲੀਆ, ਹਰਜਿੰਦਰ ਸਿੰਘ ਭਸੀਨ, ਸੁਖਦੇਵ ਸਿੰਘ ਝੰਡ, ਜਗਮੋਹਨ ਸਿੰਘ ਸੰਘਾ, ਸੁਖਚਰਨਜੀਤ ਗਿੱਲ, ਗੁਰਮੇਲ ਸਿੰਘ ਸੰਧੂ ਅਤੇ ਕਰਨ ਅਜਾਇਬ ਸੰਘਾ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਕੰਪਿਊਟਰ-ਮਾਹਿਰ ਕਿਰਪਾਲ ਸਿੰਘ ਪੰਨੂੰ ਵੱਲੋਂ ਸਮਾਗ਼ਮ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।
ਅਖ਼ੀਰ ਵਿੱਚ ਸੰਘਾ ਸਾਬ÷ ਵੱਲੋਂ ਸਮਾਗ਼ਮ ਦੇ ਸਮੂਹ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਸਮਾਗ਼ਮ ਵਿੱਚ ਪ੍ਰੋ. ਸਿਕੰਦਰ ਸਿੰਘ ਗਿੱਲ, ਪਰਮਜੀਤ ਸਿੰਘ ਢਿੱਲੋਂ, ਹਰਪਾਲ ਸਿੰਘ ਭਾਟੀਆ, ਕਰਨੈਲ ਸਿੰਘ ਮਰਵਾਹਾ, ਸ਼ਮਸ਼ੇਰ ਸਿੰਘ ਝੱਜ, ਰਵੀ ਸ਼ੇਰ ਸਿੰਘ, ਚੇਤਨ ਸਿੰਘ, ਹਰਮਿੰਦਰ ਸਿੰਘ, ਗੁਰਪ੍ਰੀਤ ਬਟਾਲਵੀ, ਤਜਿੰਦਰ ਸਿੰਘ, ਲਹਿੰਦੇ ਪੰਜਾਬ ਤੋਂ ਮਿਸਰਟ ਨਈਮ ਕਾਦਰੀ, ਡਾ. ਹਰਦੀਪ ਕੌਰ, ਮਿਸਿਜ਼ ਅਮਰਜੀਤ ਕੌਰ ਘਈ ਤੇ ਕਈ ਹੋਰ ਸ਼ਾਮਲ ਸਨ।

RELATED ARTICLES
POPULAR POSTS