24 C
Toronto
Friday, June 12, 2026
spot_img
Homeਕੈਨੇਡਾਕੈਨੇਡਾ ਵਾਸੀਆਂ ਲਈ ਵੱਡੀ ਰਾਹਤ - 'ਗਰੌਸਰੀਜ਼ ਐਂਡ ਅਸੈਂਸ਼ਲ ਬੈਨੀਫ਼ਿਟ' ਦੀ ਸ਼ੁਰੂਆਤ...

ਕੈਨੇਡਾ ਵਾਸੀਆਂ ਲਈ ਵੱਡੀ ਰਾਹਤ – ‘ਗਰੌਸਰੀਜ਼ ਐਂਡ ਅਸੈਂਸ਼ਲ ਬੈਨੀਫ਼ਿਟ’ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਰੈਂਪਟਨ ਪਹੁੰਚੇ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਮਾਰਕ ਕਾਰਨੀ ਲੰਘੇ ਹਫ਼ਤੇ ਨਵੀਂ ‘ਕੈਨੇਡਾ ਗਰੌਸਰੀਜ਼ ਐਂਡ ਅਸੈਂਸ਼ਲ ਬੈਨੀਫ਼ਿਟ’ ਦੀ ਸ਼ੁਰੂਆਤ ਕਰਨ ਲਈ ਬਰੈਂਪਟਨ ਸਾਊਥ ਦੇ (ਕੁਈਨ ਤੇ ਚਿੰਗੂਆਕੂਜ਼ੀ ਰੋਡ ਇੰਟਰਸੈੱਕਸ਼ਨ ਨੇੜਲੇ) ‘ਚਲੋ ਫਰੈੱਸ਼ਕੋ ਗਰੌਸਰੀ ਸਟੋਰ’ ਵਿਖੇ ਪਹੁੰਚੇ। ਇਸ ਦੇ ਨਾਲ ਜੀਵਨ-ਨਿਰਬਾਹ ਲਈ ਲੋੜੀਂਦੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਦਾ ਮੁਕਾਬਲਾ ਕਰਨ ਲਈ ਕਰੋੜਾਂ ਕੈਨੇਡਾ-ਵਾਸੀਆਂ ਨੂੰ ਵਿੱਤੀ-ਰਾਹਤ ਪ੍ਰਾਪਤ ਹੋਵੇਗੀ। ਪ੍ਰਧਾਨ ਮੰਤਰੀ ਦਾ ਐਲਾਨ ਜੀਐੱਸਟੀ/ਐੱਚਐੱਸਟੀ ਵਿੱਚ ਇੱਕ ਵਾਰ ਦਿੱਤੀ ਜਾਣ ਵਾਲੀ ਉੱਪਰਲੀ ਵਿੱਤੀ-ਸਹਾਇਤਾ ਨਾਲ ਮੇਲ਼ ਖਾਂਦਾ ਹੈ ਜੋ ਯੋਗ ਕੈਨੇਡਾ-ਵਾਸੀਆਂ ਨੂੰ 5 ਜੂਨ ਤੋਂ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।
ਇਸਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਸਾਡੀ ਸਰਕਾਰ ਇਹ ਸਮਝਦੀ ਹੈ ਕਿ ਵੱਧ ਰਹੀ ਮਹਿੰਗਾਈ ਕਾਰਨ ਬਹੁਤ ਸਾਰੇ ਪਰਿਵਾਰ ਇਸ ਸਮੇਂ ਗਰੌਸਰੀ ਅਤੇ ਰੋਜ਼ਾਨਾ ਜੀਵਨ ਦੇ ਹੋਰ ਖ਼ਰਚਿਆਂ ਦਾ ਬੋਝ ਮਹਿਸੂਸ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵਿੱਤੀ ਰਾਹਤ ਦੇਣ ਲਈ ਅਤੇ ਲੰਮੇਂ ਸਮੇਂ ਲਈ ਸਹਾਇਤਾ ਦੇਣ ਲਈ ਅਸੀਂ ਇਹ ਫ਼ੌਰੀ ਕਦਮ ਉਠਾ ਰਹੇ ਹਾਂ। ‘ਕੈਨੇਡਾ ਗਰੌਸਰੀਜ਼ ਐਂਡ ਅਸੈਂਸ਼ਲ ਬੈਨੀਫ਼ਿਟ’ ਕੈਨੇਡਾ-ਵਾਸੀਆਂ ਲਈ ਇਹ ਯਕੀਨੀ ਬਣਾਉਂਦਾ ਹੈ ਕਿ ਉਨ੍ਹਾਂ ਦੇ ਜੀਵਨ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ।”
ਜ਼ਿਕਰਯੋਗ ਹੈ ਕਿ ਇਕ ਵਾਰ ਦਿੱਤਾ ਜਾਣ ਵਾਲਾ ਇਹ ‘ਜੀਐੱਸਟੀ/ਐੱਚਐੱਸਟੀ ਟੌਪ-ਅੱਪ’ 12 ਮਿਲੀਅਨ ਕੈਨੇਡਾ-ਵਾਸੀਆਂ ਨੂੰ ਪਰਿਵਾਰ ਦੀ ਆਮਦਨ ਅਤੇ ਉਸ ਦੇ ਆਕਾਰ ਦੇ ਹਿਸਾਬ ਨਾਲ ਆਉਂਦੇ ਸਮੇਂ ਵਿੱਚ ਦਿੱਤੇ ਜਾਣ ਵਾਲੇ ਨਵੇਂ ਵਿੱਤੀ ਲਾਭ ਦੇ ਵਿਚਲੇ ਸਮੇਂ ਲਈ ਰਾਹਤ ਵਜੋਂ ਦਿੱਤਾ ਜਾ ਰਿਹਾ ਹੈ। ਜੁਲਾਈ ਮਹੀਨੇ ਤੋਂ ਸ਼ੁਰੂ ਹੋ ਕੇ ਕੈਨੇਡਾ-ਵਾਸੀ ‘ਕੈਨੇਡਾ ਗਰੌਸਰੀਜ਼ ਐਂਡ ਅਸੈਂਸ਼ਲ ਬੈਨੀਫ਼ਿਟ’ ਅਧੀਨ ਮਿਲਣ ਵਾਲੀਆਂ ਤਿਮਾਹੀ ਕਿਸ਼ਤਾਂ ਵਿੱਚ ਵਾਧਾ ਪ੍ਰਾਪਤ ਕਰ ਸਕਣਗੇ, ਜਿਸ ਦੇ ਨਾਲ ਉਨ੍ਹਾਂ ਨੂੰ ਲੋੜੀਂਦੀਆਂ ਵਸਤਾਂ ਦੀ ਖਰੀਦ ਕਰਨ ਵਿੱਚ ਆਸਾਨੀ ਹੋਵੇਗੀ।
ਇੱਕ ਵਾਰ ਦਿੱਤੇ ਜਾਣ ਵਾਲੇ ਇਸ ‘ਜੀਐੱਸਟੀ/ਐੱਚਐੱਸਟੀ ਟੌਪ-ਅੱਪ’ ਅਤੇ ਇਸ ਵਿੱਚ ਵਧੀਆ ਹੋਈਆਂ ਤਿਮਾਹੀ ਕਿਸ਼ਤਾਂ ਦੇ ਨਾਲ ਪਰਿਵਾਰਾਂ ਨੂੰ ਗਰੌਸਰੀ ਤੇ ਹੋਰ ਜ਼ਰੂਰੀ ਵਸਤਾਂ ਦੀ ਖਰੀਦ ਵਿੱਚ ਇਸ ਸਾਲ 1890 ਡਾਲਰ ਦੀ ਬੱਚਤ ਹੋਣ ਵਿੱਚ ਸਹਾਇਤਾ ਹੋਵੇਗੀ। ਇਸ ਮੰਤਵ ਲਈ ਬਣਾਈ ਗਈ ਇਹ ਸਹਾਇਤਾ ਯੋਜਨਾ ਸਰਕਾਰ ਦੀ ‘ਅਫੌਰਡੇਬਿਲਿਟੀ ਪਲੈਨ’ ਦੇ ਆਧਾਰ ‘ਤੇ ਹੈ ਜਿਸ ਨਾਲ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ ਰੋਜ਼ਾਨਾ ਜ਼ਿੰਦਗੀ ਦੇ ਖ਼ਰਚੇ ਬਰਦਾਸ਼ਤ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਜਾਣਕਾਰੀ ਵਿੱਚ ਹੋਰ ਵਾਧਾ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਇਸ ਸਮੇਂ ਦਿੱਤੇ ਜਾ ਰਹੇ ਇਹ ਵਿੱਤੀ ਲਾਭ ਮਹਿੰਗਾਈ ਦਾ ਮੁਕਾਬਲਾ ਕਰ ਰਹੇ ਕੈਨੇਡਾ-ਵਾਸੀਆਂ ਲਈ ਰਾਹਤ ਦੇਣ ਵਿੱਚ ਯਥਾਯੋਗ ਹਿੱਸਾ ਪਾ ਰਹੇ ਹਨ। ਜੀਐੱਸਟੀ ਕਰੈਡਿਟ ਬਣਨ ਨਾਲ ‘ਕੈਨੇਡਾ ਗਰੌਸਰੀਜ਼ ਐਂਡ ਅਸੈਂਸ਼ਲ ਬੈਨੀਫ਼ਿਟ’ ਅੱਜ ਫ਼ੌਰੀ ਸਹਾਇਤਾ ਦੇਣ ਵਿੱਚ ਮਦਦ ਹੋ ਰਹੀ ਹੈ, ਜਦਕਿ ਆਉਣ ਵਾਲੇ ਸਮੇਂ ਵਿੱਚ ਇਹ ਮਜ਼ਬੂਤ ਅਤੇ ਲਚਕੀਲਾ ਅਰਥਚਾਰਾ ਬਨਾਉਣ ਵਿੱਚ ਸਹਾਈ ਹੋਵੇਗਾ। ਇਸ ਨਾਲ ਕੈਨੇਡਾ-ਵਾਸੀਆਂ ਨੂੰ ਯਕੀਨੀ ਫ਼ਾਇਦਾ ਮਹਿਸੂਸ ਹੋਵੇਗਾ, ਜਿਸਦੀ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿੱਚ ਜ਼ਰੂਰਤ ਹੈ।”

RELATED ARTICLES
POPULAR POSTS