Breaking News
Home / ਕੈਨੇਡਾ / ਗਿਆਨੀ ਅਤਰ ਸਿੰਘ ਸੇਖੋਂ ਸਨਮਾਨਿਤ

ਗਿਆਨੀ ਅਤਰ ਸਿੰਘ ਸੇਖੋਂ ਸਨਮਾਨਿਤ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਨੇ ਗਿਆਨੀ ਅਤਰ ਸਿੰਘ ਸੇਖੋਂ ਨੂੰ ਉਨ੍ਹਾਂ ਦੀ ਨੌਰਥ ਸੈਂਟਰਲ ਅਮਰੀਕਾ ਅਤੇ ਕਰਿਬੀਅਨ ਵਰਲਡ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਕੈਨੇਡੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਹਾਲ ਹੀ ਵਿਚ ਅਗਸਤ 11, 12, 13 ਨੂੰ ਯੌਰਕ ਲਾਇਨਜ਼ ਸਟੇਡੀਅਮ, ਯੌਰਕ ਯੂਨੀਵਰਸਿਟੀ ਵਿਚ ਹੋਈ ਪ੍ਰਤੀਯੋਗਤਾ ਵਿਚ 10 ਗੋਲਡ ਮੈਡਲ ਜਿੱਤਣ ‘ਤੇ ਉਨ੍ਹਾਂ ਦੇ ਨਾਂ ਦੀ ਪਲੇਕ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਸੀਨੀਅਰ ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ ਨੇ ਸਮਾਨ ਸਮਾਗਮ ਬਹੁਤ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ। ਜੋਗਿੰਦਰ ਸਿੰਘ ਧਾਲੀਵਾਲ ਪ੍ਰਧਾਨ ਨੇ ਗਿਆਨੀ ਅਤਰ ਸਿੰਘ ਸੇਖੋਂ ਦੇ ਸਨਮਾਨ ਵਿਚ ਖੂਬਸੂਰਤ ਸ਼ਬਦ ਆਖੇ ਅਤੇ ਸਮਾਗਮ ਦੇ ਪ੍ਰਬੰਧ ਵਿਚ ਵੱਡਾ ਹਿੱਸਾ ਪਾਇਆ। ਸੀਨੀਅਰ ਕਲੱਬ ਦੇ ਸੈਕਟਰ ਅਵਤਾਰ ਸਿੰਘ ਬੈਂਸ ਨੇ ਸਟੇਜ ਦਾ ਕੰਮ ਬਹੁਤ ਸੁਚੱਜੇ ਅਤੇ ਸੁਹਿਰਦ ਢੰਗ ਨਾਲ ਸੰਭਾਲਿਆ ਅਤੇ ਉਨ੍ਹਾਂ ਨ ੇਆਏ ਸਭ ਪਤਵੰਤੇ ਸੱਜਣਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਮੌਕੇ ‘ਤੇ ਹਾਜ਼ਰ ਜੋਗਿੰਦਰ ਸਿੰਘ ਸੇਖੋਂ ਨੇ ਆਪਣੇ ਸਤਿਕਾਰਯੋਗ ਪਿਤਾ ਗਿਆਨੀ ਅਤਰ ਸਿੰਘ ਸੇਖੋਂ ਦੇ ਜੀਵਨ ਬਾਰੇ, ਉਨ੍ਹਾਂ ਦੇ ਖੇਡਾਂ ਦੇ ਪੱਖ ਬਾਰੇ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਹੋਰ ਪੱਖਾਂ ਬਾਰੇ ਜਾਣਕਾਰੀ ਦਿੰਦੇ ਹੋਏ ਪਿਆਰ ਅਤੇ ਸਤਿਕਾਰ ਭਰੇ ਸ਼ਬਦ ਆਖੇ ਅਤੇ ਹੰਬਰਵੁੱਡ ਸੀਨੀਅਰ ਕਲੱਬ ਦੇ ਸਰਬਤ ਮੈਂਬਰਾਂ ਦਾ ਸਤਿਕਾਰ ਅਤੇ ਸਨਮਾਨ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ। ਅਮਰ ਸਿੰਘ ਰੰਧਾਵਾ, ਬਲਵੰਤ ਸਿੰਘ ਬੈਂਸ, ਗੁਰਮੇਲ ਸਿੰਘ ਢਿੱਲੋਂ ਵਲੋਂ ਉਚੇਚੇ ਤੌਰ ‘ਤੇ ਇਸ ਸਨਮਾਨ ਸਮਾਗਮ ਵਿਚ ਸ਼ਮੂਲੀਅਤ ਕੀਤੀ ਗਈ। ਪ੍ਰੀਤਮ ਸਿੰਘ ਮਾਵੀ ਨੇ ਸਾਰੇ ਸੱਜਣਾਂ ਲਈ ਚਾਹ ਪਾਣੀ ਦੀ ਸ਼ਾਨਵਾਰ ਸੇਵਾ ਕੀਤੀ। ਅਖੀਰ ਵਿਚ ਗਿਆਨੀ ਅਤਰ ਸਿੰਘ ਸੇਖੋਂ ਨੇ ਸਮੁੱਚੀ ਹੰਬਰਵੁੱਡ ਸੀਨੀਅਰ ਕਲੱਬ ਦਾ ਸਨਮਾਨ ਲਈ ਧੰਨਵਾਦ ਅਤੇ ਸ਼ੁਕਰੀਆ ਅਦਾ ਕੀਤਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …