Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਭਾਈਚਾਰੇ ਦਾ ਮਾਣ ਅਤਰ ਸਿੰਘ ਸੇਖੋਂ

ਕੈਨੇਡੀਅਨ ਪੰਜਾਬੀ ਭਾਈਚਾਰੇ ਦਾ ਮਾਣ ਅਤਰ ਸਿੰਘ ਸੇਖੋਂ

ਜੁਲਾਈ 18 ਤੋਂ 21 ਨੂੰ ਯੋਰਕ ਯੂਨੀਵਰਸਿਟੀ ‘ਚ ਟੋਰਾਂਟੋ ਟਰੈਕ ਐਂਡ ਫੀਲਡ ਸੈਂਟਰ ਵਿਖੇ North Central America and Caribbeen Conutries World Masters ਚੈਂਪੀਅਨਸ਼ਿਪ ਹੋਈ। ਜਿਸ ਵਿਚ 33 ਦੇਸ਼ਾਂ ਦੇ 1100 ਐਥਲੀਟਾਂ ਨੇ ਭਾਗ ਲਿਆ। 96 ਸਾਲਾ ਸ. ਅਤਰ ਸਿੰਘ ਸੇਖੋਂ ਨੇ ਵੀ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਕੈਨੇਡਾ ਦੀ ਪ੍ਰਤੀਨਿਧਤਾ ਕੀਤੀ ਤੇ ਚਾਰ ਗੋਲਡ ਮੈਡਲ ਹਾਸਲ ਕੀਤੇ। ਸ. ਸੇਖੋਂ ਨੂੰ ਫਰਵਰੀ 2019 ਦਾ ਕੈਨੇਡੀਅਨ ਮਾਸਟਰਜ਼ ਐਥਲੈਟਿਕਸ ਵਲੋਂ ‘ਐਥਲੈਟਿਕਸ ਆਫ ਦਾ ਮੰਥ’ ਐਲਾਨਿਆ ਗਿਆ। ਅਤਰ ਸਿੰਘ ਸੇਖੋਂ ਦੇ ਭਾਣਜੇ ਕਰਨਲ ਹਰਨੇਕ ਸਿੰਘ ਤੂਰ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਬਖਸ਼ੀਸ਼ ਸਿੰਘ ਢਿੱਲੋਂ, ਮੋਹਨ ਸਿੰਘ ਬੈਂਸ ਨੇ ਵੀ ਪ੍ਰਤੀਯੋਗਤਾ ਵਿਚ ਹਿੱਸਾ ਲਿਆ।
ਬਖਸ਼ੀਸ਼ ਸਿੰਘ ਢਿੱਲੋਂ ਨੇ ਛੇ ਈਵੈਂਟਾਂ ਵਿਚ ਹਿੱਸਾ ਲਿਆ ਅਤੇ 6 ਗੋਲਡ ਮੈਡਲ ਜਿੱਤੇ। ਸ. ਅਤਰ ਸਿੰਘ ਸੇਖੋਂ ਖੇਡਾਂ ਤੋਂ ਇਲਾਵਾ ਰੂਹਾਨੀ ਰਸਤੇ ਦੀ ਪਾਂਧੀ ਹਨ। ਗੁਰਬਾਣੀ ਇਨ੍ਹਾਂ ਦਾ ਜੀਵਨ ਹੈ ਅਤੇ ਗੁਰਬਾਣੀ ਦੇ ਆਸ਼ੇ ਅਨੁਸਾਰ ਜੀਵਨ ਜਿਊਂਦੇ ਹਨ। ਇਸ ਦੀ ਪ੍ਰੇਰਨਾ ਅਤੇ ਵਿਚਾਰਾਂ ਦੁਆਰਾ ਬਹੁਤ ਸਾਰੀਆਂ ਸਖ਼ਸੀਅਤਾਂ ਅਤੇ ਵਿਅਕਤੀਆਂ ਨੂੰ ਲਾਭ ਹੋਇਆ ਹੈ। ਨਸ਼ੇ ਤਿਆਗਣ, ਚੰਗਾ, ਸੱਚਾ ਜੀਵਨ ਜਿਊਣ ਵਿਚ ਬਹੁਤਿਆਂ ਨੂੰ ਮੱਦਦ ਮਿਲੀ ਹੈ।
ਲੋਕ ਸਨਮਾਨ ਵਜੋਂ ਇਨ੍ਹਾਂ ਨੂੂੰ ਬਾਬਾ ਜੀ ਵੀ ਕਹਿੰਦੇ ਹਨ। ਅਤਰ ਸਿੰਘ ਸੇਖੋਂ ਨਾਲ ਸੰਪਰਕ ਕਰਨ ਲਈ ਤੁਸੀਂ ਕਿਸੇ ਸਮੇਂ ਵੀ ਉਨ੍ਹਾਂ ਨਾਲ ਫੋਨ ਨੰਬਰ 416-702-8600 ‘ਤੇ ਗੱਲ ਕਰ ਸਕਦੇ ਹੋ। ਅਤਰ ਸਿੰਘ ਸੇਖੋਂ ਨੇ ਮੀਡੀਆ ਦਾ, ਪੰਜਾਬੀ ਭਾਈਚਾਰੇ ਦਾ ਤੇ ਉਸ ਹਰ ਵਿਅਕਤੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸਹਿਯੋਗ ਦਿੱਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …