20.8 C
Toronto
Thursday, September 18, 2025
spot_img
Homeਕੈਨੇਡਾਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਹੋਈ

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਹੋਈ

ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਦੀ ਜਨਰਲ ਮੀਟਿੰਗ 22 ਸਤੰਬਰ ਐਤਵਾਰ ਨੂੰ ਸ਼ਾਮੀਂ 4 ਤੋਂ 6 ਵਜੇ ਤੱਕ ਬਲੂ ਓਕ ਪਾਰਕ ਵਿਚ ਹੋਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਮਹਿੰਦਰਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਕਲੱਬ ਵਲੋਂ ਲਾਏ ਗਏ ਟੂਰਾਂ ਦਾ ਹਿਸਾਬ ਪੇਸ਼ ਕੀਤਾ ਅਤੇ ਮੋਹਨ ਲਾਲ ਵਰਮਾ ਖਜ਼ਾਨਚੀ ਨੇ ਕਲੱਬ ਦਾ ਇਸ ਸਾਲ ਹਿਸਾਬ ਵੇਰਵੇ ਸਹਿਤ ਪੇਸ਼ ਕੀਤਾ ਅਤੇ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ।
ਗੁਰਦੇਵ ਸਿੰਘ ਰੱਖੜਾ, ਮੋਹਨ ਲਾਲ ਵਰਮਾ ਅਤੇ ਸੁਰਜੀਤ ਸਿੰਘ ਚਾਹਲ ਵਲੋਂ ਸ਼ਾਨਦਾਰ ਕਵਿਤਾਵਾਂ ਪੜ੍ਹ ਕੇ ਸਭ ਨੂੰ ਨਿਹਾਲ ਕੀਤਾ। ਮੁੱਖ ਮਹਿਮਾਨ ਵਜੋਂ ਪਧਾਰੇ ਰੂਬੀ ਸਹੋਤਾ ਨੇ ਆਪਣੇ ਐਮ.ਪੀ. ਕਾਰਜਕਾਲ ਵਿਚ ਹੋੲ ਲੋਕ ਭਲਾਈ ਦੇ ਕੰਮਾਂ ਬਾਰੇ ਚਾਨਣਾ ਪਾਇਆ ਅਤ ਅੱਗੇ ਤੋਂ ਹੋਰ ਬਿਹਤਰ ਕੰਮ ਲਈ ਵਚਨਬੱਧ ਹੋਏ। ਸਾਰਿਆਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਮੁੜ ਕਾਮਯਾਬ ਕੀਤਾ ਜਾਵੇ।
ਰੇਸ਼ਮ ਸਿੰਘ ਦੁਸਾਂਝ ਅਤੇ ਐਚ.ਐਸ. ਪੰਨੂ ਨੇ ਰੂਬੀ ਸਹੋਤਾ ਦੀ ਤਾਰੀਫ ਕੀਤੀ ਅਤੇ ਕਾਮਯਾਬੀ ਦੀ ਦੁਆ ਕੀਤੀ। ਸੁਖਮਿੰਦਰ ਸਿੰਘ ਜੰਡੂ ਜੋ ਸਭਾ ਮੈਂਬਰ ਸਨ, ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸੀ, ਉਨ੍ਹਾਂ ਦੀ ਰੂਹ ਦੀ ਸ਼ਾਂਤੀ ਲਈ ਸਾਰਿਆਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ। ਕਲੱਬ ਵਲੋਂ ਉਨ੍ਹਾਂ ਦੇ ਲੜਕੇ ਅਵਤਾਰ ਸਿੰਘ ਜੰਡੂ ਨੂੰ ਰੂਬੀ ਸਹੋਤਾ ਰਾਹੀਂ ਪਲੈਕ ਦੇ ਕੇ ਸਨਮਾਨਿਤ ਕੀਤਾ। ਅਵਤਾਰ ਸਿੰਘ ਜੰਡੂ ਨੇ 150 ਡਾਲਰ ਕਲੱਬ ਨੂੰ ਦਾਨ ਦੱਤੇ ਅਤੇ ਅੱਗੇ ਤੋਂ ਹਰ ਸਪੋਰਟ ਲਈ ਵਚਨ ਕੀਤਾ। ਅਖੀਰ ਵਿਚ ਸੋਹਣ ਸਿੰਘ ਤੂਰ ਚੇਅਰਮੈਨ ਅਤੇ ਹਰਭਗਵੰਤ ਸਿੰਘ ਸੋਹੀ ਪ੍ਰਧਾਨ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।
ਲਾਭ ਸਿੰਘ ਅਤੇ ਪ੍ਰੇਮ ਕੁਮਾਰ ਡਾਇਰੈਕਟਰਾਂ ਨੇ ਕੁਰਸੀਆਂ ਦੀ ਸੇਵਾ ਨਿਭਾਈ। ਸਾਰੇ ਆਏ ਵੀਰਾਂ ਨੇ ਚਾਹ ਮਿਠਾਈ ਅਤੇ ਪਕੌੜਿਆਂ ਦਾ ਆਨੰਦ ਮਾਣਿਆ।

RELATED ARTICLES
POPULAR POSTS