Breaking News
Home / ਕੈਨੇਡਾ / ਬਰੈਂਪਟਨ ਐਕਸ਼ਨ ਕਮੇਟੀ ਵਲੋਂ ਚੰਕਿਊਜੀ ਪਾਰਕ ‘ઑਚ ਕੀਤੀ ਗਈ ਪਿਕਨਿਕ ਨੂੰ ਭਰਵਾਂ ਹੁੰਗਾਰਾ

ਬਰੈਂਪਟਨ ਐਕਸ਼ਨ ਕਮੇਟੀ ਵਲੋਂ ਚੰਕਿਊਜੀ ਪਾਰਕ ‘ઑਚ ਕੀਤੀ ਗਈ ਪਿਕਨਿਕ ਨੂੰ ਭਰਵਾਂ ਹੁੰਗਾਰਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਐਕਸ਼ਨ ਕਮੇਟੀ (/ 15 ਐਂਡ ਫ਼ੇਅਰਨਸ) ਵਲੋਂ ਕੀਤੀ ਗਈ ਤੀਜੀ ਸਲਾਨਾ ਪਿਕਨਿਕ ਨੂੰ ਦਰਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ। ਇਹ ਪਿਕਨਿਕ 15 ਸਤੰਬਰ ਦਿਨ ਐਤਵਾਰ 1ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਕੀਤੀ ਗਈ ਸੀ। ਇਸ ਪਿਕਨਿਕ ‘ઑਚ ਬਰੈਂਪਟਨ ਤੇ ਲਾਗਲੇ ਇਲਾਕੇ ‘ਚ ਵਸਦੀਆਂ ਵੱਖਰੋ ਵੱਖਰੀਆਂ ਕਮਿਊਨਟੀਆਂ ਦੇ ਲੋਕਾਂ ਨੇ ਹਿੱਸਾ ਲਿਆ। ਵਰਕਰਾਂ ਲਈ ਕੰਮ ਕਰਦੀ ਇਸ ਜੱਥੇਬੰਦੀ ਦੇ ਹਮਦਰਦਾਂ ਤੇ ਮੈਂਬਰਾਂ ਵਲੋਂ ਆਪਣੇ ਘਰਾਂ ‘ઑਚੋਂ ਬਣਾ ਕੇ ਲਿਆਂਦਾ ਗਏ ਖਾਣੇ ਨੂੰ ਲੋਕਾਂ ਨੇ ਬੇਹੱਦ ਸਰਾਹਿਆ। ਇਸ ਪ੍ਰੋਗਰਾਮ ਸਮੇਂ ਵਰਕਰਾਂ ਲਈ ਕੰਮ ਕਰਦੇ ਉਹਨਾਂ ਮੈਂਬਰਾਂ ਤੇ ਹਮਦਰਦ ਲੋਕਾਂ ਨੂੰ ਸਰਧਾਂਜ਼ਲੀ ਅਰਪਣ ਕੀਤੀ ਗਈ ਜੋ ਸਾਡੇ ਕੋਲੋਂ ਸਦਾ ਲਈ ਵਿੱਛੜ ਚੁੱਕੇ ਹਨ, ਤੇ ਉਹਨਾਂ ਦੇ ਪਰਿਵਾਰਕ ਮੈਂਬਰ ਪਰਮਜੀਤ ਸਿੰਘ ਬੜਿੰਗ ਅਤੇ ਕੁਲਵੰਤ ਕੌਰ ਚੌਹਾਨ ਵੀ ਉਸ ਸਮੇਂ ਹਾਜ਼ਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਐਕਸ਼ਨ ਕਮੇਟੀ ਦੀ ਆਰਗੇਨਾਈਜ਼ਰ ਨਵੀ ਔਜਲਾ ਵਲੋਂ ਕੀਤੀ ਗਈ ਤੇ ਉਸ ਨੇ ਇਸ ਪਿਕਨਿਕ ਨੂੰ ਕਰਵਾਉਣ ਦੇ ਮਕਸਦ ਬਾਰੇ ਦੱਸਦਿਆਂ ਕਿਹਾ ਕਿ ਅੱਜ ਆਪਾਂ ਵਰਕਰਾਂ ਵਲੋਂ ਲੰਮਾ ਸਮਾਂ ਸੰਘਰਸ਼ ਕਰ ਕੇ ਜਿੱਤੇ ਹੋਏ ਹੱਕਾਂ ਨੂੰ ਸੈਲੀਬਰੇਟ ਕਰਨ ਲਈ ਤੇ ਆਉਣ ਵਾਲੇ ਸਮੇਂ ‘ઑਚ ਰਹਿੰਦੇ ਹੱਕਾਂ ਨੂੰ ਮਨਵਾਉਣ ਲਈ ਤਕੜੇ ਹੋ ਕੇ ਅੱਗੇ ਵਧਣਾ ਹੈ। ਇੱਥੇ ਪਹੁੰਚੇ ਹੋਏ ਹੋਰ ਜੱਥੇਬੰਦੀਆਂ ਦੇ ਬੁਲਾਰਿਆਂ ਵਲੋਂ ਵੀ ਸ਼ਾਮਿਲ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਜਿਨ੍ਹਾਂ ‘ઑਚ ਡੀਨਾ, ਮੁਨੀਬ, ਸੈਂਗ ਹੁਨ, ਰੈਨੇ, ਕਾਰਲਸ, ਪ੍ਰਭਜੋਤ ਧਾਮੀ, ਧਰਮਪਾਲ ਸ਼ੇਰਗਿੱਲ, ਰਛਪਾਲ ਕੌਰ ਗਿੱਲ, ਸ਼ਰਨਜੀਤ ਔਜਲਾ, ਪਰਮਜੀਤ ਬੜਿੰਗ, ਉਜਾਗਰ ਸਿੰਘ ਤੇ ਨਾਹਰ ਔਜਲਾ ਸ਼ਾਮਿਲ ਹਨ। ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਐਮ ਪੀ ਪੀ, ਸਾਰਾ ਸ਼ਿਘ ਨੇ ਵੀ ਆਪਣੀ ਹਾਜ਼ਰੀ ਲਵਾਈ।
ਰਾਈਫ਼ਲ ਟਿਕਟਸ ਵੀ ਕੱਢੇ ਗਏ, ਹੋਰ ਕਈ ਕਿਸਮ ਦੀਆਂ ਮਨੋਰੰਜਨ ਵਾਲੀਆਂ ਗੇਮਾਂ ਵੀ ਕਰਵਾਈਆਂ ਗਈਆਂ ਜਿਹਨਾਂ ਦਾ ਲੋਕਾਂ ਨੇ ਪੂਰਾ ਅਨੰਦ ਮਾਣਿਆਂ। ਹਾਜ਼ਿਰ ਲੋਕਾਂ ਤੋਂ ਜਾਣਕਾਰੀ ਲਈ ਵਰਕਰਾਂ ਨਾਲ ਸਬੰਧਤ ਬਹੁਤ ਸਾਰੇ ਸਵਾਲ ਪੁੱਛੇ ਗਏ ਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਅੰਤ ‘ઑਚ ਸਾਰੇ ਹੀ ਪਾਰਟੀਸਪੈਂਟਸ ਦਾ ਤੇ ਮੀਡੀਏ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …