ਬਰੈਂਪਟਨ/ਬਿਊਰੋ ਨਿਊਜ਼ : ਮਾਊਂਨਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੈਲੇਡੋਨੀਆ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਮੈਂਬਰਾਂ ਨੇ ਗਰੈਂਡ ਨਦੀ ਵਿੱਚ ਕਰੂਜ਼ ‘ਤੇ ਫੇਰੀ ਦਾ ਆਨੰਦ ਮਾਣਿਆ। ਇਸ ਦੌਰਾਨ ਉਨ੍ਹਾਂ ਨੇ ਕੈਲੇਡੋਨੀਆ ਚਿੜੀਆ ਘਰ ਵੀ ਦੇਖਿਆ ਜਿੱਥੇ ਵੱਖ-ਵੱਖ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਹਨ। ਯਾਤਰੀ ਗਰੈਂਡ ਰਿਵਰ ਪਾਰਕ ਵੀ ਗਏ ਜਿੱਥੇ ਬੀਬੀਆਂ ਨੇ ਪੰਜਾਬੀ ਗੀਤ ਗਾਏ ਅਤੇ ਬੋਲੀਆਂ ਪਾਈਆਂ, ਉੱਥੇ ਉਨ੍ਹਾਂ ਨੇ ਗਿੱਧੇ ਦੀਆਂ ਧੂਮਾਂ ਵੀ ਪਾਈਆਂ। ਇਸ ਦੌਰਾਨ ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਖੁੱਲਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਕਲੱਬ ਦੇ ਮਹਿਲਾ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਢਿੱਲੋਂ ਨੇ ਦਿੱਤੀ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …