Breaking News
Home / ਕੈਨੇਡਾ / ਟਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਵਸ ਤੇ ਕੈਨੇਡਾ ਦਾ ਮਲਟੀਕਲਚਰਲ-ਡੇਅ ਇਕੱਠੇ ਮਨਾਏ

ਟਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਵਸ ਤੇ ਕੈਨੇਡਾ ਦਾ ਮਲਟੀਕਲਚਰਲ-ਡੇਅ ਇਕੱਠੇ ਮਨਾਏ

ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਟਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ-ਦਿਵਸ ਅਤੇ ਕੈਨੇਡਾ ਦਾ ਮਲਟੀਕਲਚਰਲ-ਡੇਅ ਸਾਂਝੇ ਤੌਰ ‘ਤੇ ਮਨਾਏ। ਇਸ ਸਬੰਧੀ ਕਲੱਬ ਵੱਲੋਂ ਬਾਟਮ-ਵੁੱਡ ਪਾਰਕ ਵਿਖੇ ਸ਼ਾਨਦਾਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ ਅਤੇ ਇਹ ਸਮੁੱਚਾ ਸਮਾਗ਼ਮ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਪ੍ਰੋ. ਨਿਰਮਲ ਸਿੰਘ ਧਾਰਨੀ ਨੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸਦਿਆਂ ਹੋਇਆਂ ਭਾਰਤ ਦੀ ਅਜ਼ਾਦੀ ਦੀ ਲੜਾਈ ਅਤੇ ਕੈਨੇਡਾ ਦੇ ਬਹੁ-ਸੱਭਿਆਚਾਰ ਵਾਲੇ ਮਾਹੌਲ ਦਾ ਸੰਖੇਪ ਵਿਚ ਜ਼ਿਕਰ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਬੀਬੀ ਰਮੇਸ਼ ਲੂੰਬਾ ਨੇ ਬਚਪਨ ਵਿਚ ਗੁਰੂ ਨਾਨਕ ਦੇਵ ਜੀ ਬਾਰੇ ਲਿਖੀ ਹੋਈ ਆਪਣੀ ਕਵਿਤਾ ਸੁਣਾਈ ਅਤੇ ਅਜੋਕੀ ਸਮਾਜਿਕ ਦਸ਼ਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਬਰੈਂਪਟਨ ਦੇ ਬਹੁਤ ਸਾਰੇ ਪਤਵੰਤਿਆਂ ਨੇ ਇਸ ਸਮਾਗ਼ਮ ਵਿਚ ਆਪਣੀ ਹਾਜ਼ਰੀ ਲਵਾਈ।
ਇਸ ਮੌਕੇ ਐੱਮ.ਪੀ.ਪੀ. ਗੁਰਰਤਨ ਸਿੰਘ ਤੇ ਸਾਰਾ ਸਿੰਘ, ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਹਰਕੀਰਤ ਸਿੰਘ, ਸਕੂਲ ਟਰੱਸਟੀ ਬਲਬੀਰ ਸੋਹੀ ਨੇ ਆਪਣੇ ਸੰਬੋਧਨਾਂ ਰਾਹੀਂ ਸਾਰਿਆਂ ਨੂੰ ਭਾਰਤ ਦੇ ਅਜ਼ਾਦੀ-ਦਿਹਾੜੇ ਦੀ ਮੁਬਾਰਕਬਾਦ ਦਿੱਤੀ ਅਤੇ ਕੈਨੇਡਾ ਦੇ ਮਲਟੀਕਲਚਰਲ ਵਾਤਾਵਰਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸੁਖਦੇਵ ਸਿੰਘ ਬੇਦੀ ਨੇ ਆਪਣੇ ਸੰਬੋਧਨ ਵਿਚ ਇੱਥੇ ਕੈਨੇਡਾ ਵਿਚ ਰਹਿੰਦਿਆਂ ਹੋਇਆਂ ਕੈਨੇਡੀਅਨ ਕਦਰਾਂ-ਕੀਮਤਾਂ ਅਪਨਾਉਣ ‘ਤੇ ਜ਼ੋਰ ਦਿੱਤਾ। ਨਿਰਮਲ ਸਿੰਘ ਸੰਧੂ ਨੇ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਬੀਬੀ ਬਲਜਿੰਦਰ ਕੌਰ ਨੇ ਗੁਰੂ ਸਾਹਿਬ ਬਾਰੇ ਇਕ ਕਵਿਤਾ ਪੇਸ਼ ਕੀਤੀ। ਏਸੇ ਤਰ੍ਹਾਂ ਬੀਬੀ ਬਲਵਿੰਦਰ ਕੌਰ ਨੇ ਸ਼ਬਦ ‘ਮਿਟੀ ਧੁੰਦ ਜੱਗ ਚਾਨਣ ਹੋਇਆ’ ਦਾ ਗਾਇਨ ਕਰਕੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਹੋਰ ਬੁਲਾਰਿਆਂ ਵਿਚ ਪ੍ਰਿੰ. ਰਾਮ ਸਿੰਘ ਕੁਲਾਰ, ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ, ਜੰਗੀਰ ਸਿੰਘ ਸੈਂਹਬੀ, ਬਲਵਿੰਦਰ ਸਿੰਘ ਬਰਾੜ, ਕਰਤਾਰ ਸਿੰਘ ਚਾਹਲ ਤੇ ਕਈ ਹੋਰ ਸ਼ਾਮਲ ਸਨ। ਮੈਂਬਰ ਪਾਰਲੀਮੈਂਟ ਕਮਲ ਖਹਿਰਾ ਦੇ ਸ਼ਹਿਰੋਂ ਬਾਹਰ ਗਏ ਹੋਣ ਕਾਰਨ ਉਨ੍ਹਾਂ ਦੇ ਪਿਤਾ ਜੀ ਹਰਜਿੰਦਰ ਸਿੰਘ ਨੇ ਸਮਾਗ਼ਮ ਵਿਚ ਹਾਜ਼ਰੀ ਭਰੀ। ਇਸ ਦੌਰਾਨ ਰੈੱਡ ਵਿਲੋ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਏਸ਼ੀਅਨ ਡੈਮੋਕਰੈਟਿਕ ਕਲੱਬ ਦੇ ਪ੍ਰਧਾਨ ਦੇਵ ਸੂਦ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਏ।
ਸਮਾਗ਼ਮ ਦਾ ਅਗਲਾ ਖ਼ਾਸ ਹਿੱਸਾ ਕਲੱਬ ਵੱਲੋਂ ਇਸ ਦੇ ਸਾਬਕਾ ਪ੍ਰਧਾਨ ਬਚਿੱਤਰ ਸਿੰਘ, ਇਸ ਦੇ ਸਕੱਤਰ ਸੱਤਿਆਨੰਦ ਸ਼ਰਮਾ ਦਾ ਸਨਮਾਨ ਕਰਨਾ ਸੀ ਜਿਸ ਨੂੰ ਸਾਰਿਆਂ ਨੇ ਤਾੜੀਆਂ ਦੀ ਗੂੰਜ ਵਿਚ ਭਰਪੂਰ ਸਤਿਕਾਰ ਦਿੱਤਾ। ਸਮਾਗ਼ਮ ਦੇ ਅਖ਼ੀਰ ਵਿਚ ਪ੍ਰੋ. ਧਾਰਨੀ ਨੇ ਕਲੱਬ ਨੂੰ ਆਰਥਿਕ ਸਹਿਯੋਗ ਦੇਣ ਵਾਲਿਆਂ ਰਿਅਲਟਰਾਂ ‘ਸੋਖੀ ਬ੍ਰਦਰਜ਼’ ਤੇ ‘ਟੀਮ ਕਾਹਲੋਂ’ ਅਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਚਾਹ-ਪਾਣੀ ਦੀ ਸੇਵਾ ਲਈ ਨਰਿੰਦਰ ਸਿੰਘ ਰੀਹਲ, ਮੁਖਤਿਆਰ ਸਿੰਘ ਸੰਧਾ, ਜਸਵੀਰ ਸਿੰਘ ਭੁੱਲਰ, ਮਨਜੀਤ ਸਿੰਘ (ਮੀਤ-ਪ੍ਰਧਾਨ) ਅਤੇ ਮਨਜੀਤ ਸਿੰਘ ਗਿੱਲ ਦਾ ਧੰਨਵਾਦ ਕੀਤਾ ਗਿਆ। ਬੀਬੀ ਰਮੇਸ਼ ਲੂੰਬਾ, ਸੰਤੋਸ਼ ਸ਼ਰਮਾ ਅਤੇ ਲਖਵਿੰਦਰ ਕੌਰ ਦਾ ਚਾਹ-ਪਾਣੀ ਵਰਤਾਉਣ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …