ਟੋਰਾਂਟੋ : ਪਿੰਡ ਰਾਜਾ ਸਾਹਿਬ ਜੀ ਮਜਾਰੇ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਹੈ ਕਿ ਧੰਨ ਧੰਨ ਰਾਜਾ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਅਖੰਡ ਸਾਹਿਬ ਦੇ ਆਰੰਭ 13 ਸਤੰਬਰ ਨੂੰ 10 ਵਜੇ ਹਾਲ ਨੰਬਰ 7 ਵਿਚ ਹੋਣਗੇ ਅਤੇ ਭੋਗ 15 ਸਤੰਬਰ ਨੂੂੰ ਸਵੇਰੇ 10 ਪੈਣਗੇ। ਇਸ ਮੌਕੇ ਰਾਗੀ ਅਤੇ ਢਾਡੀ ਜਥਿਆਂ ਵਲੋਂ ਕੀਰਤਨ ਅਤੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਅਰਦਾਸ ਉਪਰੰਤ ਗੁਰੂ ਕਾ ਲੰਗਰ ਵਰਤੇਗਾ। ਸਭ ਇਲਾਕਾ ਨਿਵਾਸੀਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਹਰਦੇਵ ਸਿੰਘ ਸ਼ੇਰਗਿੱਲ 647-710-0735, ਜੋਗਾ ਸਿੰਘ ਭੋਗਲ 647-927-4234 ਅਤੇ ਕਸ਼ਮੀਰ ਸਿੰਘ ਘੁੰਮਣ 416-319-0401 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …