Breaking News
Home / ਕੈਨੇਡਾ / ਸੰਸਾਰਕ-ਯਾਤਰਾ ਪੂਰੀ ਕਰਕੇ ਡਾ. ਪਰੇਸ਼ ਨਾਥ ਚੱਕਰਵਰਤੀ ਨੇ 18 ਜੁਲਾਈ ਨੂੰ ਕਹੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ

ਸੰਸਾਰਕ-ਯਾਤਰਾ ਪੂਰੀ ਕਰਕੇ ਡਾ. ਪਰੇਸ਼ ਨਾਥ ਚੱਕਰਵਰਤੀ ਨੇ 18 ਜੁਲਾਈ ਨੂੰ ਕਹੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ

ਬਰੈਂਪਟਨ/ਡਾ. ਝੰਡ : ਬੜੇ ਦੁੱਖ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਕਿ ਡਾ. ਪਰੇਸ਼ ਨਾਥ ਚੱਕਰਵਰਤੀ ਜੀ 18 ਜੁਲਾਈ ਨੂੰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਪਾਰਥਿਕ ਸਰੀਰ ਦਾ ਸਸਕਾਰ 22 ਜੁਲਾਈ ਨੂੰ ਮਾਰਖ਼ਮ ਦੇ ਚੈਪਲ ਰਿੱਜ ਫ਼ਿਊਨਰਲ ਹੋਮ ਵਿੱਚ ਕਰ ਦਿੱਤਾ ਗਿਆ। ਉਹ ਆਪਣੇ ਪਿੱਛੇ ਪੁੱਤਰ ਪਰਨਬ ਚੱਕਰਵਰਤੀ, ਨੂੰਹ ਨੀਰਾ ਅਤੇ ਪੋਤਰੀ, ਸਾਰਿਕਾ ਅਤੇ ਪੋਤਰਾ ਦੇਵਨ ਛੱਡ ਗਏ ਹਨ।
ਡਾ. ਚੱਕਰਵਰਤੀ ਆਪਣੇ ਪਰਿਵਾਰ ਪ੍ਰਤੀ ਸੁਹਿਰਦਤਾ, ਬੱਚਿਆਂ ਪ੍ਰਤੀ ਪਿਆਰ ਅਤੇ ਉਨ੍ਹਾਂ ਵੱਲੋਂ ਕਮਿਊਨਿਟੀ ਲਈ ਵੱਖ-ਵੱਖ ਸਮੇਂ ਨਿਭਾਈਆਂ ਗਈਆਂ ਸੇਵਾਵਾਂ ਦੇ ਲਈ ਹਮੇਸ਼ਾ ਯਾਦ ਰਹਿਣਗੇ। ਉਹ ਲੰਮਾਂ ਸਮਾਂ ਲਈ ਬੰਗਾਲੀ ਕਮਿਊਨਿਟੀ ਦੇ ਮੈਂਬਰ ਅਤੇ ਬੰਗੀਆ ਪ੍ਰੀਸ਼ਦ ਟੋਰਾਂਟੋ (ਪੀਬੀਟੀ) ਤੇ ਪਰਵਾਸੀ ਬੰਗਲਾ ਕਲਚਰਲ ਐਸੋਸੀਏਸ਼ਨ (ਪੀਬੀਸੀਏ) ਦੇ ਲਾਈਫ਼-ਮੈਂਬਰ ਰਹੇ। ਉਹ ਜਾਣੇ-ਪਹਿਚਾਣੇ ਪ੍ਰੋਹਿਤ, ਗਾਇਕ, ਗਿਟਾਰ ਵਾਦਕ ਸਨ ਅਤੇ ਸੱਭ ਤੋਂ ਵਧੇਰੇ ਇਹ ਕਿ ਉਹ ਬੜੇ ਹੀ ਸ਼ਰੀਫ਼ ਤੇ ਮਿਲਾਪੜੇ ਇਨਸਾਨ ਸਨ। ਉਨ੍ਹਾਂ ਨੂੰ ਸੰਗੀਤ ਪ੍ਰਤੀ ਬਹੁਤ ਮੋਹ-ਪਿਆਰ ਸੀ। ਉਨ੍ਹਾਂ ਨੇ ਆਪਣੀ ਪਤਨੀ ਸ਼ਾਂਤੀ ਦੀ ਯਾਦ ਵਿੱਚ ਰਬਿੰਦਰ ਨਾਥ ਟੈਗੋਰ ਦੀ ਤਰਜ਼ ‘ઑਤੇ 19 ਸੰਗੀਤ ਸੀਡੀਆਂ ਤਿਆਰ ਕੀਤੀਆਂ।
ਉਹ ਕਮਿਊਨਿਟੀ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਹਿੰਦੂ ਪ੍ਰੋਹਿਤ ਦੇ ਤੌਰ ‘ઑਤੇ ਉਨ੍ਹਾਂ ਨੇ ਪਿਛਲੇ 50 ਸਾਲਾਂ ਦੌਰਾਨ ਪੂਜਾ ਅਤੇ ਹੋਰ ਬਹੁਤ ਸਾਰੀਆਂ ਧਾਰਮਿਕ ਰਸਮਾਂ ਨਿਭਾਈਆਂ। ਉਹ ਸੰਗੀਤ ਦੇ ਸਮਾਗਮਾਂ ਵਿੱਚ ਗਾਉਣ ਦੇ ਸ਼ੌਕੀਨ ਸਨ। ਉਨ੍ਹਾਂ ਦੀ ਸੂਖ਼ਮ ਕਲਾਵਾਂ, ਸਿੱਖਿਆ, ਪੜ੍ਹਨ, ਖਾਣਾ ਪਕਾਉਣ, ਫ਼ੋਟੋਗਰਾਫੀ ਬਾਗ਼ਬਾਨੀ, ਕੈਂਪਿੰਗ ਅਤੇ ਦੁਨੀਆਂ ਦੀਆਂ ਵੱਖ-ਵੱਖ ਥਾਵਾਂ ਵੇਖਣ ਵਿੱਚ ਡੂੰਘੀ ਦਿਲਚਸਪੀ ਸੀ। ਆਪਣੇ ਜੀਵਨ-ਕਾਲ ਦੌਰਾਨ ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨਾਲ ਕਈ ਦੇਸ਼ਾਂ ਦੀ ਯਾਤਰਾ ਕੀਤੀ।
ਉਹ ਆਪਣੇ ਦੋਸਤਾਂ-ਮਿੱਤਰਾਂ ਅਤੇ ਪਰਿਵਾਰ ਦੇ ਜੀਆਂ ਨੂੰ ਹਮੇਸ਼ਾ ਯਾਦ ਆਉਂਦੇ ਰਹਿਣਗੇ। ਪ੍ਰਮਾਤਮਾ ਕਰੇ, ਉਨ੍ਹਾਂ ਦੀ ਆਤਮਾ ਨੂੰ ਆਰਾਮ ਅਤੇ ਸਦੀਵੀ ਖ਼ੁਸ਼ੀ ਪ੍ਰਾਪਤ ਹੋਵੇ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …