4.3 C
Toronto
Friday, November 7, 2025
spot_img
Homeਕੈਨੇਡਾਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਮਨਾਇਆ ਜਾਵੇਗਾ

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਬਾਸੀ ਹਰਚੰਦ : ਪੰਜਾਬੀ ਸਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿ ਪੰਜਾਬੀ ਸਭਿਆਚਾਰ ਮੰਚ ਬਰੈਂਪਟਨ (ਟੋਰਾਂਟੋ) ਕੈਨੇਡਾ ਵਲੋਂ 28 ਸਤੰਬਰ ਦਿਨ ਬੁੱਧਵਾਰ ਨੂੰ 10.30 ਵਜੇ ਤੋਂ 2.00 ਵਜੇ ਤੱਕ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕੈਸੀਕੈਂਬਲ ਕਮਿਊਨਿਟੀ ਸੈਂਟਰ ਵਿਖੇ ਮਨਾਇਆ ਜਾਵੇਗਾ। ਆਪ ਸੱਭ ਨੂੰ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਭਗਤ ਸਿੰਘ ਭਾਰਤ ਦੀ ਅਜ਼ਾਦੀ ਦੇ ਅੰਦੋਲਨ ਦੇ ਹਰਮਨ ਪਿਆਰੇ, ਨਿਡਰ, ਦ੍ਰਿੜ੍ਹ ਨਿਸਚੇ ਵਾਲੇ, ਦੂਰ ਦ੍ਰਿਸ਼ਟੀ ਵਾਲੇ ਅਤੇ ਅਜ਼ਾਦੀ ਤੋਂ ਬਾਅਦ ਭਾਰਤੀਆਂ ਲਈ ਸਮਾਨਤਾ ਅਤੇ ਨਿਜੀ ਸੁਤੰਤਰਤਾ ਦੇ ਮੁਦਈ ਸਨ। ਉਹ ਸਿਰਫ ਇਨਕਲਾਬੀ ਹੀ ਨਹੀਂ ਸਨ ਸਗੋਂ ਇੱਕ ਚਿੰਤਕ ਵੀ ਸਨ ਜਿਨ੍ਹਾਂ ਨੇ ਇੱਕ ਮਾਰਗ ਦਰਸ਼ਕ ਦਾ ਕੰਮ ਵੀ ਕੀਤਾ। ਜੋ ਸਾਡੇ ਲਈ ਅਧਿਕਾਰਾਂ ਵਾਸਤੇ ਲੜਨ ਅਤੇ ਜ਼ਿੰਮੇਵਾਰੀਆਂ ਨਿਭਾਉਣ ਦਾ ਅਮੀਰ ਵਿਰਸਾ ਛੱਡ ਗਏ। ਸਾਡਾ ਫਰਜ਼ ਬਣਦਾ ਹੈ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖੀਏ। ਸੱਭ ਪ੍ਰਗਤੀਸ਼ੀਲ ਸਾਥੀਆਂ ਅਤੇ ਆਮ ਜਨਤਾ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਆਉ ਰਲ ਮਿਲ ਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਨ ਲਈ ਅਤੇ ਆਪਣੇ ਅੰਦਰ ਲੋਕ ਹੱਕਾਂ ਦੇ ਸੰਘਰਸ਼ ਲਈ ਵਿਚਾਰਾਂ ਨੂੰ ਪਕੇਰਿਆਂ ਕਰਨ ਲਈ ਇਕੱਤਰ ਹੋ ਕੇ ਵਿਚਾਰਾਂ ਕਰੀਏ। ਭਾਰਤ ਦੇ ਨਿਘਾਰ ਵੱਲ ਜਾਂਦੇ ਅਜੋਕੇ ਹਾਲਤਾਂ ਨੂੰ ਸਮਝੀਏ। ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸ਼ਾਮਲ ਹੋਣ ਲਈ ਵਿਸ਼ੇਸ਼ ਸੱਦ ਦਿੱਤਾ ਜਾਂਦਾ ਹੈ।
ਇਸ ਦਿਨ ‘ਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਧਾਰਨੀ ਲੇਟ ਕਾ. ਗੁਰਬਖਸ਼ ਸਿੰਘ ਐਮਐਲਏ ਹਲਕਾ ਨਿਹਾਲ ਸਿੰਘ ਵਾਲਾ ਅਤੇ ਲੇਟ ਜੀਤ ਸਿੰਘ ਸਰਪੰਚ ਪਿੰਡ ਚੂਹੜ ਚੱਕ ਮਹਾਨ ਸ਼ਖਸੀਅਤਾਂ, ਜਿਨ੍ਹਾਂ ਸਾਰੀ ਉਮਰ ਲੋਕ ਹਿੱਤਾਂ ਲਈ ਫਕੀਰਾਂ ਵਾਂਗੂੰ ਕੰਮ ਕੀਤਾ, ਉਨ੍ਹਾਂ ਨੂੰ ਵੀ ਯਾਦ ਕੀਤਾ ਜਾਵੇਗਾ। ਨੋਟ:; ਕੈਸੀ ਕੈਂਪਬਲ ਕਮਿਉਨਿਟੀ ਸੈਂਟਰ 1050 ਸੈਂਡਲਵੁੱਡ ਪਾਰਕਵੇਅ ਵੈਸਟ ਬਰੈਂਪਟਨ ਤੇ ਸਥਿਤ ਹੈ। ਹੋਰ ਜਾਣਕਾਰੀ ਲਈ ਫੋਨ ਨੰਬਰ : ਬਲਦੇਵ ਸਿੰਘ ਸਹਿਦੇਵ ਪ੍ਰਧਾਨ 647-855-1396, ਕਾ. ਸੁਖਦੇਵ ਸਿੰਘ ਧਾਲੀਵਾਲ 437-788-8035, ਸੁਰਿੰਦਰ ਸਿੰਘ ਗਿੱਲ 905-460-5544, ਵਿਦਿਆਰਥੀ ਸੁਮੀਤ ਵਲਟੋਹਾ 437-335-6927, ਹਰਚੰਦ ਸਿੰਘ ਬਾਸੀ 905-915-2707.

RELATED ARTICLES
POPULAR POSTS