1.6 C
Toronto
Thursday, November 27, 2025
spot_img
Homeਕੈਨੇਡਾਏਅਰ ਕੈਨੇਡਾ ਦੀ ਦਿੱਲੀ ਤੋਂ ਟੋਰਾਟੋ ਉਡਾਨ 18 ਤੋਂ

ਏਅਰ ਕੈਨੇਡਾ ਦੀ ਦਿੱਲੀ ਤੋਂ ਟੋਰਾਟੋ ਉਡਾਨ 18 ਤੋਂ

ਟੋਰਾਂਟੋ/ਸਤਪਾਲ ਸਿੰਘ ਜੌਹਲ : ਏਅਰ ਕੈਨੇਡਾ ਵਲੋਂ ਪਿਛਲੇ ਦਿਨੀਂ ਅਗਸਤ ਮਹੀਨੇ ਦੌਰਾਨ 18 ਤੋਂ 30 ਤਰੀਕ ਤੱਕ ਹਫ਼ਤੇ ਵਿਚ ਤਿੰਨ ਦਿਨ ਟੋਰਾਂਟੋ ਅਤੇ ਦਿੱਲੀ ਵਿਚਕਾਰ ਸਿੱਧੀ ਉਡਾਨ ਦਾ ਐਲਾਨ ਕੀਤਾ ਗਿਆ। 18, 21, 23, 25, 28 ਅਤੇ 30 ਅਗਸਤ ਨੂੰ ਉਡਾਨ ਚੱਲੇਗੀ। ਕੈਨੇਡਾ ਦੇ ਨਾਗਰਿਕ ਅਤੇ ਪੀ.ਆਰ. ਇਸ ਉਡਾਨ ਵਿਚ ਸਫ਼ਰ ਕਰ ਸਕਣਗੇ ਪਰ ਇਸ ਦੀ ਮਹਿੰਗੀ ਟਿਕਟ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਪਤਾ ਲੱਗਾ ਹੈ ਕਿ ਇਕ ਪਾਸੇ ਦੀ ਆਮ (ਇਕਾਨਮੀ) ਟਿਕਟ ਦੀ ਕੀਮਤ ਲਗਪਗ 3500 ਡਾਲਰ ਹੈ। ਦੋਵਾਂ ਪਾਸਿਆਂ ਦੀ ਟਿਕਟ 5600 ਡਾਲਰ ਦੇ ਨੇੜੇ ਹੈ। ਕਰੋਨਾ ਵਾਇਰਸ ਕਾਰਨ ਬੀਤੇ ਕਈ ਮਹੀਨਿਆਂ ਤੋਂ ਭਾਰਤ ਤੋਂ ਕੈਨੇਡਾ ਵਾਪਸ ਜਾਣ ਦੀ ਉਡੀਕ ਵਿਚ ਰਹਿ ਰਹੇ ਬਹੁਤ ਸਾਰੇ ਲੋਕ ਲੰਘੇ ਕਈ ਮਹੀਨਿਆਂ ਤੋਂ ਜਹਾਜ਼ਾਂ ਦੀਆਂ ਵਿਸ਼ੇਸ਼ ਉਡਾਨਾਂ ਦੇ ਵਸੂਲੇ ਜਾ ਰਹੇ ਕਿਰਾਏ ਚਿੰਤਾ ਦਾ ਵਿਸ਼ਾ ਹਨ ਪਰ ਇਸ ਬਾਰੇ ਦੋਵਾਂ ਦੇਸ਼ਾਂ ਦੇ ਮੰਤਰੀ ਅਤੇ ਸੰਸਦ ਮੈਂਬਰ ਕੁਝ ਸਪੱਸ਼ਟ ਕਹਿਣ ਤੋਂ ਅਸਮਰੱਥ ਰਹੇ ਹਨ। ਮਹਿੰਗੇ ਕਿਰਾਏ ਤੋਂ ਪ੍ਰੇਸ਼ਾਨ ਲੋਕ ਅਕਸਰ ਇਹ ਸਵਾਲ ਕਰਦੇ ਹਨ ਕਿ ਜੇਕਰ ਮਹੀਨਿਆਂ ਬੱਧੀ (ਬਹੁਤ ਮਹਿੰਗਿਆਂ) ਵਿਸ਼ੇਸ਼ ਉਡਾਨਾਂ ਚਲਾਈਆਂ ਜਾ ਸਕਦੀਆਂ ਹਨ ਤਾਂ ਆਮ ਕਮਰਸ਼ੀਅਲ ਉਡਾਨਾਂ ਬੰਦ ਰੱਖਣਾ ਜ਼ਰੂਰੀ ਕਿਉਂ ਹੈ। ਅਗਸਤ ਦੌਰਾਨ ਏਅਰ ਇੰਡੀਆ ਵਲੋਂ ਵੀ ਟੋਰਾਂਟੋ ਅਤੇ ਵੈਨਕੂਵਰ ਉਡਾਨਾਂ ਚੱਲ ਰਹੀਆਂ ਹਨ ਪਰ ਉਨ੍ਹਾਂ ਦੇ ਕਿਰਾਏ ਵਜੋਂ ਤਕਰੀਬਨ ਉਪਰੋਕਤ ਰਕਮ ਵਸੂਲੀ ਜਾਂਦੀ ਹੈ।

RELATED ARTICLES
POPULAR POSTS