ਪਿਕਨਿਕ ਜੋਸ਼ੋ ਖਰੋਸ਼ ਨਾਲ ਮਨਾਉਣ ਲਈ ਲਏ ਫੈਸਲੇ
ਬਰੈਂਪਟਨ : ਹਰ ਸਾਲ ਦੀ ਤਰ੍ਹਾਂ ਇਸ ਵਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਨਿਵਾਸੀਆਂ ਦੀ ਬਾਰਵੀਂ ਪਰਿਵਾਰਕ ਪਿਕਨਿਕ 28ઠ ਜੁਲਾਈ ਦਿਨ ਸਨਿਚਰਵਾਰ ਨੂੰ ਮੀਡੋਵਿਲੋਕੰਜ਼ਰਵੇਸ਼ਨ ਪਾਰਕ ਮਿਸੀਸਾਗਾ ਪਾਰਟ-ਬੀ ਵਿਖੇ 10-30 ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਬੜੇ ਉਤਸ਼ਾਹ ਅਤੇ ਉਮਾਹ ਨਾਲ ਹੋਣ ਜਾ ਰਹੀ ਹੈ। ਇਸ ਦੀ ਤਿਆਰੀ ਕਮੇਟੀ ਦੀ ਮੀਟਿੰਗ ਵਿੱਚ ਮੈਂਬਰਾਂ ਵੱਲੋਂ ਇਸ ਦੀ ਰੂਪ ਰੇਖਾ ਤਿਆਰ ਕਰਕੇ ਅੰਤਮ ਛੋਹਾਂ ਦਿਤੀਆਂ ਗਈਆਂ ਹਨ। ਚਾਹ ਠੰਢਾ ਸਨੈਕਸ ઠਸਮੇਤ ਅਟਵਾਲ ਦਾ ਭਾਂਤ ਭਾਂਤ ਦਾ ਸੁਆਦਲਾ ਭੋਜਨ, ਬੱਚਿਆਂ, ਬੀਬੀਆਂ ਅਤੇ ਆਦਮੀਆਂ ਲਈ ਵਖਰੇ ਵੱਖਰੇ ਵਰਗ ਦੀਆਂ ਦੌੜਾਂ, ਕੁਰਸੀ ਰੇਸ ਅਤੇ ਕਈ ਹੋਰ ਖੇਡਾਂ ਹੋਣਗੀਆਂ। ਸੱਭ ਤੋਂ ਵੱਡੀ ਉਮਰ ਦੀ ਇਕ ਬੀਬੀ ਅਤੇ ਇੱਕ ਆਦਮੀ ਨੂੰ ਸਨਮਾਨਿਤ ਕੀਤਾ ਜਾਏਗਾ। ਇਸੇ ਤਰ੍ਹਾਂ ਕਮਿਉਨਿਟੀ ਦੇ ਸਨਮਾਨਯੋਗ ਕੁੱਝ ਹੋਰ ਵਿਅੱਕਤੀਆਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ। ਬੀਬੀਆਂ ਗਿੱਧਾ ਪਾਕੇ ਦਿਲੀ ਵਲਵਲਿਆਂ ਦੁਆਰਾ ਪੰਜਾਬ ਦੀ ਨਰੋਈ ਸਮਾਜਿਕ ਰਵਾਇਤ ਵਿੱਚ ਬੱਚੀਆਂ ਨੂੰ ਸ਼ਾਮਲ ਕਰਨਗੀਆਂ ਅਤੇ ਮਨੋਰੰਜਨ ਕਰਨਗੀਆਂ। ਸਾਰੇ ਦਿਨ ਦਾ ਮਨੋਂਰੰਜਕ ਪ੍ਰੋਗਰਾਮ ਹੋਵੇਗਾ। ਬਹੁਤ ਪ੍ਰੀਵਾਰਾਂ ਦੇ ਪਿਕਨਿਕ ਲਈ ਫੋਨ ਆ ਰਹੇ ਹਨ। ਇਸ ਲਈ ਸੱਭ ਪਰਿਵਾਰਾਂ ਲਈ ਅਖਬਾਰ ਰਾਹੀ ਸੂਚਨਾ ਦਿੱਤੀ ਜਾ ਰਹੀ ਹੈ। ਜੋ ਪਰਿਵਾਰ ਇਸ ਖਬਰ ਨੂੰ ਪੜ੍ਹੇ ਉਹ ਆਪਣੇ ਨਜ਼ਦੀਕੀਆਂ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੂੰ ਜਰੂਰ ਦੱਸੇ। ਜ਼ਿਲ੍ਹਾ ਫਿਰੋਜ਼ਪੁਰ ਦੇ ਸੱਭ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਹੈ। ਕੋਈ ਧੀਆਂ ਭੈਣਾਂ ਹੋਰ ਜ਼ਿਲ੍ਹੇ ਵਿੱਚ ਵਿਆਹੀਆਂ ਗਈਆਂ ਹਨ ਉਹ ਵੀ ਬੇਝਿਜਕ ਸ਼ਾਮਲ ਹੋ ਸਕਦੀਆਂ ਹਨ। ਪਰਿਵਾਰਾਂ ਤੋਂ ਸਹਿਯੋਗ ਦੀ ਆਸ ਰੱਖਦੇ ਸਮੂਹ ਕਮੇਟੀ ਮੈਂਬਰ। ਹੋਰ ਜਾਣਕਾਰੀ ਲਈ ਫੋਨ ਨੰਬਰ ਜਗਰਾਜ ਸਿੰਘ ਖੋਸਾ 647-572-5394 , ਦਿਲਬਾਗ ਸਿੰਘ ਸੰਧੂ 416-427-1313,ઠઠਸੁਖਦੇਵ ਸਿੰਘ ਕਾਹਲੋਂ 416-418-0040, ઠਸੁਖਜੀਤ ਸਿੰਘ ਕੰਗ 647-200-5264,ઠਭੁਪਿੰਦਰ ਸਿੰਘ ਖੋਸਾ416-450-2434, ਬਲਰਾਜ ਗਿੱਲ 416-450-0566,ઠઠਹਰਚੰਦ ਸਿੰਘ ਬਾਸੀ 647-786-9502
ਸਪੋਰਟਸ ਐਂਡ ਕਲਚਰਲ ਕਲੱਬ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ
RELATED ARTICLES

