ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਇਲਾਕੇ ਦੀ ਸੰਗਤ ਵੱਲੋਂ ਚਾਲੀ ਮੁਕਤਿਆਂ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਗੁਰਬਾਣੀ ਦੇ ਅਖੰਡ ਪਾਠ ਦੇ ਭੋਗ 13 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸੰਗਤ, 32 ਰੀਗਨ ਰੋਡ ਵਿਖੇ ਪਾਏ ਜਾ ਰਹੇ ਹਨ ਜੋ ਕਿ ਬੋਵੇਰਡ ਅਤੇ ਵੈਨ ਕਿਰਕ ਰੋਡ ਦੇ ਇੰਟਰਸੈੱਕਸ਼ਨ ਦੇ ਨੇੜੇ ਸਥਿਤ ਹੈ।
ਇਸ ਮੌਕੇ ਮੁਕਤਸਰ ਇਲਾਕੇ ਦੀ ਸਮੂਹ ਸੰਗਤ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰ ਦੀ ਹਾਜ਼ਰੀ ਭਰਨ ਅਤੇ ਸੇਵਾ ਕਰਨ ਦੀ ਸਾਰੀ ਸੰਗਤ ਨੂੰ ਵਿਸ਼ੇਸ਼ ਤੌਰ ‘ਤੇ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਹੇਠ ਲਿਖੇ ਫ਼ੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ:
ਗ਼ਮਦੂਰ ਵੜਿੰਗ (ਵੜਿੰਗ) 647-855-0895, ਨੀਤੂ ਬਰਾੜ (ਗੋਨਿਆਨਾ) 905-921-9990, ਹਰਜੀਤ ਬਰਾੜ (ਉਦੇ ਕਰਨ) 416-804-3735, ਕੁਲਦੀਪ ਬਰਾੜ (ਮਧੀਰ) 416-804-3735, ਸ਼ੇਰਬਾਜ ਬਰਾੜ (ਸੋਠਾ) 416-671-6427
ਮੁਕਤਸਰ ਨਿਵਾਸੀਆਂ ਵੱਲੋਂ ਚਾਲੀ ਮੁਕਤਿਆਂ ਦੀ ਯਾਦ ਵਿਚ ਅਖੰਡ ਪਾਠ ਦੇ ਭੋਗ 13 ਜਨਵਰੀ ਨੂੰ
RELATED ARTICLES

