Breaking News
Home / ਕੈਨੇਡਾ / ਬਰੈਂਪਟਨ ‘ਚ ਪੰਜਾਬੀ ਨੌਜਵਾਨ ‘ਤੇ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਹੇਠ ਮਾਮਲਾ ਦਰਜ

ਬਰੈਂਪਟਨ ‘ਚ ਪੰਜਾਬੀ ਨੌਜਵਾਨ ‘ਤੇ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਹੇਠ ਮਾਮਲਾ ਦਰਜ

ਬਲਜਿੰਦਰ ਸੇਖਾ/ਬਿਊਰੋ ਨਿਊਜ਼ : ਪੁਲਿਸ ਨੇ ਕਿਊਬਕ ਵਾਸੀ ਯੁੱਧਬੀਰ ਰੰਧਾਵਾ (31) ‘ਤੇ ਬਰੈਂਪਟਨ ‘ਚ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੋਸ਼ੀ ‘ਤੇ ਪੁਲਿਸ ਦੇ ਕਹਿਣ ਦੇ ਬਾਵਜੂਦ ਗੱਡੀ ਨਾ ਰੋਕਣ ਤੇ ਸੰਪਤੀ ਦਾ ਨੁਕਸਾਨ ਕਰਨ ਦੇ ਕੁੱਲ 7 ਦੋਸ਼ ਲਗਾਏ ਗਏ ਹਨ, ਜਿਸ ਦੇ ਚੱਲਦਿਆਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਯੁੱਧਬੀਰ ਰੰਧਾਵਾ ਦੀ ਇਸ ਕਾਰਵਾਈ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਹੈ ਕਿ ਯੁੱਧਬੀਰ ਕੋਲੋਂ ਪੁਲਿਸ ਨੂੰ ਹੈਰੋਇਨ ਵੀ ਬਰਾਮਦ ਹੋਈ ਹੈ। ਇਸਦੇ ਨਾਲ ਗੱਡੀ ‘ਚ ਬੈਠੇ ਬਰੈਂਪਟਨ ਵਾਸੀ ਹਰਪ੍ਰੀਤ ਸੱਗੂ (41) ਤੇ ਲਾਸਾਲ ਕਿਊਬਕ ਵਾਸੀ ਜਸ਼ਨਪ੍ਰੀਤ ਸਿੰਘ (23) ‘ਤੇ ਵੀ ਨਸ਼ਾ ਰੱਖਣ ਨਾਲ ਸਬੰਧਤ ਚਾਰਜ ਲੱਗੇ ਹਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …