10.2 C
Toronto
Wednesday, October 15, 2025
spot_img
Homeਕੈਨੇਡਾਨਾਟਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ਼ ਦੀ ਕੀਤੀ ਗਈ ਲਾਜਵਾਬ ਪੇਸ਼ਕਾਰੀ

ਨਾਟਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ਼ ਦੀ ਕੀਤੀ ਗਈ ਲਾਜਵਾਬ ਪੇਸ਼ਕਾਰੀ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਐਤਵਾਰ ਬਰੈਂਪਟਨ ਦੇ ਸਪਰੇਂਜਾ ਬੈਂਕੁਅਟ ਹਾਲ ਵਿੱਚ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਮਨਾਉਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਘੀਆਂ ਸ਼ਖ਼ਸੀਅਤਾਂ ਦੇ ਮਾਣ-ਸਨਮਾਨ ਕਰਨ ਦੇ ਨਾਲ ਗੀਤ-ਸੰਗੀਤ, ਗਿੱਧਾ-ਭੰਗੜਾ, ਪੇਸ਼ ਕੀਤਾ ਗਿਆ। ਇਸ ਸਮਾਗਮ ਦਾ ਅਕਰਸ਼ਨ ਸੀ ਹੈਰੀਟੇਜ ਆਰਟਸ ਐਂਡ ਥੀਏਟਰ ਸੋਸਾਇਟੀ (ਹੈਟਸ-ਅੱਪ) ਵੱਲੋਂ ਪੇਸ਼ ਕੀਤਾ ਗਿਆ ਨਾਟਕ ઑਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ਼। ਹੀਰਾ ਰੰਧਾਵਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਗਏ ਇਸ ਨਾਟਕ ਨੂੰ ਗਰਿੰਦਰ ਮਕਨਾ ਦੇ ਸਹਿਯੋਗ ਨਾਲ ਲਿਖਿਆ ਗਿਆ ਸੀ। ਇਸ ਨਾਟਕ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਮੌਕੇ ਪੰਜਾਬ ਦੇ ਹਾਲਾਤ ਤੋਂ ਗੱਲ ਸ਼ੁਰੂ ਕਰਕੇ ਬਚਪਨ, ਜਵਾਨੀ, ਜਿੱਤੀਆਂ ਜੰਗਾਂ, ਰਾਮਗੜ੍ਹੀਆ ਬੁੰਗਾ ਦੀ ਉਸਾਰੀ, ਸਿੱਖ ਮਿਸਲਾਂ, ਮੁਗਲਾਂ ਨਾਲ ਸਿੱਖਾਂ ਦੇ ਸਬੰਧਾਂ ਸਮੇਤ ਜੱਸਾ ਸਿੰਘ ਰਾਮਗੜ੍ਹੀਆ ਦੀ ਮੌਤ ਤੱਕ ਦੇ ਬਿਰਤਾਂਤ ਨੂੰ ਬਾਖ਼ੂਬੀ ਵਰਨਣ ਕੀਤਾ ਗਿਆ ਸੀ। ਇਸ ਨਾਟਕ ਵਿੱਚ ਕਰਮਜੀਤ ਗਿੱਲ ਨੇ ਜੱਸਾ ਸਿੰਘ ਦੇ ਪਿਤਾ ਭਗਵਾਨ ਸਿੰਘ, ਸ਼ਿੰਗਾਰਾ ਸਮਰਾ ਨੇ ਦਾਦਾ, ਜੋਵਨ ਦਿਓਲ ਨੇ ਪੋਤਾ, ਮਨਤਿੰਦਰ ਬੈਂਸ ਨੇ ਬਚਪਨ ਦੇ ਜੱਸਾ ਸਿੰਘ, ਪਰਮਜੀਤ ਦਿਓਲ ਨੇ ਜੱਸਾ ਸਿੰਘ ਦੀ ਮਾਂ ਗੰਗਾ, ਬਲਤੇਜ ਸਿੱਧੂ ਵੱਲੋਂ ਜੱਸਾ ਸਿੰਘ, ਰਮਨਦੀਪ ਨੇ ਧੀ, ਜੋਅ ਸੰਘੇੜਾ ਵੱਲੋਂ ਪੰਡਤ ਅਤੇ ਭੁਪਿੰਦਰ ਸਿੰਘ ਵੱਲੋਂ ਸੁੱਖਾ ਸਿੰਘ ਦੀ ਭੂਮਿਕਾ ਬੜੇ ਵਧੀਆ ਢੰਗ ਨਾਲ ਨਿਭਾਈ। ਨਾਟਕ ਵਿੱਚ ਕਈ ਸੀਨ ਇੰਨੇ ਭਾਵਪੂਰਤ ਸਨ ਕਿ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਤੁਰੇ। ਨਾਟਕ ਦਾ ਪਿੱਠਵਰਤੀ ਸੰਗੀਤ ਅੰਮ੍ਰਿਤਸਰ ਦੇ ਚਰਚਿਤ ਗਾਇਕ ਹਰਿੰਦਰ ਸੋਹਲ ਨੇ ਤਿਆਰ ਕੀਤਾ ਸੀ ਜੋ ਸਮੇਂ ਅਤੇ ਸਥਿੱਤੀ ਨਾਲ ਪੂਰਾ ਮੇਲ ਖਾਂਦਾ ਸੀ। ਵਾਰ ਵਾਰ ਵੱਜਦੀਆਂ ਤਾੜੀਆਂ ਨਾਟਕ ਦੀ ਸਫ਼ਲਤਾ ਦੀ ਗਵਾਹੀ ਭਰਦੀਆਂ ਸਨ। ਨਾਟਕ ਦੇ ਆਖ਼ੀਰ ਵਿੱਚ ਦਰਸ਼ਕਾਂ ਵੱਲੋਂ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਕੇ ਤਾੜੀਆਂ ਮਾਰਦਿਆਂ ਕਲਾਕਾਰਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਹ ਨਾਟਕ ਲੰਬੇ ਸਮੇਂ ਤੱਕ ਦਰਸ਼ਕਾਂ ਦੇ ਮਨਾਂ ‘ਤੇ ਛਾਇਆ ਰਹੇਗਾ।

RELATED ARTICLES

ਗ਼ਜ਼ਲ

POPULAR POSTS