ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਸੱਭਿਆਚਾਰ ਨੂੰ ਪ੍ਰਣਾਈ ਹੋਈ ਸੰਸਥਾ ‘ਨੱਚਦੀ ਜਵਾਨੀ’ ਵੱਲੋਂ ਇਕਬਾਲ ਵਿਰਕ ਅਤੇ ਕੁਲਵਿੰਦਰ ਕੌਰ ਵਿਰਕ ਦੀ ਅਗਵਾਈ ਹੇਠ 10ਵੇਂ ਸਲਾਨਾਂ ਭੰਗੜੇ ਅਤੇ ਗਿੱਧੇ ਦੇ ਮੁਕਾਬਲਿਆਂ ਦਾ ਸਮਾਗਮ ਬਰੈਂਪਟਨ ਦੇ ਚੰਗੂੰਜ਼ੀ ਸੰਕੈਡਰੀ ਸਕੂਲ ਵਿੱਚ ਕਰਵਾਇਆ ਗਿਆ।
ਦੋ ਭਾਗਾਂ ਦੀ ਵੰਡ ਨਾਲ ਕਰਵਾਏ ਗਏ 5ਸਾਲ ਤੋਂ ਲੈ ਕੇ 15ਸਾਲ ਤੱਕ ਦੇ ਬੱਚਿਆਂ ਦੇ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਬਹੁਤ ਹੀ ਦਿਲਚਸਪ ਰਹੇ ਜਿੱਥੇ ਕਿ ਭਾਵੇਂ ਕੁਝ ਬੱਚਿਆਂ ਨੂੰ ਛੋਟੀ ਉਮਰ ਕਾਰਨ ਪੂਰੀ ਤਰ੍ਹਾਂ ਬੋਲਣਾਂ ਵੀ ਨਹੀਂ ਸੀ ਆਉਂਦਾ ਪਰ ਉਹ ਭੰਗੜੇ ਅਤੇ ਗਿੱਧੇ ਵਿੱਚ ਪੂਰੀ ਨਿਪੁੰਨਤਾ ਨਾਲ ਆਪੋ ਆਪਣੀ ਟੀਮ ਦੀ ਜਿੱਤ ਲਈ ਦਿਲ-ਜਾਨ ਨਾਲ ਪੇਸ਼ਕਾਰੀ ਦੇ ਰਹੇ ਸਨ ਜਿਹਨਾਂ ਦੇ ਇੱਕ-ਇੱਕ ਸਟੈਪ ਤੇ ਤਾੜੀਆਂ ਵੱਜਦੀਆਂ ਰਹੀਆਂ।ਨੱਚਦੀ ਜਵਾਨੀ ਦੀਆਂ ਵੱਖ-ਵੱਖ ਬਰਾਂਚਾਂ ਦੁਆਰਾ ਇਕੱਠੇ ਹੋ ਕੇ ਕਰਵਾਏ ਗਏ ਇਸ ਮੁਕਾਬਲੇ ਵਿੱਚ 53 ਟੀਮਾਂ ਨੇ ਹਿੱਸਾ ਲਿਆ ਜਿਹਨਾਂ ਵਿੱਚ 11 ਸਾਲ ਤੋਂ 14 ਸਾਲ ਤੱਕ ਦੀਆਂ ਕੁੜੀਆਂ ਦੇ ਗਿੱਧੇ ਦੇ ਮੁਕਾਲਿਆਂ ਵਿੱਚ ‘ਬੰਬੀਹਾ ਬੋਲ’ ਦੀ ਟੀਮ ਪਹਿਲੇ ਅਤੇ ਗਲੋਰੀਅਸ ਗਿੱਧਾ ਕੁਈਨ ਦੂਜੇ ਸਥਾਨ ਤੇ ਰਹੀਆਂ, ਮੁੰਡੇ ਅਤੇ ਕੁੜੀਆਂ ਦੀ ਸਾਂਝੀ ਟੀਮ ਦੇ ਭੰਗੜੇ ਵਿੱਚ 11 ਤੋਂ 14 ਸਾਲ ਵਿੱਚ ਪਹਿਲਾ ਸਥਾਨ ਪੰਜਾਬੀ ਵਿਰਸਾ ਅਤੇ ਦੂਜਾ ਸਥਾਨ ਜ਼ਸ਼ਨ ਜਵਾਨੀ ਦਾ ਟੀਮ ਨੇ ਪ੍ਰਾਪਤ ਕੀਤਾ, ਕੁੜੀਆਂ 11 ਤੋਂ 14 ਸਾਲ ਵਿੱਚ ਲਿਟਲ ਕੁਈਨ ਪਹਿਲਾ ਸਥਾਨ, ਨੱਚਦੀਆਂ ਮਜਾਜਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸ਼ੋਕੀਨ ਜੱਟੀਆਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
11 ਤੋਂ 14 ਸਾਲ ਦੇ ਮੁਡਿਆਂ ਦੀ ਭੰਗੜੇ ਦੀ ਪੇਸ਼ਕਾਰੀ ਵਿੱਚ ਗੱਜਦੇ ਸ਼ੇਰ ਜਵਾਨ ਪਹਿਲੇ ਸਥਾਨ, ਨੱਚਦੀ ਸ਼ੇਰ ਜਵਾਨੀ ਦੂਜੇ ਸਥਾਨ ਤੇ ਅਤੇ ਵਿਰਸਾ ਪੰਜਾਬ ਦਾ ਟੀਮ ਤੀਜੇ ਸਥਾਨ ਤੇ’ ਰਹੀਆਂ।14ਸਾਲ ਤੋਂ ਵਧੇਰੇ ਉਮਰ ਦੀਆਂ ਕੁੜੀਆਂ ਦੀਆਂ ਟੀਮਾਂ ਵਿੱਚੋਂ ਅਣਖ ਮੁਟਿਆਰਾਂ ਦੀ ਪਹਿਲੇ ਸਥਾਨ, ਐਨ ਜੇ ਸ਼ੇਰਨੀਆਂ ਦੀ ਟੀਮ ਦੂਜੇ ਅਤੇ ਫੋਕ ਗਰਲਜ਼ ਟੀਮ ਤੀਜੇ ਸਥਾਨ ਤੇ ਰਹੀ। 14 ਸਾਲ ਤੋਂ ਵਧੇਰੇ ਉਮਰ ਦੇ ਮੁਡਿਆਂ ਦੀਆਂ ਟੀਮਾਂ ਵਿੱਚ ਨੱਚਦੇ ਸ਼ੇਰ ਜਵਾਨ ਟੀਮ ਪਹਿਲੇ, ਨੋਟਰੀਅਸ ਜਵਾਨੀ ਟੀਮ ਅਤੇ ਫੋਕ ਬੋਏਜ਼ ਦੀ ਟੀਮ ਨੇ ਪ੍ਰਾਪਤ ਕੀਤਾ ਜਦੋਂ ਕਿ ਜਜਮੈਂਟ (ਫੈਸਲੇ) ਲਈ ਭੰਗੜੇ ਅਤੇ ਗਿੱਧੇ ਦੇ ਮਾਹਰ ਪੁਲੀਸ ਅਫਸਰ ਅਮਰਜੀਤ ਮਾਂਗਟ, ਅਧਿਆਪਕ ਸੈਂਡੀ ਗਿੱਲ ਅਤੇ ਆਰ ਬੀ ਸੀ ਬੈਂਕ ਅਧਿਕਾਰੀ ਸੁਖਪ੍ਰੀਤ ਭੋਗਲ ਨੇ ਵੱਖੋ-ਵੱਖ ਪੇਸ਼ਕਾਰੀਆਂ ਦੇ ਫੈਸਲੇ ਦਿੱਤੇ ਜਦੋਂ ਕਿ ਪ੍ਰਸਿੱਧ ਗਾਇਕ ਅਤੇ ਫਿਲਮ ਅਦਾਕਾਰ ਗੀਤਾ ਜ਼ੈਲਦਾਰ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਜੇਤੂ ਟੀਮਾਂ ਨੂੰ ਸਟੇਜ ਤੇ ਬੁਲਾ ਕੇ ਪ੍ਰਬੰਧਕਾਂ ਵੱਲੋਂ ਜਿੱਥੇ ਟ੍ਰਾਫੀਆਂ ਤਕਸੀਮ ਕੀਤੀਆਂ ਗਈਆਂ ਉੱਥੇ ਹੀ ਇਕਬਾਲ ਵਿਰਕ ਵੱਲੋਂ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …