ਟੋਰਾਂਟੋ/ਹਰਜੀਤ ਸਿੰਘ ਬਾਜਵਾ : ਜਿਉਂ-ਜਿਉਂ ਦਿੱਲੀ ਵਿੱਚ ਕਿਸਾਨ ਅੰਦੋਲਨ ਤਿੱਖਾ ਹੁੰਦਾ ਜਾ ਰਿਹਾ ਹੈ ਤਿਉਂ-ਤਿਉਂ ਕਿਸਾਨ ਅੰਦੋਲਨ ਦੇ ਹੱਕਾਂ ਦੀ ਗੱਲ ਕਰਨ ਵਾਲਾ ਹਰ ਇੱਕ ਵਿਅਕਤੀ ਆਪੋ-ਆਪਣੇ ਤਰੀਕੇ ਨਾਲ ਇਸ ਅੰਦੋਲਨ ਵਿੱਚ ਆਪੋ-ਆਪਣਾ ਯੋਗਦਾਨ ਪਾ ਰਿਹਾ ਹੈ। ਇਸੇ ਤਰ੍ਹਾਂ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਰਹਿ ਰਹੀ ਪੰਜਾਬ ਦੀ ਧੀ ਅਤੇ ਪੰਜਾਬੀ ਦੀ ਸਿਰਮੌਰ ਗਾਇਕਾ ਰੂਪੀ ਢਿੱਲੋਂ ਦੀ ਆਵਾਜ਼ ਵਿੱਚ ਛਿੰਦਾ ਫੋਕ ਸਟੂਡੀਓ ਵੱਲੋਂ ਕਿਸਾਨਾਂ ਅਤੇ ਕਿਸਾਨੀ ਦੇ ਸਮਰਥਨ ਦੀ ਗੱਲ ਕਰਦਾ ਗੀਤ ‘ਧੀ ਪੰਜਾਬ ਦੀ’਼ ਰੀਲੀਜ਼ ਕੀਤਾ ਗਿਆ ਹੈ। ਜਿਸਦੀ ਜਾਣਕਾਰੀ ਦਿੰਦਿਆਂ ਨੌਜਵਾਨ ਗਾਇਕ ਮਨਿੰਦਰ ਛਿੰਦਾ ਅਤੇ ਸੰਗੀਤਕਾਰ ਮਨਜਿੰਦਰ ਤਨੇਜਾ ਨੇ ਦੱਸਿਆ ਕਿ ਇਸ ਗੀਤ ਨੂੰ ਗਾਇਕ ਸੁਰਿੰਦਰ ਛਿੰਦਾ ਨੇ ਕੰਪੋਜ਼ ਕੀਤਾ ਹੈ ਅਤੇ ਭੱਟੀ ਭੜੀ ਵਾਲੇ ਨੇ ਲਿਖਿਆ ਹੈ। ਇਸ ਗੀਤ ਨੂੰ ਕਾਫੀ ਹੁੰਗਾਰਾ ਵੀ ਮਿਲ ਰਿਹਾ ਹੈ। ਸੰਗੀਤਕਾਰ ਦਵਿੰਦਰ ਕੈਂਥ ਦੇ ਸੰਗੀਤ ਵਿੱਚ ਸ਼ਿੰਗਾਰਿਆ ਇਹ ਗੀਤ ਜਿੱਥੇ ਕਿਸਾਨ ਸੰਘਰਸ਼ ਵਿੱਚ ਮਹਿਲਾਵਾਂ ਦੇ ਯੋਗਦਾਨ ਦੀ ਤਰਜ਼ਮਾਨੀ ਕਰਦਾ ਹੈ, ਉੱਥੇ ਹੀ ਇਸ ਗੀਤ ਨੂੰ ਨੌਜਵਾਨ ਵਰਗ ਲਈ ਇੱਕ ਪ੍ਰੇਰਨਾ ਸਰੋਤ ਵੀ ਮੰਨਿਆ ਜਾ ਰਿਹਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …