0.9 C
Toronto
Wednesday, January 7, 2026
spot_img
Homeਕੈਨੇਡਾ69,900 ਡਾਲਰ ਦੀ ਓ.ਟੀ.ਐਫ. ਗ੍ਰਾਂਟ ਤੋਂ ਵੱਖ ਹੋਏ ਸੀਨੀਅਰਾਂ ਨੂੰ ਮਿਲੇਗੀ ਮੱਦਦ

69,900 ਡਾਲਰ ਦੀ ਓ.ਟੀ.ਐਫ. ਗ੍ਰਾਂਟ ਤੋਂ ਵੱਖ ਹੋਏ ਸੀਨੀਅਰਾਂ ਨੂੰ ਮਿਲੇਗੀ ਮੱਦਦ

ਮਿਸੀਸਾਗਾ/ਬਿਊਰੋ ਨਿਊਜ਼ : ਬੁੱਧਵਾਰ ਨੂੰ 54 ਸਾਲ ਪੁਰਾਣੇ ਚੈਰੀਟੇਬਲ ਸੰਗਠਨ ਸ਼ੋਸ਼ਲ ਪਲਾਨਿੰਗ ਕਾਊਂਸਿਲ ਆਫ ਪੀਲ ਨੇ ਸਥਾਨਕ ਸੀਨੀਅਰ ਸਿਟੀਜਨਜ਼ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ। ਇਸ ਵਿਚ ਸਥਾਨਕ ਐਮਪੀਪੀ ਦੀਪਕ ਆਨੰਦ ਅਤੇ ਉਨਟਾਰੀਓ ਟ੍ਰਿਲੀਅਮ ਫਾਊਂਡੇਸ਼ਨ ਦੇ ਵਲੰਟੀਅਰ ਡੇਵ ਕੇਨਟਰ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਾਲ 2018 ‘ਚ 69,900 ਡਾਲਰ ਦੀ ਓ.ਟੀ.ਐਫ. ਗ੍ਰਾਂਟ ਤੋਂ ਕਾਫੀ ਮੱਦਦ ਮਿਲੀ ਹੈ ਅਤੇ ਸੀਨੀਅਰ ਸਿਟੀਜਨਾਂ ਦੀ ਜ਼ਿੰਦਗੀ ਵਿਚ ਸਕਾਰਾਤਮਕ ਬਦਲਾਅ ਲਿਆਂਦਾ ਹੈ। ਇਕ ਸਾਲ ਲਈ ਮਿਲੀ ਇਸ ਗ੍ਰਾਂਟ ਨੂੰ ਇਕ ਪਾਇਲਟ ਪ੍ਰੋਜੈਕਟ ਲਈ ਵਰਤੋਂ ਵਿਚ ਲਿਆਂਦਾ ਗਿਆ, ਜਿਸ ਵਿਚ ਪੀਲ ਰੀਜ਼ਨ ਦੇ ਸੀਨੀਅਰ ਸਿਟੀਜਨਾਂ ਵਿਚ ਸਮਾਜਿਕ ਤੌਰ ‘ਤੇ ਅਲੱਗ-ਥਲੱਗ ਕੀਤੇ ਜਾਣ ਦਾ ਅਹਿਸਾਸ ਘੱਟ ਕਰਨ ਵਿਚ ਮੱਦਦ ਮਿਲੇਗੀ। ਇਸ ਮੌਕੇ ‘ਤੇ ਮਿਸੀਸਾਗਾ-ਮਾਲਟਨ ਤੋਂ ਐਮਪੀਪੀ ਦੀਪਕ ਅਨੰਦ ਨੇ ਦੱਸਿਆ ਕਿ ਉਨਟਾਰੀਓ ਟ੍ਰਿਲੀਅਮ ਫਾਊਂਡੇਸ਼ਨ ਵਲੋਂ ਕੀਤੇ ਗਏ ਇਸ ਨਿਵੇਸ਼ ਤੋਂ ਅਲੱਗ-ਥਲੱਗ ਕੀਤੇ ਗਏ ਬਜ਼ੁਰਗਾਂ ਦੀਆਂ ਕਈ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਮੱਦਦ ਮਿਲੀ ਹੈ। ਉਨ੍ਹਾਂ ਨੂੰ ਸਮਾਜਿਕ ਤੌਰ ‘ਤੇ ਕਮਿਊਨਿਟੀ ਦੇ ਨੇੜੇ ਲਿਆਂਦਾ ਗਿਆ ਹੈ। ਉਨਟਾਰੀਓ ਟ੍ਰਿਲੀਅਮ ਫਾਊਂਡੇਸ਼ਨ ਤੋਂ ਮਿਲੀ 69,900 ਡਾਲਰ ਦੀ ਓਟੀਐਫ ਗ੍ਰਾਂਟ ਨਾਲ ਇਨ੍ਹਾਂ ਦੇ ਸਮਾਗਮਾਂ ਵਿਚ ਕਾਫੀ ਮੱਦਦ ਮਿਲੀ ਹੈ ਅਤੇ ਇਸ ਵਿਚ 900 ਤੋਂ ਜ਼ਿਆਦਾ ਸੀਨੀਅਰ ਸਿਟੀਜਨਾਂ ਨੇ ਹਿੱਸਾ ਲਿਆ।

RELATED ARTICLES
POPULAR POSTS