ਸਿਡਨੀ/ਬਿਊਰੋ ਨਿਊਜ਼ : ਨਿਊ ਸਾਊਥ ਵੇਲਜ਼ ਸੂਬੇ ਦੇ ਪੰਜਾਬੀ ਇਲਾਕੇ ਬਲੈਕਟਾਊਨ ਤੋਂ ਡਾ: ਮਨਿੰਦਰ ਸਿੰਘ ਵਾਰਡ-1 ਤੋਂ ਕੌਂਸਲਰ ਦੀ ਚੋਣ ਜਿੱਤ ਗਏ ਹਨ। ਵਿਸ਼ੇਸ਼ ਹੈ ਕਿ ਇਹઠਪਹਿਲੇ ਨਿਊ ਸਾਊਥ ਵੇਲਜ਼ ਦੇ ਦਸਤਾਰਧਾਰੀ ਕੌਂਸਲਰ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ: ਮਨਿੰਦਰ ਸਿੰਘ ਨੇ ਕਿਹਾ ਕਿ 13 ਸਾਲ ਬਾਅਦ ਲੇਬਰ ਪਾਰਟੀ ਦੇ ਇਸ ਇਲਾਕੇ ਵਿਚੋਂ 2 ਕੌਂਸਲਰ ਜਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਹੋਰ ਸਾਰੇ ਭਾਈਚਾਰੇ ਨੇ ਮੇਰਾ ਸਾਥ ਦਿੱਤਾ ਹੈ। ਵਰਣਨਯੋਗ ਹੈ ਕਿ ਡਾ: ਮਨਿੰਦਰ ਸਿੰਘ 15 ਸਾਲ ਤੋਂ ਲੇਬਰ ਪਾਰਟੀ ਨਾਲ ਜੁੜੇ ਹਨ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਉਚੇਰੀ ਵਿੱਦਿਆ ਹਾਸਿਲ ਕਰਕੇ ਇਥੇ ਪਹੁੰਚੇ ਹਨ। ਪੰਜਾਬੀ ਭਾਈਚਾਰੇ ਵਿਚ ਇਸ ਜਿੱਤ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …