ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼
ਸੰਯੁਕਤ ਰਾਸ਼ਟਰ ਵਿੱਚ ਪੁਰਾਣੀਆਂ ਯਾਦਾਂ, ਸਤਿਕਾਰ ਤੇ ਹਲਕਾ ਫੁਲਕਾ ਮਾਹੌਲ ਬਣ ਗਿਆ ਜਦੋਂ ਸਕੱਤਰ ਜਨਰਲ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਵਿਸ਼ਵ ਭਰ ਦੇ ਆਗੂਆਂ ਸਾਹਮਣੇ ਇਕ ਦੂਜੇ ਨੂੰ ਜਾਂਦੀ ਵਾਰ ਸ਼ੁਭਕਾਮਨਾਵਾਂ ਦਿੱਤੀਆਂ। ਹਰ ਸਾਲ ਯੂਐਨ ਮੁਖੀ ਵੱਲੋਂ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਹੋਰ ਪ੍ਰਭਾਵਸ਼ਾਲੀ ਆਗੂਆਂ ਵਾਸਤੇ ਯੂਐਨ ਆਮ ਸਭਾ ਦੀ ਮੰਤਰੀਆਂ ਦੀ ਸਾਲਾਨਾ ਬੈਠਕ ਵਿੱਚ ਦੁਪਹਿਰ ਦਾ ਭੋਜ ਦਿੱਤਾ ਜਾਂਦਾ ਹੈ। ਹਰ ਸਾਲ ਅਮਰੀਕੀ ਰਾਸ਼ਟਰਪਤੀ ਵੱਲੋਂ ਮੇਜ਼ਬਾਨ ਮੁਲਕ ਦੇ ਨੁਮਾਇੰਦੇ ਵਜੋਂ ਆਗੂਆਂ ਨੂੰ ਸੰਬੋਧਨ ਕੀਤਾ ਜਾਂਦਾ ਹੈ। ਯੂਐਨ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਕਿਹਾ ਕਿ ਇਹ ਲੰਚ ਵੱਖਰਾ ਸੀ। ਉਨ੍ਹਾਂ ਕਿਹਾ, ‘ਇਸ ਤੋਂ ਪਹਿਲਾਂ ਕਦੇ ਵੀ ਅਮਰੀਕਾ ਦੇ ਰਾਸ਼ਟਰਪਤੀ ਅਤੇ ਯੂਐਨ ਦੇ ਸਕੱਤਰ ਜਨਰਲ ਦੇ ਅਹੁਦੇ ਦੀ ਮਿਆਦ 20 ਦਿਨਾਂ ਦੇ ਅੰਦਰ ਪੂਰੀ ਨਹੀਂ ਹੋਈ।’ ਬਾਨ ਨੇ ਬਰਾਕ ਓਬਾਮਾ ਵੱਲ ਦੇਖਦਿਆਂ ਕਿਹਾ, ‘ਸ੍ਰੀ ਮਾਨ ਰਾਸ਼ਟਰਪਤੀ, ਸਾਨੂੰ ਕੁੱਝ ਕਰਨ ਲਈ ਤਲਾਸ਼ ਕਰਨ ਦੀ ਲੋੜ ਹੈ।’ ਦੱਸਣਯੋਗ ਹੈ ਕਿ ਸਕੱਤਰ ਜਨਰਲ ਦੀ ਦੂਜੀ ਪੰਜ ਸਾਲਾ ਮਿਆਦ 31 ਦਸੰਬਰ ਨੂੰ ਸਮਾਪਤ ਹੋਣ ਜਾ ਰਹੀ ਹੈ ਅਤੇ ਓਬਾਮਾ ਅੱਠ ਸਾਲਾਂ ਬਾਅਦ 20 ਜਨਵਰੀ ਨੂੰ ਵ੍ਹਾਈਟ ਹਾਊਸ ਵਿਚੋਂ ਵਿਦਾ ਹੋਣਗੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …