ਐਮ.ਪੀ. ਨੇ ਆਪਣੀ ਸੀਟ ਦੇ ਸਾਰੇ ਲੋਕਾਂ ਨੂੰ ਕਮਿਊਨਿਟੀ ਬਾਰਬੀਕਿਊ ਲਈ ਦਿੱਤਾ ਸੱਦਾ
ਬਰੈਂਪਟਨ/ ਬਿਊਰੋ ਨਿਊਜ਼
ਬੀਤੇ ਐਤਵਾਰ ਨੂੰ ਬਰੈਂਪਟਨ ਸਾਊਥ ਦੇ ਐਮ.ਪੀ. ਸੋਨੀਆ ਸਿੱਧੂ ਨੇ ਆਪਣੀ ਦਫ਼ਤਰ ਟੀਮ ਦੇ ਨਾਲ ਕਮਿਊਨਿਟੀ ਬਾਰਬੀਕਿਊઠઠਕਰਵਾਇਆ। ਇਹ ਬਾਰਬੀਕਿਊ ਬਰੈਂਪਟਨ ਗਾਰਡਨ ਸਕੁਆਇਰ ‘ਚ ਕਰਵਾਇਆ ਗਿਆ, ਜੋ ਕਿ ਬਰੈਂਪਟਨ ਦਾ ਇਕ ਪ੍ਰਮੁੱਖ ਕੇਂਦਰ ਹੈ। ਇਸ ਮੌਕੇ ‘ਤੇ 1500 ਤੋਂ ਵਧੇਰੇ ਲੋਕਾਂ ਨੇ ਬਾਰਬੇਕਯੂ ‘ਚ ਹਿੱਸਾ ਲਿਆ, ਜਿਨ੍ਹਾਂ ਵਿਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਸਨ।
ਇਸ ਦੌਰਾਨ ਲੋਕਾਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਗੱਲਬਾਤ ਦੇ ਨਾਲ ਹੀ ਖੇਡ ਅਤੇ ਫ਼ਿਲਮਾਂ ਦੇਖਦਿਆਂ ਸਮਾਂ ਗੁਜ਼ਾਰਿਆ। ਸੋਨੀਆ ਨੇ ਦੱਸਿਆ ਕਿ ਬੀਤੇ 11 ਮਹੀਨਿਆਂ ਵਿਚ ਲੋਕਾਂ ਨਾਲ ਕੰਮ ਕਰਦਿਆਂ ਕਾਫ਼ੀ ਚੰਗਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸੰਸਦ ਵਿਚ ਲਗਾਤਾਰ ਲੋਕਾਂ ਦੇ ਮੁੱਦੇ ਉਠਾਉਣ ਵਿਚ ਸਫ਼ਲ ਰਹੀ ਹਾਂ।
ਪ੍ਰੋਗਰਾਮ ਵਿਚ ਮੇਅਰ ਲਿੰਡਾ ਜੈਫ਼ਰੀ, ਐਮ.ਪੀ.ਪੀ. ਹਰਿੰਦਰ ਮੱਲ੍ਹੀ, ਪੀਲ ਰੀਜ਼ਨਲ ਪੁਲਿਸ ਚੀਫ਼ ਜੈਨੀਫ਼ਰ ਇਵਾਂਸ, ਪੀਲ ਪੁਲਿਸ ਸਰਵਿਸਜ਼ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ, ਕੌਂਸਲਰ ਗੁਰਪ੍ਰੀਤ ਢਿੱਲੋਂ, ਐਮ.ਪੀ. ਰੂਬੀ ਸਹੋਤਾ, ਐਮ.ਪੀ. ਰਾਜ ਗਰੇਵਾਲ, ਐਮ.ਪੀ. ਇਕਰਾ ਖਾਲਿਦ ਪ੍ਰਮੁੱਖ ਹਨ। ਉਥੇ ਹੀ ਹੋਰ ਸਰਕਾਰੀ ਅਧਿਕਾਰੀ ਅਤੇ ਭਾਈਚਾਰੇ ਦੇ ਨੇਤਾ ਵੀ ਵੱਡੀ ਗਿਣਤੀ ਵਿਚ ਇਸ ਪ੍ਰੋਗਰਾਮ ਵਿਚ ਮੌਜੂਦ ਰਹੇ।
ਸ਼ਾਮ ਨੂੰ ਸ਼ਾਨਦਾਰ ਸੰਗੀਤ ਦੇ ਨਾਲ ਖਾਣ-ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਕੈਨੇਡੀਅਨ ਡਾਇਬਟੀਜ਼ ਐਸੋਸੀਏਸ਼ਨ ਨੇ ਵੀ ਇਕ ਵਿਸ਼ੇਸ਼ ਬੂਥ ਲਗਾਇਆ ਸੀ, ਜਿਸ ਵਿਚ ਲੋਕਾਂ ਨੂੰ ਚੰਗੀਆਂ ਸਲਾਹਾਂ ਦਿੱਤੀਆਂ ਗਈਆਂ। ਸੋਨੀਆ ਸਿੱਧੂ ਨੇ ਦੱਸਿਆ ਕਿ ਕੈਨੇਡਾ ਸਮਰ ਜਾਬਸ ਦੇ ਮਾਧਿਅਮ ਨਾਲ ਉਹ ਬਰੈਂਪਟਨ ਸਾਊਥ ਦੇ 174 ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿਚ ਮਦਦ ਮਿਲੀ ਹੈ।
ਬਰੈਂਪਟਨ ਵਾਟਰ ਅਤੇ ਵੇਸਟਵਾਟਰ ਇੰਫ੍ਰਾਸਟਰੱਕਚਰ ਪ੍ਰੋਜੈਕਟਸ ਲਈ 10 ਮਿਲੀਅਨ ਡਾਲਰ ਤੋਂ ਵਧੇਰੇ ਫੰਡਿੰਗ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ 41 ਪ੍ਰੋਜੈਕਟਾਂ ਵਿਚੋਂ 10 ਬਰੈਂਪਟਨ ਵਿਚ ਹੀ ਹਨ। ਯੂਥ ਕੌਂਸਲ ਦਾ ਵੀ ਨਿਰਮਾਣ ਕੀਤਾ ਗਿਆ ਹੈ। ਐਮ.ਪੀ. ਨੇ ਦੱਸਿਆ ਕਿ ਉਹ ਲਗਾਤਾਰ ਸਮਾਜ ਦੇ ਹਰ ਹਿੱਸੇ ਦੀ ਭਲਾਈ ਲਈ ਕਾਰਜਸ਼ੀਲ ਹਨ ਅਤੇ ਬੀਤੇ 11 ਮਹੀਨਿਆਂ ਵਿਚ 150 ਤੋਂ ਵਧੇਰੇ ਜਨਤਕ ਪ੍ਰੋਗਰਾਮਾਂ ਵਿਚ ਹਾਜ਼ਰ ਹੋ ਚੁੱਕੀਆਂ ਹਨ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …