-5.7 C
Toronto
Sunday, January 4, 2026
spot_img
Homeਕੈਨੇਡਾਬਰੈਂਪਟਨ ਗੋਲੀਬਾਰੀ ਮਾਮਲੇ 'ਚ ਤਿੰਨ ਗ੍ਰਿਫ਼ਤਾਰ

ਬਰੈਂਪਟਨ ਗੋਲੀਬਾਰੀ ਮਾਮਲੇ ‘ਚ ਤਿੰਨ ਗ੍ਰਿਫ਼ਤਾਰ

logo-2-1-300x105-3-300x105ਪੀਲ/ ਬਿਊਰੋ ਨਿਊਜ਼ : ਬੀਤੇ ਮਹੀਨੇ 12 ਅਗਸਤ ਨੂੰ ਰਾਤੀਂ 11.30 ਵਜੇ ਬਰੈਂਪਟਨ ਵਿਚ ਵੇਕਸਫ਼ੋਰਡ ਰੋਡ ‘ਤੇ ਇਕ ਰਿਟੇਲ ਲੋਕੇਸ਼ਨ ‘ਤੇ ਦੋ ਸ਼ੱਕੀ ਵਿਅਕਤੀ ਪ੍ਰਵੇਸ਼ ਕਰਦੇ ਹਨ ਅਤੇ ਉਹ ਦੁਕਾਨਦਾਰ ਤੋਂ ਪੈਸੇ ਖੋਹਣ ਤੋਂ ਬਾਅਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ ਉਹ ਦੋਵੇਂ ਉਥੋਂ ਭੱਜ ਗਏ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ 24 ਸਾਲ ਦੇ ਨੌਜਵਾਨ ਨੂੰ ਟੋਰਾਂਟੋ ਟ੍ਰਾਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ। ਉਧਰ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਉਸ ਤੋਂ ਬਾਅਦ ਪੀਲ ਪੁਲਿਸ ਲਗਾਤਾਰ ਟੋਰਾਂਟੋ ਪੁਲਿਸ ਦੇ ਨਾਲ ਸਹਿਯੋਗ ‘ਚ ਇਨ੍ਹਾਂ ਹਮਲਾਵਰਾਂ ਦੀ ਭਾਲ ਵਿਚ ਲੱਗੀ ਰਹੀ।
ਇਸ ਦਰਮਿਆਨ ਪੁਲਿਸ ਨੂੰ ਇਕ ਪਾਰਟੀ ‘ਚ ਗੋਲੀ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਸੂਚਨਾ ਮਿਲੀ ਅਤੇ ਉਸ ਨੂੰ ਇਲਾਜ ਲਈ ਲਿਜਾਇਆ ਗਿਆ। ਇਸ ਦੌਰਾਨ ਜਾਂਚ ਵਿਚ ਸਾਹਮਣੇ ਆਇਆ ਕਿ ਜ਼ਖ਼ਮੀ ਹੋਇਆ ਨੌਜਵਾਨ ਬਰੈਂਪਟਨ ਲੁੱਟਮਾਰ ਮਾਮਲੇ ਵਿਚ ਸ਼ਾਮਲ ਰਿਹਾ ਹੈ ਅਤੇ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਦੋਸ਼ੀਆਂ ਨੂੰ ਫੜ ਲਿਆ।
ਪੁਲਿਸ ਨੇ ਇਨ੍ਹਾਂ ‘ਤੇ ਹਥਿਆਰ ਦੇ ਨਾਲ ਲੁੱਟਮਾਰ ਕਰਨ, ਕਤਲ ਦਾ ਯਤਨ ਕਰਨ ਅਤੇ ਇਸ ਮਾਮਲੇ ਵਿਚ ਇਕ 17 ਸਾਲ ਦੇ ਦੋਸ਼ੀ ਨੂੰ ਵੀ ਫੜਿਆ ਹੈ। ਪੁਲਿਸ ਨੇ ਇਸ ਦਾ ਨਾਂਅ ਨਹੀਂ ਦੱਸਿਆ। ਟੋਰਾਂਟੋ ਪੁਲਿਸ ਨੇ ਆਮ ਲੋਕਾਂ ਕੋਲੋਂ ਇਸ ਸਬੰਧ ਵਿਚ ਜਾਣਕਾਰੀ ਅਤੇ ਸਹਿਯੋਗ ਦੀ ਮੰਗ ਕੀਤੀ ਹੈ।

RELATED ARTICLES
POPULAR POSTS