ਡਾ.ਐੱਸ.ਪੀ ਸਿੰਘ ਓਬਰਾਏ ਮੁੱਖ ਮਹਿਮਾਨઠਵਜੋਂ ਸ਼ਿਰਕਤ ਕਰਨਗੇ
ਸਰੀ : 300 ਸਾਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸਪਰਪਿਤ ਮੀਰੀ ਪੀਰੀ ਗਤੱਕਾ ਕੱਪ 2016 ਗਤੱਕਾ ਫੈਡਰੇਸ਼ਨ ਆਫ ਕੈਨੇਡਾ ਵੱਲੋਂઠ ਪਹਿਲਾਂ ਵਰਲਡ ਵਿਰਾਸਤੇ ਏ ਖਾਲਸਾ ਗੱਤਕਾ ਮੁਕਾਬਲੇ ਅਤੇ ਪ੍ਰਦਰਸ਼ਨ 27 ਤੇ 28 ਅਗਸਤ ਨੂੰ 1 ਵਜੇ ਤੋਂ 8 ਵੱਜੇ ਤੱਕ ਖਾਲਸੇ ਦੇ ਜਾਹੋ ਜਲਾਲ ਚੜ੍ਹਦੀ ਕਲਾ ਨੂੰ ਦਰਸਾਉਂਦੇ ਹੋਏ ਖਾਲਸਾਈ ਬਾਣੇ ਵਿੱਚ ਸਜੇ ਸਿੰਘ ਬੀਬੀਆਂ ਅਤੇ ਬੱਚੇ 5 ਸਾਲ ਤੋਂ 80 ਸਾਲ ਦੇ ਗੱਤਕਾ ਖਿਡਾਰੀ ਵੱਖ-ਵੱਖ ਸ਼ਸਤਰਾਂ ਰਾਹੀਂઠ ਪੁਰਾਤਨ ਸਿੱਖ ਸ਼ਸਤਰ ਕਾਲ ਦੇ ਜੰਗੀ ਜ਼ੌਹਰ ਦਿਖਾਉਣਗੇ। ਬਾਹਰ ਖੁੱਲ੍ਹੇ ਮੈਦਾਨ ਵਿੱਚ ਸਟੇਜ ਅਤੇ ਇਸ ਮੌਕੇ ‘ਤੇ ਗਤੱਕਾ ਖਿਡਾਰੀਆਂ ਦੇ ਦੁਮਾਲਾ ਮੁਕਾਬਲੇ 28 ਅਗਸਤ ਐਤਵਾਰ ਹੋਣਗੇ ਜੇਤੂ ਖਿਡਾਰੀਆਂ ਨੂੰ 15 ਹਜ਼ਾਰ ਡਾਲਰ ਤੋਂ ਵੱਧ ਕੀਮਤੀ ਧਾਰਮਿਕ ਸ਼ਸਤਰਾਂ ਨਾਲ ਰਾਹੀ ਸਨਮਾਨਿਤ ਕੀਤਾ ਜਾਵੇਗਾ ਤੇ ઠਕੈਨੇਡਾ, ਯੂ.ਐਸ.ਏ ਨਿਊਜ਼ੀਲੈਂਡ, ਯੂ.ਕੇ, ਫਰਾਂਸ, ਇਟਲੀ, ઠઠਆਸਟੇਲੀਆ ਅਤੇ ਹੋਰ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਖਿਡਾਰੀ ਗੱਤਕਾ ਮੁਕਾਬਲੇ ਅਤੇ ਗੱਤਕਾ ਪ੍ਰਦਰਸ਼ਨ ਵਿੱਚ ਭਾਗ ਲੈਣਗੇ। 14 ਸਾਲ ਤੋਂ ਵੱਡੇ ਸਿੰਘ ਅਤੇ ਬੀਬੀਆਂ ਦੇ ਬਰਸ਼ੇ ਅਤੇ ਡਾਂਗ ਕੇ ਮੁਕਾਬਲੇ ਹੋਣਗੇ। ਪ੍ਰਸਿਧ ਸਮਾਜ ਸੇਵੀ ਡਾ.ਐੱਸ.ਪੀ ਸਿੰਘ ਓਬਰਾਏ (ਫਾਇਨਾਂਸ ਸੈਕਟਰੀ ਵਰਲਡ ਗਤਕਾ ਫੈਡਰੇਸ਼ਨ) ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ ਅਤੇ ਡਾ.ਐੱਸ.ਪੀ ਸਿੰਘ ਓਬਰਾਏ ઠਵੱਲੋਂ ઠ27 ਤਾਰੀਕ ਨੂੰ ਉਦਘਾਟਨ ਕੀਤਾ ਜਾਵੇਗਾ ઠਨਾਮਵਰ ਗੱਤਕਾ ਉਸਤਾਦ ਅਤੇ ਗੱਤਕਾ ਖਿਡਾਰੀਆਂ ਦੀ ਯਾਦ ਵਿੱਚ ਨੂੰ ਐਵਾਰਡ ਦਿੱਤੇ ਜਾਣਗੇ। ਇਸ ਮੌਕੇ ਚੈਅਰਮੈਨ ਵਿਕਰਮਜੀਤ ਸਿੰਘ ਸੰਦੇੜ ઠਅਤੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਦਾ ਉਪਰਾਲਾ ਪਹਿਲੀ ਵਾਰੀ ਕੀਤਾ ਜਾ ਰਿਹਾ ਹੈ। ਮੀਤ ਪ੍ਰਧਾਨ ਰਘਬੀਰ ਸਿੰਘ ਨਿੱਜਰ, ਦੀਪ ਸਿੰਘ ਕੰਵੀਨਰ ਗਤੱਕਾ ਉਸਤਾਦ ਰਣਜੀਤ ਸਿੰਘ ਪਟਿਆਲਾ ਗਤੱਕਾ ਐਸੋਸੀਏਸ਼ਨઠ ਬੀ. ਸੀ. ਤੇ ਸਿੱਖ ਯੂਥ ਸਰੀ ਅਤੇ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁੱਖ ਸਾਗਰ ਨਿਊਵੈਸਟ ਗੁਰਦੁਆਰਾ ਦਸ਼ਮੇਸ ਦਰਬਾਰ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਅਤੇ ਅਕਾਲ ਖਾਲਸਾ ਸਿੱਖ ਸਿੱਖ ਮਾਰਸ਼ਨ ਆਰਟ, ਸਿੱਖ ਯੂਥ ਸਰੀ ਗੁਰਮਿਤ ਸੈਂਟਰ, ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ, ਗੁਰਦੁਆਰਾ ਸਾਹਿਬ ਬੰਦਾ ਸਿੰਘ ਬਹਾਦਰ ਐਬਟਸਫੋਰਡ ਦੇ ਸਹਿਯੋਗ ਦੇ ਨਾਲ ਇਹ ਗਤੱਕਾ ਮੁਕਾਬਲੇ ਕਰਵਾਏ ਜਾਂ ਰਹੇ ਹਨ।ઠ
Home / ਕੈਨੇਡਾ / 300 ਸਾਲਾ ਬਾਬਾ ਬੰਦਾ ਸਿੰਘ ਬਹਾਦਰઠ ਦੀ ਸ਼ਹੀਦੀ ਨੂੰ ਸਪਰਪਿਤ ਮੀਰੀ – ਪੀਰੀ ਗਤੱਕਾ ਕੱਪ 27 ਤੇ 28 ਅਗਸਤ ਨੂੰ ਹੋਵੇਗਾ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …