Breaking News
Home / ਕੈਨੇਡਾ / ਕਾਊਂਸਲਰ ਗੁਰਪ੍ਰੀਤ ਢਿੱਲੋਂ ਦਾ ਪ੍ਰਸਤਾਵ ਕਾਊਂਸਲ ‘ਚ ਹੋਇਆ ਪਾਸ

ਕਾਊਂਸਲਰ ਗੁਰਪ੍ਰੀਤ ਢਿੱਲੋਂ ਦਾ ਪ੍ਰਸਤਾਵ ਕਾਊਂਸਲ ‘ਚ ਹੋਇਆ ਪਾਸ

Gurpreet Singh Dhillon copy copyਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਕਾਊਂਸਲ ਦੀ ਮੀਟਿੰਗ ਵਿਚ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦਾ ਇਕ ਨਵਾਂ ਪ੍ਰਸਤਾਵ ਪਾਸ ਹੋ ਗਿਆ ਹੈ। ਇਹ ਪ੍ਰਸਤਾਵ ਕੋਡ ਆਫ ਕੰਡਕਟ ਟ੍ਰੇਨਿੰਗ ਨੂੰ ਲੈ ਕੇ ਸੀ, ਜਿਸ ਵਿਚ ਕਾਊਂਸਲਰਜ਼ ਲਈ ਇਕ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰਸਤਾਵ ਦੇ ਤਹਿਤ ਕਾਊਂਸਲ ਵਿਚ ਪ੍ਰੋਫੈਸ਼ਨਲਜ਼ ਨੂੰ ਵਧਾਉਣ ਦਾ ਯਤਨ ਕੀਤਾ ਜਾਵੇਗਾ। ਇਸ ਪ੍ਰਸਤਾਵ ਨੂੰ ਕਾਊਂਸਲਰ ਮਾਰਟਿਨ ਮੇਡਿਓਰਾਜ ਨੇ ਸਮਰਥਨ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਇਸ ਨਾਲ ਕਾਊਂਸਲਰਜ਼ ਨੂੰ ਮੀਟਿੰਗਾਂ ਲਈ ਆਪਣੀ ਭੂਮਿਕਾ ਨੂੰ ਹੋਰ ਬਿਹਤਰ ਕਰਨ ਦਾ ਅਵਸਰ ਮਿਲੇਗਾ। ਉਨ੍ਹਾਂ ਨੇ ਕਾਊਂਸਲ ਕੋਡ ਆਫ ਕੰਡਕਟ ਦੇ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਕਾਊਂਸਲਰ ਢਿੱਲੋਂ ਨੇ ਕਿਹਾ ਕਿ ਇਹ ਇਕ ਸਕਾਰਾਤਮਕ ਕਦਮ ਹੈ ਅਤੇ ਇਸ ਨਾਲ ਕਾਊਂਸਲ ਵਿਚ ਮੁੱਦਿਆਂ ‘ਤੇ ਬਿਹਤਰ ਬਹਿਸ ਹੋਵੇਗੀ ਅਤੇ ਲੋਕਾਂ ਨੂੰ ਵੀ ਉਨ੍ਹਾਂ ਦੇ ਕੰਮਕਾਰ ਦੇ ਬਾਰੇ ਪਤਾ ਲੱਗੇਗਾ। ਉਨ੍ਹਾਂਕਿਹਾ ਕਿ ਪਿਛਲੇ ਮਹੀਨੇ ਮੀਟਿੰਗ ਵਿਚ ਜ਼ਿਆਦਾਤਰ ਚਰਚਾ ਨਹੀਂ ਹੋਈ ਅਤੇ ਜ਼ਿਆਦਾਤਰ ਪ੍ਰਸਤਾਵ ਇਸ ਤਰ੍ਹਾਂ ਹੀ ਪਾਸ ਹੋ ਗਏ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …