![SONY DSC](https://parvasinewspaper.com/wp-content/uploads/2016/07/Triline-club-pic-copy-copy-300x200.jpg)
ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਟਰੀਲਾਈਨ ਫਰੈਂਡਜ਼ ਸੀਨੀਅਰ ਕਲੱਬ ਵਲੋਂ ਟਰੀਲਾਈਨ ਪਬਲਿਕ ਸਕੂਲ ਵਿੱਚ ਕਨੈਡਾ ਡੇਅ ਮਨਾਇਆ ਗਿਆ। ਕਲੱਬ ਮੈਂਬਰਾਂ ਸਮੇਤ ਕਲੱਬ ਦੇ ਪਰਧਾਨ ਜਗਜੀਤ ਗਰੇਵਾਲ ਵਲੋਂ ਕਨੇਡਾ ਦਾ ਝੰਡਾ ਲਹਿਰਾਉਣ ਤੋਂ ਬਾਦ ਬਖਤਾਵਰ ਸਿੰਘ ਨੇ” ਓ ਕਨੇਡਾ” ਗੀਤ ਦਾ ਗਾਇਨ ਕੀਤਾ। ਇਸ ਉਪਰੰਤ ਚਾਹ ਪਾਣੀ ਤੋਂ ਬਾਦ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਮੈਂਬਰ ਹਾਲ ਵਿੱਚ ਆ ਗਏ।
ਸਟੇਜ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਲੱਬ ਦੇ ਪਰਧਾਨ ਪਿੰ: ਜਗਜੀਤ ਸਿੰਘ ਗਰੇਵਾਲ ਨੇ ਸਭ ਨੂੰ ਜੀ ਆਇਆਂ ਕਹਿ ਕੇ ਕਨੇਡਾ ਡੇਅ ਦੀ ਇਤਿਹਾਸਕ ਮਹੱਤਤਾ ਤੇ ਚਾਨਣਾ ਪਾਇਆ। ਉਹਨਾਂ ਮੈਂਬਰਾਂ ਨਾਲ ਇਹ ਸੂਚਨਾ ਸਾਂਝੀ ਕੀਤੀ ਕਿ ਅੱਗੇ ਤੋਂ ਸਿੰਗਲ ਸੀਨੀਅਰ ਲਈ 19300 ਅਤੇ ਜੋੜੇ ਲਈ 36300 ਡਾਲਰ ਸਾਲਾਨਾ ਆਮਦਨ ਤੱਕ ਫਰੀ ਮੈਡੀਕਲ ਸਹੂਲਤਾਂ ਮਿਲਣਗੀਆਂ ਇਸ ਵਾਸਤੇ ਫਾਰਮ ਭਰ ਕੇ ਦੇਣਾ ਹੋਵੇਗਾ। ਸਕੂਲ ਟਰੱਸਟੀ ਹਰਕੀਰਤ ਸਿੰਘ ਨੇ ਸਕੂਲਾਂ ਵਿੱਚ ਕਬੱਡੀ ਦੀ ਸ਼ੂਰੂਆਤ ਅਤੇ ਸੀਨੀਅਰਜ਼ ਲਈ ਸ਼ਾਮ ਸਮੇਂ ਬੈਠਣ ਦੇ ਪਰਬੰਧ ਲਈ ਕੀਤੇ ਯਤਨਾਂ ਬਾਰੇ ਅਤੇ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਸਿਟੀ ਵਲੋਂ ਕੀਤੇ ਰੁਜਗਾਰ ਵਧਾਉਣ ਅਤੇ ਯੁਨੀਵਰਸਿਟੀ ਦੀ ਸਥਾਪਨਾ ਲਈ ਕੀਤੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਐਮ ਪੀ ਰਾਜ ਗਰੇਵਾਲ ਅਤੇ ਐਮ ਐਮ ਪੀ ਹਰਿੰਦਰ ਮੱਲ੍ਹੀ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਪਰੋਗਰਾਮ ਨੂੰ ਅੱਗੇ ਵਧਾਉਂਦਿਆਂ ਤਾਰਾ ਸਿੰਘ ਗਰਚਾ ਨੇ ਕਨੇਡਾ ਡੇਅ ਦਾ ਇਤਿਹਾਸਕ ਪਿਛੋਕੜ ਦੱਸਿਆ। ਸਤਿਕਾਰ ਯੋਗ ਭੁਪਿੰਦਰ ਸਿੰਘ ਨੰਦਾ ਨੇ ਆਪਣੀ ਗੱਲਬਾਤ ਨੂੰ ਹਾਸਰਸ ਦੀ ਚਾਸ਼ਣੀ ਵਿੱਚ ਪੇਸ ਕਰਕੇ ਮਨੋਰੰਜਨ ਕੀਤਾ। ਸਾਬਕਾ ਸਕੱਤਰ ਨਰਸਿੰਘ ਬਾਤਿਸ਼ ਨੇ ਵਿਸਥਾਰ ਵਿੱਚ ਕਨੇਡਾ ਡੇਅ ਬਾਰੇ ਜਾਣਕਾਰੀ ਸਾਂਝੀ ਕੀਤੀ। ਅਜੀਤ ਸਿੰਘ ਸੰਧਰ ਨੇ ਕਲੱਬ ਦੀਆਂ ਪ੍ਰਾਪਤੀਆਂ ਦੱਸੀਆਂ। ਸਤਨਾਮ ਸਿੰਘ ਵੱਸਣ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਰਜਨੀ ਸ਼ਰਮਾ ਨੇ ਬਰੈਂਪਟਨ ਵੋਮੈਨ ਸੀਨੀਅਰ ਕਲੱਬ ਬਾਰੇ ਜਾਣਕਾਰੀ ਦਿੱਤੀ ਅਤੇ ਕਵਿਤਾ ਸੁਣਾਈ। ਪਿੰ: ਅਜੀਤ ਸਿੰਘ ਬੈਨੀਪਾਲ ਅਤੇ ਰੈੱਡ ਵਿੱਲੋ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਵਿਚਾਰ ਚਰਚਾ ਦੌਰਾਨ ਅਜਮੇਰ ਸਿੰਘ ਪਰਦੇਸੀ, ਹਰਚੰਦ ਸਿੰਘ ਬਾਸੀ, ਹਰਜਿੰਦਰ ਕੌਰ , ਮਨਜੀਤ ਕੌਰ ਅਤੇ ਹਰਜੀਤ ਸਿੰਘ ਬੇਦੀ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਰਾਹੀ ਮਹੌਲ ਨੂੰ ਮਨੋਰੰਜਕ ਬਣਾਈ ਰੱਖਿਆ। ਇਸ ਪ੍ਰੋਗਰਾਮ ਲਈ ਚਾਹ-ਪਾਣੀ ਦਾ ਸਾਰਾ ਪਰਬੰਧ ਕਰਨ ਲਈ ਰਾਮ ਸਿੰਘ ਧਾਲੀਵਾਲ ਅਤੇ ਲਹਿੰਬਰ ਸਿੰਘ ਛੋਕਰ ਅਤੇ ਉਹਨਾਂ ਦੇ ਪਰੀਵਾਰਾਂ ਦਾ ਧੰਨਵਾਦ ਕੀਤਾ ਗਿਆ। ਹਰਪਾਲ ਛੀਨਾ ਦਾ ਕਲੱਬ ਨੂੰ ਗਰਾਂਟ ਲੈ ਕੇ ਦੇਣ ਲਈ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਅਵਤਾਰ ਸਿੰਘ ਅਰਸ਼ੀ ਨੇ ਭਾਸ਼ਣਾ, ਗੀਤਾਂ ਅਤੇ ਕਵਿਤਾਵਾਂ ਨੂੰ ਆਪਣੇ ਟੋਟਕਿਆਂ ਨਾਲ ਪਰੋਅ ਕੇ ਪ੍ਰੋਗਰਾਮ ਦੀ ਇੰਦਰ ਧਨੁਸ਼ੀ ਦਿੱਖ ਬਣਾ ਦਿੱਤੀ।