ਬਰੈਂਪਟਨ/ਬਿਊਰੋ ਨਿਊਜ਼ : ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਅੰਤਰਰਾਸ਼ਟਰੀ ਔਰਤ ਦਿਵਸ 13 ਮਾਰਚ ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਜੀ ਵੈੱਲਨੈੱਸ ਸੈਂਟਰ ਵਿੱਚ 12:30 ਤੋਂ 4:30 ਤੱਕ ਮਨਾਇਆ ਜਾ ਰਿਹਾ ਹੈ । ਇਹ ਸੈਂਟਰ ਸਿਵਿਕ ਹੱਸਪਤਾਲ ਦੇ ਨੇੜੇ ਸੰਨੀ ਮੀਡੋ ਅਤੇ ਪੀਟਰ ਰੌਬਰਟਸਨ ਬੁਲੇਵਾਡ ਦੇ ਇੰਟਰ-ਸੈਕਸਨ ਤੇ 995-ਪੀਟਰ ਰੌਬਰਟਸਨ ਬੁਲੇਵਾਡ ਬਰੈਂਪਟਨ ਤੇ ਸਥਿਤ ਹੈ । ਤਰਕਸ਼ੀਲ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਆਪ ਜੀਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਹੈ।
ਇਸ ਪ੍ਰੋਗਰਾਮ ਵਿੱਚ ਗੁਰਮੀਤ ਬਰਨਾਲਾ ,ਸਰਿੰਦਰ ਸ਼ੋਕਰ,ਸੁਮੀਤ ਸਹੋਤਾ ,ਕਿਰਪਾਲ ਬੇਦੀ ਅਤੇ ਡਾ: ਹਰਦੀਪ ਸਿੰਘ ਵਲੋਂ ਸਿਹਤ ਅਤੇ ਵਿਗਿਆਨ ,ਔਰਤਾਂ ਦਾ ਸਮਾਜ ਵਿੱਚ ਰੋਲ ਅਤੇ ਔਰਤਾਂ ਸਬੰਧੀ ਹੋਰ ਵਿਸ਼ਿਆ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਜਾਣਗੇ । ਇਸ ਤੋਂ ਇਲਾਵਾ ਗੀਤ ਸੰਗੀਤ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ । ਵਧੇਰੇ ਜਾਣਕਾਰੀ ਡਾ: ਬਲਜਿੰਦਰ ਸੇਖੋਂ (905-781-1197 ) , ਨਛੱਤਰ ਬਦੇਸ਼ਾ 647-267-3397 ) ਜਾਂ ਨਿਰਮਲ ਸੰਧੂ( 416-835-3450 ) ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …