6.2 C
Toronto
Wednesday, April 22, 2026
spot_img
Homeਕੈਨੇਡਾਫਿਰੌਤੀਆਂ ਤੇ ਸੁਰੱਖਿਆ ਦੇ ਮਸਲਿਆਂ ਬਾਰੇ ਸਰੀ ਪੁਲਿਸ ਮੁਖੀ ਵੱਲੋਂ ਪੰਜਾਬੀ ਪ੍ਰੈਸ...

ਫਿਰੌਤੀਆਂ ਤੇ ਸੁਰੱਖਿਆ ਦੇ ਮਸਲਿਆਂ ਬਾਰੇ ਸਰੀ ਪੁਲਿਸ ਮੁਖੀ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ ਪ੍ਰੈਸ ਮਿਲਣੀ

ਸਰੀ : ਸਰੀ ਪੁਲਿਸ ਮੁਖੀ ਲਵਿੰਸਕੀ ਵੱਲੋਂ ਨਾਲ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ ਹੋਈ, ਇਸ ਵਿੱਚ ਸਰੀ ਨਾਲ ਸਬੰਧਤ ਵੱਖ ਵੱਖ ਮੁੱਦਿਆਂ; ਫਿਰੌਤੀਆਂ, ਧਮਕੀਆਂ ਅਤੇ ਸੁਰੱਖਿਆ ਦੇ ਮਸਲਿਆਂ ਬਾਰੇ ਖੁੱਲ੍ਹੀ ਵਿਚਾਰ ਚਰਚਾ ਹੋਈ।
ਸਰੀ ਪੁਲਿਸ ਮੁਖੀ ਲਵਿੰਸਕੀ ਨੇ ਕਰੀਬ ਅੱਧੇ ਘੰਟੇ ਦੀ ਵਿਸ਼ੇਸ਼ ਪ੍ਰੈਜੈਂਟੇਸ਼ਨ ਸਾਂਝੀ ਕੀਤੀ, ਜਿਸ ਵਿੱਚ ਫਿਰੌਤੀਆਂ ਤੋਂ ਲੈ ਕੇ ਹੋਰਨਾਂ ਮਸਲਿਆਂ ਬਾਰੇ ਸਰੀ ਪੁਲਿਸ ਵੱਲੋਂ ਉਠਾਏ ਗਏ ਕਦਮਾਂ ਦੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ।
ਸੰਨ 2023 ਵਿੱਚ ਹੋਏ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਹਾਲਾਤ ਵਿਗੜਨ ਤੇ ਘਟਨਾਕਰਮ ਤੋਂ ਲੈ ਕੇ ਹੁਣ ਤੱਕ ਬਾਰੇ ਪੁਲਿਸ ਅਧਿਕਾਰੀ ਨੇ ਇੰਕਸ਼ਾਫ ਕੀਤੇ ਅਤੇ ਘਟਨਾਵਾਂ ਦੇ ਕੌਮਾਂਤਰੀ ਪਹਿਲੂਆਂ ਬਾਰੇ ਵੀ ਗੱਲਬਾਤ ਕੀਤੀ।
ਚੀਫ ਕਾਂਸਟੇਬਲ ਲਵਿੰਸਕੀ ਨੇ ਕੈਨੇਡਾ ਦੀ ਕੇਂਦਰ ਸਰਕਾਰ ਦੇ ਉਸ ਸਰਕਾਰੀ ਅਧਿਕਾਰੀ ਨਾਲ ਵੀ ਅਸਹਿਮਤੀ ਪ੍ਰਗਟਾਈ, ਜਿਸ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਹਿੰਸਕ ਅਤੇ ਮੁਜਰਮਾਨਾ ਗਤੀਵਿਧੀਆਂ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ। ਸਰੀ ਪੁਲਿਸ ਮੁਖੀ ਨੇ ਇਸ ਬੇਬੁਨਿਆਦ ਦਾਅਵੇ ਨੂੰ ਰੱਦ ਕੀਤਾ। ਸੁਰੱਖਿਆ ਦੇ ਮਸਲਿਆਂ ਬਾਰੇ ਖੁੱਲ੍ਹੀ ਵਿਚਾਰ-ਚਰਚਾ ਦੌਰਾਨ ਕਿਹਾ ਕਿ ਉਹ ਇਸ ਮਸਲੇ ਨੂੰ ‘ਟਰਾਂਸ ਨੈਸ਼ਨਲ ਰਿਪਰੈਸ਼ਨ ਅਤੇ ਵਿਦੇਸ਼ੀ ਦਖਲਅੰਦਾਜ਼ੀ’ ਵਜੋਂ ਵੇਖਦੇ ਹਨ। ਉਹਨਾਂ ਬੇਬਾਕੀ ਨਾਲ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਅਤੇ ਪ੍ਰਧਾਨ ਮੰਤਰੀ ਦੇ ਬੀਸੀ ਦੌਰੇ ਬਾਰੇ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ ਖੁੱਲ੍ਹੀ ਗੱਲਬਾਤ ਕੀਤੀ ਗਈ। ਵਿਸਾਖੀ ਨਗਰ ਕੀਰਤਨ ਮੌਕੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ‘ਤੇ ਵੀ ਪੁਲਿਸ ਮੁਖੀ ਨੇ ਰੌਸ਼ਨੀ ਪਾਈ।
ਇਸ ਮੌਕੇ ‘ਤੇ ਸਰੀ ਪੁਲਿਸ ਮੁਖੀ ਲਵਿੰਸਕੀ ਤੋਂ ਇਲਾਵਾ ਕਾਂਸਟੇਬਲ ਜਗਦੀਪ ਖੋਸਾ ਅਤੇ ਸੁਪਰਡੈਂਟ ਲੈਪ ਮਾਂਗਟ ਤੋਂ ਇਲਾਵਾ ਮੀਡੀਆ ਸਲਾਹਕਾਰ, ਮੀਡੀਆ ਬੁਲਾਰੇ ਇਆਨ ਮੈਕਡੋਨਲਡ ਵੀ ਮੌਜੂਦ ਸਨ। ਜੈਗ ਖੋਸਾ ਅਤੇ ਲਪਿੰਦਰ ਮਾਂਗਟ ਨੇ ਭਾਈਚਾਰਕ ਪੱਖੋ ਪੁਲਿਸ ‘ਚ ਕੀਤੀਆਂ ਜਾ ਰਹੀਆਂ ਖਾਸ ਸਰਗਰਮੀਆਂ ‘ਤੇ ਰੌਸ਼ਨੀ ਪਾਈ। ਅਖੀਰ ਵਿੱਚ ਪ੍ਰੈਸ ਕਲੱਬ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਲਈ ਸਿਟੀ ਆਫ ਸਰੀ ਮੇਅਰ ਅਤੇ ਸਟਾਫ ਦਾ ਧੰਨਵਾਦ ਕੀਤਾ। ਮੀਟਿੰਗ ਦਾ ਸੰਚਾਲਣ ਪੰਜਾਬੀ ਪ੍ਰੈਸ ਕਲੱਬ ਦੇ ਸਕੱਤਰ ਅਮਰਪਾਲ ਸਿੰਘ ਵੱਲੋਂ ਕੀਤਾ ਗਿਆ, ਜਦ ਕਿ ਪੰਜਾਬੀ ਪ੍ਰੈਸ ਕਲੱਬ ਵੱਲੋਂ ਰੇਡੀਓ, ਟੈਲੀਵਿਜ਼ਨ ਅਤੇ ਅਖਬਾਰੀ ਅਦਾਰਿਆਂ ਵਿੱਚੋਂ ਪੰਜਾਬੀ ਪ੍ਰੈਸ ਕਲੱਬ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਸਹੋਤਾ, ਬਲਦੇਵ ਸਿੰਘ ਮਾਨ, ਬਲਵੀਰ ਕੌਰ ਢਿੱਲੋਂ, ਅੰਮ੍ਰਿਤਜੀਤ ਸਿੰਘ ਸਰਾਂ, ਕੁਲਦੀਪ ਸਿੰਘ, ਰਮਨ ਸ਼ਰਮਾ, ਗੁਰਸੇਵ ਸਿੰਘ ਪੰਧੇਰ, ਗੁਰਬਾਜ ਸਿੰਘ ਬਰਾੜ, ਪਰਨੀਤ ਕਾਮਰਾ, ਸੀ ਜੇ ਸਿੱਧੂ, ਸੰਤੋਖ ਸਿੰਘ ਮੰਡੇਰ ਅਤੇ ਸਰਜਿੰਦਰ ਸਿੰਘ ਦੂਹੜੇ ਆਦਿ ਸ਼ਾਮਿਲ ਹੋਏ।

 

RELATED ARTICLES
POPULAR POSTS