ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਤੋਂ ਦੂਸਰੀ ਵਾਰ ਪਾਰਲੀਮੈਂਟ ਮੈਂਬਰ ਬਣਨ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਬਰੈਂਪਟਨ ਸਾਊਥ ਦੇ ਸਮੂਹ ਵੋਟਰਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕਰਨ ਲਈ ਸੋਨੀਆ ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਸਮਾਗਮ ਗੁਰਦੁਆਰਾ ਨਾਨਕਸਰ ਵਿਖੇ ਲੰਘੇ ਸ਼ਨੀਵਾਰ 26 ਅਕਤੂਬਰ ਨੂੰ ਸਵੇਰੇ 10.00 ਵਜੇ ਤੋਂ 12.30 ਵਜੇ ਤੱਕ ਕਰਵਾਇਆ ਗਿਆ। ਸਮਾਗਮ ਵਿਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਦੇ ਵੋਟਰਾਂ, ਵਾਲੰਟੀਅਰਾਂ ਅਤੇ ਸਮੂਹ ਬਰੈਂਪਟਨ-ਵਾਸੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੋਨੀਆ ਸਿੱਧੂ ਨੇ ਜਿੱਥੇ ਬਰੈਂਪਟਨ ਸਾਊਥ ਦੇ ਵੋਟਰਾਂ ਦਾ ਖ਼ਾਸ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਰੀ ਬਹੁ-ਮੱਤ ਨਾਲ ਜਿਤਾ ਕੇ ਮੁੜ ਉਨ੍ਹਾਂ ਵਿਚ ਭਰਪੂਰ ਵਿਸ਼ਵਾਸ ਪ੍ਰਗਟ ਕੀਤਾ ਹੈ, ਉੱਥੇ ਉਨ੍ਹਾਂ ਨੇ ਸਮੂਹ ਵਾਲੰਟੀਅਰਾਂ ਅਤੇ ਬਰੈਂਪਟਨ ਦੇ ਸਮੂਹ ਵਾਸੀਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਰੈਂਪਟਨ-ਵਾਸੀਆਂ ਨੇ ਦੋਬਾਰਾ ਬਰੈਂਪਟਨ ਦੀਆਂ ਪੰਜੇ ਦੀਆਂ ਪੰਜੇ ਸੀਟਾਂ ਲਿਬਰਲਾਂ ਦੀ ਝੋਲੀ ਪਾ ਕੇ ਉਨ੍ਹਾਂ ਨੂੰ ਫਿਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਆਸ ਕਰਦੇ ਹਨ ਕਿ ਉਨ੍ਹਾਂ ਦੀ 20 ਨਵੰਬਰ ਨੂੰ ਬਣਨ ਵਾਲੀ ਲਿਬਰਲ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਆਸਾਂ ઑਤੇ ਉਮੀਦਾਂ ਉੱਪਰ ਪੂਰੀ ਉੱਤਰੇਗੀ।
ਬਰੈਂਪਟਨ ਦਾ ਵਿਕਾਸ ਕੇਵਲ ਪਹਿਲਾਂ ਵਾਂਗ ਹੀ ਨਹੀਂ, ਸਗੋਂ ਉਸ ਤੋਂ ਹੋਰ ਵੀ ਤੇਜ਼ੀ ਨਾਲ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਉਹ ਹੁਣ ਸਾਰਿਆਂ ਦੇ ਸਾਂਝੇ ਨੁਮਾਇੰਦੇ ਹਨ ਅਤੇ ਕੋਈ ਵੀ ਵਿਅੱਕਤੀ ਆਪਣਾ ਦੁੱਖ-ਤਕਲੀਫ਼ ਤੇ ਸਮੱਸਿਆ ਲੈ ਕੇ ਉਨ੍ਹਾਂ ਦੇ ਦਫ਼ਤਰ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਵੇਗੀ। ਉਹ ਕਿਹਾ ਕਿ ਉਹ ਪਹਿਲਾਂ ਵੀ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਰਹੇ ਹਨ ਅਤੇ ਅੱਗੋਂ ਵੀ ਉਹ ਇੰਜ ਹੀ ਕਰਦੇ ਰਹਿਣਗੇ।
ਸੁਖਮਨੀ ਸਾਹਿਬ ਦੇ ਪਾਠ ਦੌਰਾਨ ਚਾਹ-ਪਾਣੀ ਤੇ ਸਨੈਕਸ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਅਤੇ ਸਮਾਗ਼ਮ ਦੀ ਸਮਾਪਤੀ ઑਤੇ ਗੁਰੂ ਕਾ ਲੰਗਰ ਅਟੁੱਟ ਵਰਤਿਆ ਜਿਸ ਦਾ ਸਾਰੀ ਸੰਗਤ ਨੇ ਭਰਪੂਰ ਅਨੰਦ ਮਾਣਿਆਂ।
Home / ਕੈਨੇਡਾ / ਸੋਨੀਆ ਸਿੱਧੂ ਨੇ ਮੁੜ ਐੱਮ.ਪੀ. ਚੁਣੇ ਜਾਣ ‘ਤੇ ਨਾਨਕਸਰ ਗੁਰੂਘਰ ਵਿਖੇ ਕਰਾਇਆ ਸੁਖਮਨੀ ਸਾਹਿਬ ਪਾਠ ਸਮਾਗਮ
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …