26.4 C
Toronto
Thursday, September 18, 2025
spot_img
Homeਕੈਨੇਡਾਬਰੇਅਡਨ ਸੀਨੀਅਰ ਕਲੱਬ ਦੀ ਮੀਟਿੰਗ ਹੋਈ

ਬਰੇਅਡਨ ਸੀਨੀਅਰ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ : 12 ਅਕਟੂਬਰ ਦਿਨ ਸ਼ੁਕਰਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਮੈਂਬਰਾਂ ਦੁਆਰਾ ਟ੍ਰੀਲਾਈਨ ਸਕੂਲ ਵਿਖੇ ਸ਼ਾਮੀ 6 ਵਜੇ ਤੋਂ 8 ਵਜੇ ਤੱਕ ਮੀਟਿੰਗ ਕੀਤੀ ਗਈ। ਇਹ ਮਿਲਣੀ ਚਾਹਪਾਣੀ ਅਤੇ ਸਨੈਕਸ ਆਦਿ ਨਾਲ ਅਰੰਭ ਹੋਈ। ਇਸ ਮੀਟਿੰਗ ਵਿੱਚ ਪ੍ਰਧਾਨ ਮਨਮੋਹਨ ਸਿੰਘ ਹੁਰਾਂ ਕੁਝ ਮੈਂਬਰਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦਾ ਯਤਨ ਕੀਤਾ। ਦੱਸਿਆ ਗਿਆ ਕਿ ਕਲੱਬ ਦਾ ਸੰਚਾਲਨ ਕੋਈ ਸੌਖਾ ਕੰਮ ਨਹੀਂ, ਇਸ ਲਈ ਕੁਝ ਗਾਈਡਲਾਈਨਾਂ ਬਣਾ ਕੇ ਕੰਮ ਕਰਨਾ ਪੈਂਦਾ ਹੈ ਜਿਸ ਵਿੱਚ ਸਭ ਮੈਂਬਰਾਂ ਦਾ ਸਹਿਯੋਗ ਲੋੜੀਂਦਾ ਹੈ। ਸੀਨੀਅਰ ਐਸੋਸੀਏਸ਼ਨ ਦੇ ਸਰਗਰਮ ਕਾਰਕੁਨ ਬਲਵਿੰਦਰ ਬਰਾੜ ਹੁਰਾਂ ਇਸ ਮੀਟਿੰਗ ਵਿੱਚ ਸ਼ਿਰਕਤ ਕਰਦਿਆਂ ਕਲੱਬ ਨੂੰ ਵਧੀਆ ਤਰੀਕੇ ਨਾਲ ਚਲਾਉਣ ਦੇ ਢੰਗ ਤਰੀਕਿਆਂ ਬਾਰੇ ਰੌਸ਼ਨੀ ਪਾਈ ਅਤੇ ਦੱਸਿਆ ਕਿ ਸੀਨੀਅਰਾਂ ਦੇ ਭਲੇ ਲਈ ਐਸੋਸੀਏਸ਼ਨ ਹਮੇਸ਼ਾ ਤਤਪਰ ਰਹੇਗੀ।
ਉਨ੍ਹਾਂ ਮਾਨਵਤਾ ਦੀ ਭਲਾਈ ਲਈ ਅੰਗਦਾਨ, ਸ਼ਰੀਰ ਦਾਨ ਅਤੇ ਸਸਤੇ ਫਿਊਨਰਲ ਬਾਰੇ ਅਹਿਮ ਜਾਣਕਾਰੀ ਦਿੱਤੀ। ਕਲੱਬ ਮੈਂਬਰ ਡਾਕਟਰ ਜੱਜ ਹੁਰਾਂ ਵੀ ਅੰਗ ਦਾਨ ਬਾਰੇ ਤਫਸੀਲ ਨਾਲ ਦੱਸਿਆ ਕਿ ਕੁਝ ਅੰਗ ਜੀਂਦੇ ਜੀਅ ਵੀ ਦਾਨ ਕਰਕੇ ਕਈਆਂ ਦਾ ਭਲਾ ਕੀਤਾ ਜਾ ਸਕਦਾ ਹੈ। (ਉਂਝ ਆਪਣੇ ‘ਦਿਲ’ ਨੂੰ ਅਸੀਂ ਦਾਨ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ, ਅਤੇ ਕਈ ਵਾਰ ਇਸ ਦੇ ਚੋਰੀ ਹੋ ਜਾਣ ਦੀਆਂ ਸ਼ਿਕਾਇਤਾਂ ਵੀ ਮਿਲਦੀਆਂ ਹਨ) ਇਸ ਉਪਰੰਤ ਕੁਝ ਸੱਜਣਾਂ ਲਤੀਫਿਆਂ ਅਤੇ ਕਵਿਤਾ ਨਾਲ ਸਭ ਦਾ ਮਨੋਰੰਜਨ ਕੀਤਾ। ਵਤਨ ਜਾਣ ਵਾਲੇ ਮੈਂਬਰਾਂ ਨੂੰ ਸ਼ੁਭ ਇੱਛਾਂਵਾਂ ਦੇਣ ਨਾਲ ਅਗਲੇ ਸਾਲ ਫਿਰ ਮਿਲ ਬੈਠਣ ਦੇ ਅਹਿਦ ਨਾਲ ਸਭਾ ਦੀ ਸਮਾਪਤੀ ਕੀਤੀ ਗਈ। ਪ੍ਰਬੰਧਕ ਬਲਬੀਰ ਸੈਣੀ, ਗੁਰਦੇਵ ਸੰਧੂ ਆਦਿ ਹਾਜਰ ਮੈਂਬਰਾਂ ਦਾ ਧੰਨਵਾਦ ਕੀਤਾ।

RELATED ARTICLES
POPULAR POSTS