13.5 C
Toronto
Thursday, July 23, 2026
spot_img
Homeਕੈਨੇਡਾਡੌਨ ਮਿਨੇਕਰ ਕਲੱਬ ਨੇ ਨਿਆਗਰਾ ਫਾਲ ਦਾ ਟਰਿੱਪ ਲਾਇਆ

ਡੌਨ ਮਿਨੇਕਰ ਕਲੱਬ ਨੇ ਨਿਆਗਰਾ ਫਾਲ ਦਾ ਟਰਿੱਪ ਲਾਇਆ

ਬਰੈਂਪਟਨ : ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ 9 ਸਤੰਬਰ 2023 ਨੂੰ ਨਿਆਗਰਾ ਫਾਲ ਟੋਰਾਂਟੋ ਦਾ ਟੂਰ ਲਗਾਇਆ। ਸਾਰੇ ਮੈਂਬਰ ਡੌਨ ਮਿਨੇਕਰ ਪਾਰਕ ਵਿਚ ਸਵੇਰੇ ਇਕੱਠੇ ਹੋਏ।
ਦਸ ਵਜੇ ਬੱਸ ਵਿਚ ਸਵਾਰ ਹੋ ਕੇ ਨਿਆਗਰਾ ਫਾਲ ਲਈ ਰਵਾਨਾ ਹੋਏ। ਪਹਿਲਾਂ ਛਲੋਰਲ ਕਲਾਕ ਵਿਖੇ ਪਹੁੰਚੇ। ਉਥੇ ਕਲੌਕ ਦੇ ਸਾਹਮਣੇ ਵੱਖ-ਵੱਖ ਗਰੁੱਪਾਂ ਵਿਚ ਫੋਟੋ ਖਿੱਚੀਆਂ ਅਤੇ ਤੁਰ ਫਿਰ ਕੇ ਅਨੰਦ ਮਾਣਿਆ। ਫਿਰ ਫਾਲ ਵੱਲ ਰਵਾਨਾ ਹੋਏ। ਉਥੇ ਪਹੁੰਚ ਕੇ ਛੋਟੇ-ਛੋਟੇ ਗਰੁੱਪਾਂ ਵਿਚ ਘੁੰਮਦੇ ਰਹੇ। ਉਸ ਦਿਨ ਉਥੇ ਪੰਜਾਬੀਆਂ ਦਾ ਮੇਲਾ ਵੀ ਸੀ। ਵੱਖ-ਵੱਖ ਕਲਾਕਾਰਾਂ ਨੇ ਭੰਗੜੇ ਪਾਏ, ਗਾਣੇ ਗਾਏ। ਸਾਰੇ ਮੈਂਬਰਾਂ ਨੇ ਖੂਬ ਅਨੰਦ ਮਾਣਿਆ। ਅੰਤ ਵਿਚ ਤਕਰੀਬਨ 6 ਵਜੇ ਬੱਸ ਵਿਚ ਬੈਠ ਕੇ ਵਾਪਸ ਘਰ ਜਾਣ ਲਈ ਤਿਆਰ ਹੋਏ ਅਤੇ ਵਾਪਸ ਡੌਨ ਮਿਨੇਕਰ ਪਾਰਕ ਵਿਚ ਸਾਢੇ ਸੱਤ ਵਜੇ ਪਹੁੰਚ ਗਏ। ਪ੍ਰਧਾਨ ਅਮਰੀਕ ਸਿੰਘ ਕੁਮਰੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਾਰੇ ਬਹੁਤ ਖੁਸ਼ ਸਨ। ਹੋਰ ਜਾਣਕਾਰੀ ਲਈ 647-998-7253 ‘ਤੇ ਗੱਲ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS