ਮਿਸੀਸਾਗਾ : ਮਿਸੀਸਾਗਾ ਮੇਅਰ ਬੌਂਨੀ ਕਰੌਂਬੀ ਅਮਰੀਕੀ ਕਾਊਂਸਲ ਜਨਰਲ ਜੁਆਨ ਐਲਸਾਸ ਦਾ ਸਵਾਗਤ ਕਰਨਗੇ। ਐਲਸਾਸ ਅਧਿਕਾਰਤ ਦੌਰੇ ‘ਤੇ ਮਿਸੀਸਾਗਾ ਦੇ ਸਿਟੀ ਹਾਲ ਆਉਣਗੇ। ਸਿਟੀ ਆਫ ਮਿਸੀਸਾਗਾ ਵਲੋਂ ਕਾਊਂਸਲ ਦੇ ਮੈਂਬਰ ਅਤੇ ਸਾਡੇ ਪ੍ਰੋਫੈਸ਼ਨਲ ਸਟਾਫ ਦੀ ਟੀਮ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਅਤੇ ਅਮਰੀਕਾ ਵਿਚ ਆਪਸੀ ਸਬੰਧ ਕਾਫੀ ਮਜ਼ਬੂਤ ਅਤੇ ਪੁਰਾਣੇ ਹਨ ਅਤੇ ਹੁਣ ਇਹ ਸਬੰਧ ਹੋਰ ਮਜ਼ਬੂਤ ਹੋ ਰਹੇ ਹਨ। ਮੈਨੂੰ ਅਮਰੀਕਾ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਖੂਬਸੂਰਤ ਸ਼ਹਿਰਾਂ ਬੋਸਟਨ ਅਤੇ ਐਲਏ ਵਿਚ ਰਹਿਣ ਦਾ ਅਨੁਭਵ ਹੈ। ਮੈਂ ਮੈਕਡੋਨਾਲਡ ਅਤੇ ਡਿਜਨੀ ਜਿਹੇ ਪ੍ਰਮੁੱਖ ਅਮਰੀਕੀ ਕਾਰੋਬਾਰ ਸਮੂਹ ਨਾਲ ਕੰਮ ਵੀ ਕੀਤਾ ਹੈ। ਮੈਂ ਅਮਰੀਕੀ ਕਾਰੋਬਾਰ ਅਤੇ ਇਨਸੋਰੈਂਸ ਨੂੂੰ ਦੇਖਿਆ ਹੈ। ਮੈਂ ਅਮਰੀਕਾ ਦੇ ਬੇਹਤਰੀਨ ਕਾਰੋਬਾਰੀ ਲੋਕਾਂ ਨਾਲ ਕੰਮ ਕੀਤਾ ਹੈ। ਅੱਜ ਦੋਵੇਂ ਦੇਸ਼ਾਂ ਵਿਚ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ। ਇਤਿਹਾਸ ਵਿਚ ਅਜਿਹੇ ਕਈ ਮੌਕੇ ਆਏ, ਜਿਸ ਵਿਚ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਇਆ ਹੈ। ਮੇਅਰ ਨੇ ਕਿਹਾ ਕਿ ਕੈਨੇਡਾ ਵੀ ਅਮਰੀਕਾ ਦੀ ਤਰ੍ਹਾਂ ਹੀ ਮਜ਼ਬੂਤ ਹਾਂ। ਲੰਘੇ ਸ਼ਨੀਵਾਰ ਅਸੀਂ ਕੈਨੇਡਾ ਵਿਚ ਰਿਮਬੈਂਮਰੈਂਸ ਡੇਅ ਅਤੇ ਅਮਰੀਕਾ ਵਿਚ ਵੈਟਨਰਸ ਡੇਅ ਵੀ ਇਕੱਠਿਆਂ ਮਨਾਇਆ ਹੈ। ਕੈਨੇਡਾ ਅਤੇ ਅਮਰੀਕਾ ਦੇ ਸੈਨਿਕ ਇਕ ਦੂਜੇ ਨਾਲ ਮਿਲ ਕੇ ਦੁਸ਼ਮਣਾਂ ਦਾ ਮੁਕਾਬਲਾ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ 2016 ਵਿਚ ਗੁਡਸ ਐਂਡ ਸਰਵਿਸਿਜ਼ ਦਾ ਕਾਰੋਬਾਰ 630 ਬਿਲੀਅਨ ਡਾਲਰ ਸੀ। ਮਜ਼ਬੂਤ ਅਮਰੀਕੀ ਇਕੋਨਮੀ ਕੈਨੇਡਾ ਤੇ ਪੂਰੇ ਵਿਸ਼ਵ ਲਈ ਮਹੱਤਵਪੂਰਨ ਹੈ। ਅਗਲੇ ਹਫਤੇ ਮੈਂ ਸਿਟੀ ਕਾਊਂਸਲ ਨੇਤਾਵਾਂ ਨਾਲ ਅਮਰੀਕਾ ‘ਚ ਟੋਰਾਂਟੋ ਗਲੋਬਲ ਨੂੰ ਲਾਂਚ ਕਰਨ ਲਈ ਇਕ ਡੈਲੀਗੇਸ਼ਨ ਨਾਲ ਨਿਊਯਾਰਕ ਸਿਟੀ ਜਾਵਾਂਗੀ।