22 C
Toronto
Saturday, June 13, 2026
spot_img
Homeਭਾਰਤਗੁਜਰਾਤ 'ਚ ਕੋਸਟ ਗਾਰਡ ਨੇ ਪਾਕਿਸਤਾਨੀ ਕਿਸ਼ਤੀ ਫੜੀ

ਗੁਜਰਾਤ ‘ਚ ਕੋਸਟ ਗਾਰਡ ਨੇ ਪਾਕਿਸਤਾਨੀ ਕਿਸ਼ਤੀ ਫੜੀ

500 ਕਰੋੜ ਰੁਪਏ ਦੀ ਸ਼ੱਕੀ ਹੈਰੋਇਨ ਬਰਾਮਦ
ਅਹਿਮਦਾਬਾਦ/ਬਿਊਰੋ ਨਿਊਜ਼
ਭਾਰਤੀ ਕੋਸਟ ਗਾਰਡ ਦਲ ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਸਥਿਤ ਜਖੋ ਤੱਟ ਤੋਂ ਦੂਰ ਅਰਬ ਸਾਗਰ ਵਿਚ ਕੌਮਾਂਤਰੀ ਜਲ ਸਰਹੱਦ ਨੇੜਿਓਂ ਇਕ ਪਾਕਿਸਤਾਨੀ ਕਿਸ਼ਤੀ ਨੂੰ ਫੜਿਆ ਹੈ। ਇਸ ਕਿਸ਼ਤੀ ਵਿਚੋਂ ਕਰੀਬ 500 ਕਰੋੜ ਰੁਪਏ ਕੀਮਤ ਦੀ ਸ਼ੱਕੀ ਹੈਰੋਇਨ ਬਰਾਮਦ ਕੀਤੀ ਗਈ। ਕੋਸਟ ਗਾਰਡ ਦਲ ਦੇ ਇਕ ਬੁਲਾਰੇ ਨੇ ਦੱਸਿਆ ਗੁਪਤ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਅਧਾਰ ‘ਤੇ ਇਸ ਕਿਸ਼ਤੀ ਨੂੰ ਅੱਜ ਤੜਕੇ ਫੜਿਆ ਗਿਆ। ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿਚ ਕੋਸਟ ਗਾਰਡ ਦਲ ਅਤੇ ਗੁਜਰਾਤ ਪੁਲਿਸ ਨੇ ਇਕ ਹੋਰ ਕਿਸ਼ਤੀ ਫੜੀ ਸੀ, ਜਿਸ ਵਿਚੋਂ 100 ਕਿਲੋਗਰਾਮ ਹੈਰੋਇਨ ਬਰਾਮਦ ਹੋਈ ਸੀ।

RELATED ARTICLES
POPULAR POSTS