15.8 C
Toronto
Wednesday, September 23, 2026
spot_img
Homeਭਾਰਤਸ਼ਾਹਰੁਖ ਖਾਨ ਦੇ ਮੁੰਡੇ ਆਰਿਅਨ ਨੂੰ ਹੁਣ ਜੇਲ੍ਹ ’ਚੋਂ ਰਿਹਾਈ ਲਈ ਭਗਵਾਨ...

ਸ਼ਾਹਰੁਖ ਖਾਨ ਦੇ ਮੁੰਡੇ ਆਰਿਅਨ ਨੂੰ ਹੁਣ ਜੇਲ੍ਹ ’ਚੋਂ ਰਿਹਾਈ ਲਈ ਭਗਵਾਨ ਤੋਂ ਉਮੀਦ

ਸ਼ਾਹਰੁਖ ਖਾਨ ਦੇ ਮੁੰਡੇ ਆਰਿਅਨ ਨੂੰ ਹੁਣ ਜੇਲ੍ਹ ’ਚੋਂ ਰਿਹਾਈ ਲਈ ਭਗਵਾਨ ਤੋਂ ਉਮੀਦਹਰ ਰੋਜ਼ ਸ਼ਾਮ ਨੂੰ ਆਰਤੀ ’ਚ ਹੋ ਰਿਹਾ ਹੈ ਸ਼ਾਮਲ
ਮੁੰਬਈ/ਬਿਊਰੋ ਨਿਊਜ਼
ਡਰੱਗ ਮਾਮਲੇ ਵਿਚ ਗਿ੍ਰਫਤਾਰ ਸ਼ਾਹਰੁਖ ਖਾਨ ਦੇ ਮੁੰਡੇ ਆਰਿਅਨ ਨੂੰ ਜੇਲ੍ਹ ਵਿਚ 19 ਦਿਨ ਹੋ ਚੁੱਕੇ ਹਨ। ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਆਰਿਅਨ ਬਿਨਾ ਕੁਝ ਖਾਧੇ ਪੀਤੇ ਚੁੱਪ ਚਾਪ ਬੈਠਾ ਰਹਿੰਦਾ ਹੈ। ਹੁਣ ਉਸ ਵਿਚ ਥੋੜ੍ਹਾ ਬਦਲਾਅ ਆਉਣ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਆਰਿਅਨ ਰਿਹਾਈ ਲਈ ਹੁਣ ਜੇਲ੍ਹ ਵਿਚ ਬਣੇ ਮੰਦਰ ’ਚ ਰੋਜ਼ ਸ਼ਾਮ ਨੂੰ ਹੁੰਦੀ ਆਰਤੀ ਵਿਚ ਸ਼ਾਮਲ ਹੁੰਦਾ ਹੈ। ਜੇਲ੍ਹ ਦੇ ਸੂਤਰਾਂ ਮੁਤਾਬਕ, ਆਰਿਅਨ ਦੀ ਬੈਰਕ ਵਿਚ ਬਣੇ ਮੰਦਰ ਵਿਚ ਹਰ ਰੋਜ਼ ਸ਼ਾਮ 7 ਵਜੇ ਆਰਤੀ ਹੁੰਦੀ ਹੈ ਅਤੇ ਉਹ ਆਰਤੀ ਪੂਰੀ ਹੋਣ ਤੱਕ ਉਥੇ ਹੀ ਰਹਿੰਦਾ ਹੈ। ਧਿਆਨ ਰਹੇ ਕਿ ਸ਼ਾਹਰੁਖ ਖਾਨ ਵੀ ਲੰਘੇ ਕੱਲ੍ਹ ਆਪਣੇ ਮੁੰਡੇ ਆਰਿਅਨ ਨੂੰ ਮਿਲਣ ਲਈ ਜੇਲ੍ਹ ਪਹੁੰਚੇ ਸਨ। ਉਧਰ ਦੂੁਜੇ ਪਾਸੇ ਆਰਿਅਨ ਅਤੇ ਅਨੱਨਿਆ ਪਾਂਡੇ ਵਿਚਾਲੇ ਹੋਈ ਚੈਟ ਦੀ ਡਿਟੇਲ ਵੀ ਸਾਹਮਣੇ ਆ ਰਹੀ ਹੈ। ਇਸ ਵਿਚ ਆਰਿਅਨ ਨੇ ਅਨੱਨਿਆ ਕੋਲੋਂ ਪੁੱਛਿਆ ਸੀ ਕਿ ਕੀ ਗਾਂਜੇ ਦਾ ਕੁਝ ਜੁਗਾੜ ਹੋ ਸਕਦਾ ਹੈ ਤਾਂ ਇਸ ’ਤੇ ਅਨੱਨਿਆ ਨੇ ਜਵਾਬ ਦਿੱਤਾ ਸੀ ਕਿ ਮੈਂ ਅਰੇਂਜ ਕਰ ਦਿਆਂਗੀ। ਅਨੱਨਿਆ ਕੋਲੋਂ ਵੀ ਐਨ.ਸੀ.ਬੀ. ਪੁੱਛਗਿੱਛ ਕਰ ਰਹੀ ਹੈ।

 

RELATED ARTICLES
POPULAR POSTS