Breaking News
Home / ਭਾਰਤ / ਜੈਸਿਕਾ ਕਤਲ ਕੇਸ ਦੇ ਦੋਸ਼ੀ ਮਨੂ ਸ਼ਰਮਾ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਕੀਤਾ ਰਿਹਾਅઠ

ਜੈਸਿਕਾ ਕਤਲ ਕੇਸ ਦੇ ਦੋਸ਼ੀ ਮਨੂ ਸ਼ਰਮਾ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਕੀਤਾ ਰਿਹਾਅઠ

ਦਿੱਲੀ ਦੇ ਉਪ ਰਾਜਪਾਲ ਵਲੋਂ ਮਨਜ਼ੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਮੰਗਲਵਾਰ ਨੂੰ ਚਰਚਿਤ ਜੈਸਿਕਾ ਲਾਲ ਦੇ ਕਤਲ ਦੇ ਦੋਸ਼ੀ ਮਨੂ ਸ਼ਰਮਾ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਮਨੂ ਸ਼ਰਮਾ ਇਸ ਸਮੇਂ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਹੈ। ਹਰਿਆਣਾ ਦੇ ਸਾਬਕਾ ਮੰਤਰੀ ਵਿਨੋਦ ਸ਼ਰਮਾ ਦੇ ਬੇਟੇ ਮਨੂ ਸ਼ਰਮਾ ਨੂੰ ਸਾਲ 1999 ‘ਚ ਮਾਡਲ ਜੈਸਿਕਾ ਲਾਲ ਦੀ ਹੱਤਿਆ ਕਰਨ ਦੇ ਦੋਸ਼ ‘ਚ ਦਿੱਲੀ ਹਾਈਕੋਰਟ ਨੇ ਦਸੰਬਰ 2006 ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 11 ਮਈ ਨੂੰ ਸਜ਼ਾ ਸਮੀਖਿਆ ਬੋਰਡ ਨੇ ਉਸ ਨੂੰ ਰਿਹਾਅ ਕਰਨ ਦੀ ਸਿਫਾਰਸ਼ ਕੀਤੀ ਸੀ।
ਇਸ ਸਿਫਾਰਸ਼ ਨੂੰ ਹੁਣ ਉਪ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਸਜ਼ਾ ਸਮੀਖਿਆ ਬੋਰਡ (ਐਸ.ਆਰ.ਬੀ.) ਨੇ ਜੈਸਿਕਾ ਲਾਲ ਕਤਲ ਕਾਂਡ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੂ ਸ਼ਰਮਾ ਦੀ ਅਚਨਚੇਤੀ ਰਿਹਾਈ ਦੀ ਸਿਫਾਰਸ਼ ਕੀਤੀ ਸੀ ਅਤੇ ਸਿਫਾਰਸ਼ ਨੂੰ ਉਪ ਰਾਜਪਾਲ ਅਨਿਲ ਬੈਜਲ ਨੂੰ ਭੇਜਿਆ ਗਿਆ ਸੀ। ਇਹ ਛੇਵਾਂ ਮੌਕਾ ਸੀ ਜਦੋਂ ਮਨੂ ਸ਼ਰਮਾ ਦੀ ਅਚਨਚੇਤੀ ਰਿਹਾਈ ਲਈ ਪਟੀਸ਼ਨ ਨੂੰ ਸਜ਼ਾ ਸਮੀਖਿਆ ਬੋਰਡ ਦੇ ਸਾਹਮਣੇ ਰੱਖਿਆ ਗਿਆ ਸੀ। ਦੱਸਣਯੋਗ ਹੈ ਕਿ 29 ਅਪ੍ਰੈਲ 1999 ਦੀ ਰਾਤ ਨੂੰ ਦਿੱਲੀ ਦੇ ਟੈਮਰਿੰਡ ਕੋਰਟ ਰੈਸਟੋਰੈਂਟ ‘ਚ ਮਾਡਲ ਜੈਸਿਕਾ ਲਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, 7 ਸਾਲ ਚੱਲੇ ਮੁਕੱਦਮੇ ਤੋਂ ਬਾਅਦ ਇਸ ਮਾਮਲੇ ‘ਚ ਫਰਵਰੀ 2006 ‘ਚ ਸਾਰੇ ਦੋਸ਼ੀ ਬਰੀ ਹੋ ਗਏ ਸਨ ਪਰ ਬਾਅਦ ‘ਚ ਇਹ ਕੇਸ ਦੁਬਾਰਾ ਖੋਲ੍ਹਿਆ ਗਿਆ ਤੇ ਫਾਸਟ ਟ੍ਰੈਕ ਅਦਾਲਤ ‘ਚ ਚੱਲੇ ਕੇਸ ‘ਚ ਮਨੂ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …