Breaking News
Home / ਭਾਰਤ / ਚੰਗੀ ਖ਼ਬਰ : ਮਹਾਰਾਸ਼ਟਰ ਦੇ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਰੋਨਾ ਤੋਂ ਛੁੱਟਿਆ ਖਹਿੜਾ

ਚੰਗੀ ਖ਼ਬਰ : ਮਹਾਰਾਸ਼ਟਰ ਦੇ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਰੋਨਾ ਤੋਂ ਛੁੱਟਿਆ ਖਹਿੜਾ

ਬਿਲਕੁਲ ਤੰਦਰੁਸਤ ਹੋ ਕੇ 17 ਦਿਨਾਂ ਬਾਅਦ ਪਰਤੇ ਆਪਣੇ ਘਰ
ਪੁਣੇ/ਬਿਊਰੋ ਨਿਊਜ਼ ਮਹਾਰਾਸ਼ਟਰ ਦੇ ਇਕ ਪਰਿਵਾਰ ਦੇ ਚਾਰ ਮੈਂਬਰ ਕਰੋਨਾ ਤੋਂ ਪੀੜਤ ਹੋ ਗਏ ਸਨ ਪ੍ਰੰਤੂ ਅੱਜ ਉਹ 17 ਦਿਨਾਂ ਤੋਂ ਬਾਅਦ ਬਿਲਕੁਲ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਆਏ ਹਨ। ਇਹ ਪਰਿਵਾਰ 5 ਮਾਰਚ ਨੂੰ ਦੁਬਈ ਤੋਂ ਮੁੰਬਈ ਵਾਪਸ ਪਰਤਿਆ ਸੀ ਅਤੇ 9 ਮਾਰਚ ਨੂੰ ਹੋਲੀ ਵਾਲੇ ਦਿਨ ਪਤਾ ਲੱਗਿਆ ਕਿ ਇਹ ਚਾਰੋਂ ਮੈਂਬਰ ਕਰੋਨਾ ਤੋਂ ਪੀੜਤ ਹਨ। ਤੁਰੰਤ ਇਨ੍ਹਾਂ ਚਾਰੇ ਮੈਂਬਰਾਂ ਨੂੰ ਪੁਣੇ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਇਨ੍ਹਾਂ ਦਾ 17 ਦਿਨ ਤੱਕ ਇਲਾਜ ਚੱਲਿਆ ਅਤੇ ਇਸ ਪੂਰੇ ਪਰਿਵਾਰ ਦਾ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਤੋਂ ਖਹਿੜਾ ਛੁਟ ਗਿਆ। ਕਰੋਨਾ ਵਾਇਰਸ ‘ਤੇ ਇਸ ਪਰਿਵਾਰ ਨੂੰ ਜੋ ਜਿੱਤ ਹਾਸਲ ਹੋਈ ਹੈ ਉਸ ਤੋਂ ਇਹ ਪਰਿਵਾਰ ਹੀ ਨਹੀਂ ਬਲਕਿ ਪੂਰੇ ਮਹਾਰਾਸ਼ਟਰ ਸੂਬੇ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਸਪਤਾਲ ‘ਚ ਜੋ 17 ਦਿਨ ਗੁਜਰੇ ਉਹ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸਨ ਅਤੇ ਅਸੀਂ ਇਹੀ ਸੋਚਦੇ ਰਹਿੰਦੇ ਸੀ ਕਿ ਸਾਡੇ ਕਾਰਨ ਹੀ 40 ਹੋਰ ਵਿਅਕਤੀਆਂ ਨੂੰ ਕਰੋਨਾ ਹੋਇਆ ਹੈ ਹਾਲਾਂਕਿ ਦੋ ਦਿਨ ਬਾਅਦ ਹੀ ਸਾਫ਼ ਹੋ ਗਿਆ ਸੀ ਕਿ ਗਰੁੱਪ ਦੇ ਜ਼ਿਆਦਾ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਸਾਡੇ ਨਾਲ ਦੁਬਈ ਗਿਆ ਸੀ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …