17.1 C
Toronto
Sunday, September 28, 2025
spot_img
Homeਭਾਰਤਹਨੀਪ੍ਰੀਤ ਨੇ ਕੀਤੀ ਜੇਲ੍ਹ 'ਚ ਰਾਮ ਰਹੀਮ ਨਾਲ ਮੁਲਾਕਾਤ

ਹਨੀਪ੍ਰੀਤ ਨੇ ਕੀਤੀ ਜੇਲ੍ਹ ‘ਚ ਰਾਮ ਰਹੀਮ ਨਾਲ ਮੁਲਾਕਾਤ

ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ‘ਚ ਬੰਦ ਹੈ ਡੇਰਾ ਮੁਖੀ ਰਾਮ ਰਹੀਮ
ਰੋਹਤਕ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਜਿਹੜਾ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ ਹਰਿਆਣਾ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਹੈ, ਉਸ ਨੂੰ ਮਿਲਣ ਲਈ ਹਨੀਪ੍ਰੀਤ ਅੱਜ ਫਿਰ ਜੇਲ੍ਹ ਪਹੁੰਚੀ। ਹਨੀਪ੍ਰੀਤ ਦੇ ਨਾਲ ਇਕ ਵਕੀਲ ਤੇ ਚਾਚਾ ਚਰਨਜੀਤ ਵੀ ਸੀ। ਹਨੀਪ੍ਰੀਤ ਅੰਬਾਲਾ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਅੱਜ ਤੀਜੀ ਵਾਰ ਸੁਨਾਰੀਆ ਜੇਲ੍ਹ ‘ਚ ਰਾਮ ਰਹੀਮ ਨਾਲ ਮੁਲਾਕਾਤ ਕਰਨ ਪਹੁੰਚੀ। ਧਿਆਨ ਰਹੇ ਕਿ ਹਨੀਪ੍ਰੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹੈ। ਹਨੀਪ੍ਰੀਤ ਨੇ ਅੱਜ ਕਰੀਬ 20 ਮਿੰਟ ਤੱਕ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸ਼ਾਮ ਚਾਰ ਵਜੇ ਉਸਦੀ ਗੱਡੀ ਜੇਲ੍ਹ ਤੋਂ ਵਾਪਸ ਪਰਤ ਗਈ। ਦੱਸਿਆ ਜਾਂਦਾ ਹੈ ਕਿ ਹਨੀਪ੍ਰੀਤ ਜ਼ਮਾਨਤ ‘ਤੇ ਬਾਹਰ ਆਉਣ ਦੇ ਬਾਅਦ ਤੋਂ ਹੀ ਸਿਰਸਾ ਸਥਿਤ ਡੇਰਾ ਸੱਚਾ ਸੌਦਾ ‘ਚ ਰਹਿ ਰਹੀ ਹੈ। ਇਹ ਵੀ ਦੱਸਿਆ ਗਿਆ ਕਿ ਜਦੋਂ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤਾ ਸੀ ਤਾਂ ਪੰਚਕੂਲਾ ਵਿਚ ਡੇਰਾ ਪ੍ਰੇਮੀਆਂ ਨੇ ਹੁੜਦੁੰਗ ਮਚਾਇਆ ਅਤੇ ਸਰਕਾਰੀ ਅਤੇ ਨਿੱਜੀ ਪ੍ਰਾਪਰਟੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ। ਇਸ ਮੌਕੇ ਹਨੀਪ੍ਰੀਤ ਵੀ ਪੰਚਕੂਲਾ ਵਿਚ ਹੀ ਸੀ।

RELATED ARTICLES
POPULAR POSTS