10.3 C
Toronto
Saturday, November 8, 2025
spot_img
Homeਭਾਰਤਲੈਫਟੀਨੈਂਟ ਜਨਰਲ ਨਰਵਣੇ ਦੇਸ਼ ਦੇ 28ਵੇਂ ਫੌਜ ਮੁਖੀ ਬਣੇ

ਲੈਫਟੀਨੈਂਟ ਜਨਰਲ ਨਰਵਣੇ ਦੇਸ਼ ਦੇ 28ਵੇਂ ਫੌਜ ਮੁਖੀ ਬਣੇ

ਜਨਰਲ ਰਾਵਤ ਦੀ ਜਗ੍ਹਾ ਸੰਭਾਲਿਆ ਕਾਰਜਭਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਲੈਫਟੀਨੈਂਟ ਜਨਰਲ ਮਨੋਜ ਮੁਕੰਦ ਨਰਵਣੇ ਦੇਸ਼ ਦੇ 28ਵੇਂ ਫੌਜ ਮੁਖੀ ਬਣ ਗਏ ਹਨ ਅਤੇ ਉਨ੍ਹਾਂ ਆਪਣਾ ਕਾਰਜਭਾਰ ਵੀ ਸੰਭਾਲ ਲਿਆ। ਇਸ ਮੌਕੇ ਨਰਵਣੇ ਨੇ ਪਾਕਿਸਤਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਜੇਕਰ ਪਾਕਿ ਨੇ ਅੱਤਵਾਦ ਬੰਦ ਨਾ ਕੀਤਾ ਤਾਂ ਅਸੀਂ ਉਸ ਨੂੰ ਸਬਕ ਸਿਖਾਵਾਂਗੇ। ਧਿਆਨ ਰਹੇ ਕਿ 3 ਸਾਲ ਫੌਜ ਮੁਖੀ ਰਹੇ ਜਨਰਲ ਵਿਪਿਨ ਰਾਵਤ ਨੇ ਨਰਵਣੇ ਨੂੰ ਚਾਰਜ ਦੇਣ ਤੋਂ ਪਹਿਲਾਂ ਕਿਹਾ ਕਿ ਫੌਜ ਮੁਖੀ ਦਾ ਕੰਮ ਬਹੁਤ ਕਠਿਨ ਹੁੰਦਾ ਹੈ ਅਤੇ ਨਰਵਣੇ ਇਸ ਨੂੰ ਬਾਖੂਬੀ ਨਿਭਾਉਣਗੇ। ਇਸ ਤੋਂ ਪਹਿਲਾਂ ਜਨਰਲ ਰਾਵਤ ਨੇ ਨੈਸ਼ਨਲ ਵਾਰ ਮੈਮੋਰੀਅਲ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਜਨਰਲ ਰਾਵਤ ਨੂੰ ਦੇਸ਼ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਭਲਕੇ ਆਪਣਾ ਅਹੁਦਾ ਸੰਭਾਲਣਾ ਹੈ।

RELATED ARTICLES
POPULAR POSTS