Breaking News
Home / ਭਾਰਤ / ਸਮੁੰਦਰ ਦੇ ਰਸਤੇ ਦੁਨੀਆ ਦੇ ਸਫ਼ਰ ‘ਤੇ 6 ਬੇਟੀਆਂ

ਸਮੁੰਦਰ ਦੇ ਰਸਤੇ ਦੁਨੀਆ ਦੇ ਸਫ਼ਰ ‘ਤੇ 6 ਬੇਟੀਆਂ

ਪਣਜੀ/ਬਿਊਰੋ ਨਿਊਜ਼ : ਭਾਰਤੀ ਨੌਸੈਨਾ ਦੀਆਂ ਛੇ ਜਾਂਬਾਜ ਮਹਿਲਾ ਮੈਂਬਰ ਐਤਵਾਰ ਨੂੰ ਸਮੁੰਦਰ ਦੇ ਰਸਤੇ ਦੁਨੀਆ ਦਾ ਚੱਕਰ ਲਗਾਉਣ ਦੇ ਇਤਿਹਾਸਕ ਮਿਸ਼ਨ ‘ਤੇ ਰਵਾਨਾ ਹੋ ਗਈਆਂ। ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ‘ਚ ਸਾਰੀਆਂ ਮਹਿਲਾ ਚਾਲਕਾਂ ਦਾ ਦਲ ਇਸ ਤਰ੍ਹਾਂ ਦੇ ਮਿਸ਼ਨ ‘ਤੇ ਗਿਆ ਹੈ। ਦਲ ਦੀ ਅਗਵਾਈ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਕਰਨਗੇ। ਨਵਿਕਾ ਸਾਗਰ ਪਰੀਕਰਮਾ ਯੋਜਨਾ ਦੇ ਤਹਿਤ ਸ਼ੁਰੂ ਹੋਏ ਇਸ ਮਿਸ਼ਨ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਅਤੇ ਨੌਵਹਿਨ ਖੇਤਰ ‘ਚ ਇਤਿਹਾਸਕ ਦਿਨ ਹੈ। ਸਾਡੀ ਮਹਿਲਾ ਨੌਸੈਨਿਕਾਂ ਉਹ ਕੰਮ ਕਰ ਰਹੀਆਂ ਹਨ ਜੋ ਨੌਸੈਨਾ ਸੋਚ ਵੀ ਨਹੀਂ ਸਕਦੀ। ਇਸ ਮੌਕੇ ‘ਤੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਤੇ ਨੌਸੈਨਾ ਪ੍ਰਮੁੱਖ ਐਡਮਿਰਲ ਸੁਨੀਲ ਲਾਂਬਾ ਵੀ ਮੌਜੂਦ ਸਨ।
165 ਦਿਨ ਚੱਲੇਗਾ ਇਤਿਹਾਸਕ ਸਫ਼ਰ : ਇਹ ਸਫ਼ਰ 165 ਦਿਨ ਚੱਲੇਗਾ। ਆਈਐਨਐਸ ਤਾਰਿਣੀ ਜਹਾਜ਼ ਨਾਲ ਸ਼ੁਰੂ ਹੋਏ ਇਸ ਮਿਸ਼ਨ ਦੇ ਮਾਰਚ 2018 ਤੱਕ ਪਣਜੀ ‘ਚ ਖਤਮ ਹੋਣ ਦੀ ਉਮੀਦ ਹੈ। ਆਸਟਰੇਲੀਆ, ਨਿਊਜ਼ੀਲੈਂਡ, ਫਾਕਲੈਂਡ ਤੇ ਦੱਖਣੀ ਅਫ਼ਰੀਕਾ ਦੀਆਂ ਬੰਦਰਗਾਹਾਂ ਵੀ ਪੜਾਅ ਹੋਣਗੇ।
ਮੋਦੀ ਨੇ ਕਿਹਾ : ਅੱਜ ਦਾ ਦਿਨ ਬੇਹੱਦ ਖਾਸ
ਮੋਦੀ ਨੇ ਕਿਹਾ ਕਿ ਇਹ ਵਿਸ਼ੇਸ਼ ਦਿਨ ਹੈ। ਨੌਸੈਨਾ ਦੀਆਂ ਛੇ ਮਹਿਲਾ ਅਧਿਕਾਰੀਆਂ ਨੇ ਆਈਐਨਐਸਵੀ ਤਾਰਿਣੀ ਨਾਲ ਦੁਨੀਆ ਦਾ ਚੱਕਰ ਲਗਾਉਣ ਦੀ ਯਾਤਰਾ ਸ਼ੁਰੂ ਕੀਤੀ ਹੈ। ਮੈਂ ਭਾਰਤੀ ਨੌਸੈਨਾ ਦੀ ਇਨ੍ਹਾਂ ਸਾਰੀਆਂ ਹੋਣਹਾਰ ਅਫ਼ਸਰਾਂ ਨੂੰ ਮਿਲਿਆ ਹਾਂ। ਉਨ੍ਹਾਂ ਨੂੰ ਸ਼ਾਨਦਾਰ ਅਤੇ ਸਫ਼ਲਤਾ ਭਰੇ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਧੀਆਂ ਫਹਿਰਾਉਣਗੀਆਂ ਝੰਡਾ
ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ : ਉਤਰਾਖੰਡ ਨਾਲ ਸਬੰਧ ਰੱਖਣ ਵਾਲੀ ਵਰਤਿਕਾ ਨੂੰ ਨੌ-ਪਰਿਵਹਿਨ ਦੇ ਖੇਤਰ ‘ਚ ਵਿਸ਼ਾਲ ਤਜ਼ਰਬਾ ਹੈ। ਉਹ ਆਈਐਨਐਸਵੀ ਮਹਾਦੇਈ ਅਤੇ ਆਈਐਨਐਸਵੀ ਤਾਰਿਣੀ ਦੀ ਅਗਵਾਈ ਕਰੇਗੀ।
ਲੈਫਟੀਨੈਂਟ ਕਮਾਂਡਰ ਪ੍ਰਤਿਭਾ ਜਾਮਵਾਲ : ਹਿਮਾਚਲ ਦੀ ਰਹਿਣ ਵਾਲੀ ਹੈ। ਗੋਆ ਤੋਂ ਪੋਰਟ ਬਲੇਅਰ, ਗੋਆ ਤੋਂ ਮਾਰੀਸ਼ਸ਼ ਅਤੇ ਗੋਆ ਤੋਂ ਕੇਪਟਾਊਨ ਦੀ ਯਾਤਰਾ ਕਰ ਚੁੱਕੀ ਹੈ।
ਲੈ. ਪ੍ਰੀ. ਸਵਾਤਿ : ਆਈਐਨਐਸਵੀ ਮਹਾਦੇਈ ‘ਤੇ ਸਫ਼ਰ ਕਰ ਚੁੱਕੀ ਹੈ। ਹਾਲ ਹੀ ‘ਚ ਕੇਪ ਤੋਂ ਰਿਓ ਤੱਕ ਹੋਈ ਰੇਸ ‘ਚ ਹਿੱਸਾ ਲਿਆ।
ਲੈ. ਵਿਜਯਾ ਦੇਵੀ : ਮਣੀਪੁਰ ਤੋਂ ਸਬੰਧ ਰੱਖਣ ਵਾਲੀ ਵਿਜਯਾ 2014 ਤੋਂ ਲਗਾਤਾਰ ਯਾਤਰਾ ਕਰ ਰਹੀ ਹੈ।
ਲੈਫ. ਪਾਇਲ ਗੁਪਤਾ : ਨੌ-ਪਰਿਵਹਿਨ ਦੇ ਖੇਤਰ ਦੀ ਡੂੰਘੀ ਜਾਣਕਾਰੀ ਰੱਖਣ ਵਾਲੀ ਪਾਇਲ ਉਤਰਾਖੰਡ ਦੀ ਰਹਿਣ ਵਾਲੀ ਹੈ।
ਲੈ. ਬੀ ਐਸ਼ਵਰਿਆ : ਤੇਲੰਗਾਨਾ ਦੀ ਰਹਿਣ ਵਾਲੀ ਹੈ। 2016 ‘ਚ ਆਈਐਨਐਸਵੀ ਮਹਾਦੇਈ ਅਤੇ 2017 ‘ਚ ਆਈਐਨਐਸਵੀ ਤਾਰਿਣੀ ‘ਤੇ ਯਾਤਰਾ ਕਰ ਚੁੱਕੀ ਹੈ।

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …