18.9 C
Toronto
Monday, June 1, 2026
spot_img
Homeਭਾਰਤਭਾਰਤੀ ਫੌਜ ਨੇ ਪਾਕਿਸਤਾਨ ਨੂੰ ਸੰਭਲ ਕੇ ਰਹਿਣ ਦੀ ਦਿੱਤੀ ਚਿਤਾਵਨੀ

ਭਾਰਤੀ ਫੌਜ ਨੇ ਪਾਕਿਸਤਾਨ ਨੂੰ ਸੰਭਲ ਕੇ ਰਹਿਣ ਦੀ ਦਿੱਤੀ ਚਿਤਾਵਨੀ

ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕੀਤੀ ਉਚ ਪੱਧਰੀ ਕੀਤੀ ਮੀਟਿੰਗ
ਊਧਮਪੁਰ/ਬਿਊਰੋ ਨਿਊਜ਼
ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਸੰਭਲ ਕੇ ਰਹੇ ਨਹੀਂ ਤਾਂ ਇਸ ਦੀ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਧਿਆਨ ਰਹੇ ਕਿ ਕਸ਼ਮੀਰ ਵਿੱਚ ਹੋ ਰਹੀ ਸੰਵਿਧਾਨਕ ਤੇ ਭੂਗੋਲਿਕ ਰੱਦੋਬਦਲ ਤੋਂ ਬਾਅਦ ਪਾਕਿਸਤਾਨ ਵਿਚ ਵੀ ਹਲਚਲ ਜਿਹੀ ਮਚੀ ਹੋਈ ਹੈ। ਅੱਜ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਸ਼੍ਰੀਨਗਰ ਵਿੱਚ ਸੂਹੀਆ ਤੇ ਸੁਰੱਖਿਆ ਏਜੰਸੀਆਂ ਨਾਲ ਉੱਚ ਪੱਧਰੀ ਬੈਠਕ ਕੀਤੀ। ਬੈਠਕ ਵਿੱਚ ਪਾਕਿਸਤਾਨ ਵੱਲੋਂ ਸੋਸ਼ਲ ਮੀਡੀਆ ‘ਤੇ ਜੰਮੂ-ਕਸ਼ਮੀਰ ਬਾਰੇ ਕੂੜ ਪ੍ਰਚਾਰ ਕੀਤੇ ਜਾਣ ਦਾ ਵੀ ਗੰਭੀਰ ਨੋਟਿਸ ਲਿਆ ਗਿਆ। ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਵਾਦੀ ਵਿੱਚ ਸੁਰੱਖਿਆ ਬਲਾਂ ਨੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਹੈ ਅਤੇ ਆਉਂਦੇ ਕੁਝ ਸਮੇਂ ਤਕ ਸਾਰੀਆਂ ਏਜੰਸੀਆਂ ਹਾਈ ਅਲਰਟ ‘ਤੇ ਰਹਿਣਗੀਆਂ।

RELATED ARTICLES
POPULAR POSTS