Breaking News
Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਦੱਸਿਆ ਸ਼ੁਭ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਦੱਸਿਆ ਸ਼ੁਭ

ਕਿਹਾ : 2024 ਵਿਚ ਅਸੀਂ ਸਾਰੇ ਰਿਕਾਰਡ ਤੋੜਾਂਗੇ
ਨਵੀਂ ਦਿੱਲੀ : ਮਨੀਪੁਰ ਹਿੰਸਾ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਸੰਸਦ ਵਿਚ ਲਿਆਂਦੇ ਗਏ ਬੇਭਰੋਸਗੀ ਮਤੇ ‘ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਲੋਂ ਬੇਭਰੋਸਗੀ ਮਤਾ ਲਿਆਉਣਾ ਸਾਡੇ ਲਈ ਲਾਭਕਾਰੀ ਹੈ। ਪੀਐਮ ਨੇ ਕਿਹਾ ਕਿ ਐਨ.ਡੀ.ਏ. ਅਤੇ ਭਾਜਪਾ 2024 ਦੀਆਂ ਚੋਣਾਂ ਵਿਚ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਜਨਤਾ ਦੇ ਅਸ਼ੀਰਵਾਦ ਨਾਲ ਵਾਪਸ ਆਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਸਾਡੀ ਸਰਕਾਰ ‘ਤੇ ਵਾਰ-ਵਾਰ ਭਰੋਸਾ ਦਿਖਾਇਆ ਹੈ ਅਤੇ ਉਹ ਇੱਥੇ ਦੇਸ਼ ਦੇ ਕਰੋੜਾਂ ਲੋਕਾਂ ਦਾਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਭਰੋਸਗੀ ਮਤਾ ਸਾਡੀ ਸਰਕਾਰ ਦਾ ਫਲੋਰ ਟੈਸਟ ਨਹੀਂ ਹੈ ਸਗੋਂ ਵਿਰੋਧੀ ਧਿਰ ਦਾ ਹੀ ਫਲੋਰ ਟੈਸਟ ਹੈ। ਪੀਐਮ ਮੋਦੀ ਨੇ ਕਿਹਾ ਕਿ ਸੰਸਦ ਵਿਚ ਆਦਿਵਾਸੀਆਂ, ਗਰੀਬਾਂ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਮਹੱਤਵਪੂਰਨ ਬਿੱਲ ਪਾਸ ਹੋਏ ਹਨ, ਪਰ ਵਿਰੋਧੀ ਧਿਰ ਦੀ ਦਿਲਚਸਪੀ ਸਿਰਫ ਰਾਜਨੀਤੀ ਵਿਚ ਹੈ ਅਤੇ ਵਿਰੋਧੀ ਧਿਰ ਨੇ ਚਰਚਾ ਵਿਚ ਸ਼ਾਮਲ ਨਾ ਹੋ ਕੇ ਜਨਤਾ ਨਾਲ ਵਿਸ਼ਵਾਸ਼ਘਾਤ ਕੀਤਾ ਹੈ।

 

Check Also

ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਹੋਇਆ ਰਵਾਨਾ

ਭਲਕੇ ਐਤਵਾਰ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਸਰਧਾਲੂਆਂ …