ਮੁਸਲਮਾਨ ਅਤੇ ਬੁੱਧ ਅਬਾਦੀ ਵਿਚ ਹੋਏ ਫਸਾਦ
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼੍ਰੀਲੰਕਾ ਵਿਚ 10 ਦਿਨ ਲਈ ਐਮਰਜੈਂਸੀ ਲਾ ਦਿੱਤੀ ਗਈ ਹੈ। ਸ੍ਰੀਲੰਕਾ ਦੇ ਕੈਡੀ ਇਲਾਕੇ ਵਿਚ ਮੁਸਲਮਾਨ ਤੇ ਬੁੱਧ ਆਬਾਦੀ ਵਿਚਾਲੇ ਫਸਾਦ ਹੋ ਰਹੇ ਹਨ। ਹਿੰਸਾ ਨੂੰ ਦੇਖਦੇ ਹੋਏ ਸ਼੍ਰੀਲੰਕਾ ਵਿਚ 10 ਦਿਨ ਲਈ ਐਮਰਜੈਂਸੀ ਲਾ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਟੀਮ ਵਿਚ ਸ੍ਰੀਲੰਕਾ ਵਿਚ ਮੈਚ ਖੇਡਣ ਗਈ ਹੋਈ ਹੈ ਅਤੇ ਟੀਮ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ।
ਸ੍ਰੀਲੰਕਾ ਦੇ ਮੀਡੀਆ ਮੁਤਾਬਕ ਕੈਂਡੀ ਸ਼ਹਿਰ ਵਿਚ ਹਾਲਾਤ ਜ਼ਿਆਦਾ ਖਰਾਬ ਹਨ। ਇੱਥੇ ਦੋ ਦਿਨ ਪਹਿਲਾਂ ਮੁਸਲਮਾਨ ਅਤੇ ਬੋਧੀ ਭਾਈਚਾਰਾ ਆਹਮੋ ਸਾਹਮਣੇ ਆ ਗਏ ਸਨ। ਝੜਪ ਵਿਚ ਬੁੱਧ ਧਰਮ ਨਾਲ ਸਬੰਧਤ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਇਸ ਤੋਂ ਬਾਅਦ ਬੋਧੀਆਂ ਨੇ ਮੁਸਲਮਾਨਾਂ ਦੀਆਂ ਕਈ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਹਿੰਸਾ ਤੋਂ ਬਾਅਦ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ। ਬੁੱਧ ਧਰਮ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਮੁਸਲਿਮ ਸੰਸਥਾਵਾਂ ਅਤੇ ਇਸ ਨਾਲ ਜੁੜੇ ਵਿਅਕਤੀ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਰਹੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …