30 ਕਰੋੜ ਲੋਕਾਂ ਦੀਆਂ ਨੌਕਰੀਆਂ ‘ਤੇ ਲਟਕੀ ਤਲਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਇਕ ਪਾਸੇ ਜਿੱਥੇ ਕਰੋਨਾ ਦੁਨੀਆ ਭਰ ‘ਚ ਮਨੁੱਖਤਾ ਦੀ ਜਾਨ ਲੈ ਰਿਹਾ ਹੈ ਦੂਜੇ ਪਾਸੇ ਇਹ ਲੋਕਾਂ ਦੀਆਂ ਨੌਕਰੀਆਂ ਨੂੰ ਵੀ ਨਿਗਲ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਕਿਰਤ ਇਕਾਈ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਅਨੁਸਾਰ ਅਪ੍ਰੈਲ ਤੋਂ ਜੂਨ ਦੌਰਾਨ ਮਹਿਜ਼ ਤਿੰਨ ਮਹੀਨਿਆਂ ਵਿੱਚ ਲਗਭਗ 30 ਕਰੋੜ ਲੋਕਾਂ ਦੀਆਂ ਨੌਕਰੀ ਖ਼ਤਮ ਹੋ ਸਕਦੀਆਂ ਹਨ। ਸੰਗਠਨ ਨੇ ਇੱਕ ਵਾਰ ਫਿਰ ਕੋਰੋਨਾਵਾਇਰਸ ਮਹਾਮਾਰੀ ਕਰਕੇ ਨੌਕਰੀਆਂ ਬਾਰੇ ਭਵਿੱਖਬਾਣੀ ਕੀਤੀ ਹੈ। ਸੰਗਠਨ ਨੇ ਕਿਹਾ ਕਿ ਗੈਰ ਰਸਮੀ ਸੈਕਟਰ ਦੇ 1 ਅਰਬ ਕਾਮਿਆਂ ਨੂੰ ਮਹਾਮਾਰੀ ਕਾਰਨ ਰੋਜ਼ੀ ਰੋਟੀ ਦਾ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਮਹਾਮਾਰੀ ਕਾਰਨ ਉਨ੍ਹਾਂ ਦੇ ਜੀਵਨ ਦੇ ਸਾਧਨ ਬੰਦ ਹੋਏ ਹਨ। ਦੂਜੇ ਪਾਸੇ ਵਿਸ਼ਵ ਭਰ ‘ਚ ਕਰੋਨਾ ਕਾਰਨ 2 ਲੱਖ 28 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ 32 ਲੱਖ ਤੋਂ ਜ਼ਿਆਦਾ ਵਿਅਕਤੀ ਅਜੇ ਵੀ ਇਸ ਮਹਾਂਮਾਰੀ ਦੀ ਲਪੇਟ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਵਿਸ਼ਵ ਸਿਹਤ ਸੰਗਠਨ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਕਰੋਨਾ ਕਿਸੇ ਅੱਤਵਾਦੀ ਹਮਲੇ ਤੋਂ ਜ਼ਿਆਦਾ ਖਤਰਨਾਕ ਹੈ। ਸੰਗਠਨ ਨੇ ਕਿਹਾ ਕਿ ਇਹ ਦੁਨੀਆ ‘ਚ ਉਥਲ-ਪੁਥਲ ਮਚਾ ਸਕਦਾ ਹੈ ਇਸ ਲਈ ਸਾਰੇ ਮੁਲਕਾਂ ਨੂੰ ਇਕਜੁੱਟ ਹੋ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਇਰਸ ਨੂੰ ਹਰਾਉਣ ਲਈ ਪੂਰੀ ਮਨੁੱਖਤਾ ਨੂੰ ਇਕੱਠੇ ਖੜ੍ਹੇ ਹੋਣ ਦੀ ਜ਼ਰੂਰਤ ਹੈ।
Check Also
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ 21 ਦਿਨਾਂ ਦੀ ਪੈਰੋਲ
ਰਾਮ ਰਹੀਮ ਨੇ ਸ਼ਰਧਾਲੂਆਂ ਨੂੰ ਡੇਰਾ ਸਿਰਸਾ ‘ਚ ਨਾ ਆਉਣ ਦੀ ਕੀਤੀ ਅਪੀਲ ਸਿਰਸਾ/ਬਿਊਰੋ ਨਿਊਜ਼ …